ਸਾਰਾ ਗੁਰਪਾਲ (Sara Gurpal)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਆਪਣੀਆਂ ਬੇਬਾਕ ਅਦਾਵਾਂ ਦੇ ਕਾਰਨ ਉਹ ਅਕਸਰ ਚਰਚਾ ‘ਚ ਰਹਿੰਦੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਆਖਿਰ ਕੌਣ ਉਸ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਦਾਕਾਰਾ ਨੇ ਪੋਸਟ ‘ਚ ਲਿਖਿਆ ‘ਹੈਲੋ ਪਰਿਵਾਰ ਜਦੋਂ ਪੰਜਾਬੀ ਇੰਡਸਟਰੀ ਦਾ ਦੋਸਤ/ਪਰਿਵਾਰ ਵਰਗਾ ਮੈਂਬਰ ਮੈਨੂੰ ਧੋਖਾ ਦੇਵੇ ਅਤੇ ਬਦਨਾਮ ਕਰੇ ਤਾਂ ਮੈਂ ਕੀ ਕਰਾਂ?ਕਿਰਪਾ ਕਰਕੇ ਸੁਝਾਅ ਦਿਓ ਕਿ ਮੈਂ ਉਸ 'ਤੇ ਕੀ ਕਾਰਵਾਈ ਕਰਾਂ’।
ਹੋਰ ਪੜ੍ਹੋ : ਕੌਰ ਬੀ ਕੋਲ ਫੁੱਟਵਿਅਰ ਅਤੇ ਕੱਪੜਿਆਂ ਦੀ ਹੈ ਵੱਡੀ ਕਲੈਕਸ਼ਨ, ਫੈਨਸ ਨੇ ਕਿਹਾ ‘ਦੁਕਾਨ ਖੋਲ੍ਹ ਲਓ’ ਗਾਇਕਾ ਨੇ ਦਿੱਤਾ ਰਿਐਕਸ਼ਨ
ਜਿਉਂ ਹੀ ਅਦਾਕਾਰਾ ਨੇ ਇਸ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਤਾਂ ਫੈਨਸ ਦੇ ਵੀ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ । ਕੋਈ ਮਾਣਹਾਨੀ ਦਾ ਮੁਕੱਦਮਾ ਕਰਨ ਦੇ ਲਈ ਕਹਿ ਰਿਹਾ ਹੈ ਅਤੇ ਕੋਈ ਉਸ ਦਾ ਨਾਮ ਪਤਾ ਰਿਵੇਲ ਕਰਨ ਦੀ ਗੱਲ ਆਖ ਰਿਹਾ ਹੈ।
ਸਾਰਾ ਗੁਰਪਾਲ ਦਾ ਵਰਕ ਫ੍ਰੰਟ
ਸਾਰਾ ਗੁਰਪਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਜਿਸ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ।ਹਾਲ ਹੀ ‘ਚ ਉਸ ਦੇ ਨਵੇਂ ਪ੍ਰੋਜੈਕਟ ਦਾ ਐਲਾਨ ਹੋਇਆ ਹੈ। ਜਿਸ ਨੂੰ ਲੈ ਕੇ ਉਹ ਐਕਸਾਈਟਡ ਵੀ ਹੈ।