19 Oct, 2024

ਜੋਸ਼ ਬਰਾੜ ਨੇ ਪਹਿਲੇ ਹੀ ‘ਤੇਰੇ ਬਿਨ੍ਹਾਂ ਨਾ ਗੁਜ਼ਾਰਾ ਏ’ ਨਾਲ ਬਣਾਈ ਪਛਾਣ, ਜਾਣੋ ਰਾਜ ਬਰਾੜ ਦੇ ਪੁੱਤਰ ਬਾਰੇ

ਜੋਸ਼ ਬਰਾੜ ਦਾ ਹਾਲ ਹੀ ‘ਚ ਪਹਿਲਾ ਗੀਤ ਰਿਲੀਜ਼ ਹੋਇਆ ਹੈ।


Source: Josh Brar

‘ਤੇਰੇ ਬਿਨ੍ਹਾਂ ਨਾ ਗੁਜ਼ਾਰਾ ਏ’ ਇਸ ਟਾਈਟਲ ਹੇਠ ਰਿਲੀਜ਼ ਹੋਏ ਗੀਤ ਨੇ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਪਛਾਣ ਦਿਵਾ ਦਿੱਤੀ ਹੈ।


Source: Josh Brar

ਜੋਸ਼ ਬਰਾੜ ਮਰਹੂਮ ਗਾਇਕ ਰਾਜ ਬਰਾੜ ਦਾ ਪੁੱਤਰ ਹੈ।


Source: Josh Brar

ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ, ਜਿਸ ਤੋਂ ਬਾਅਦ ਇੰਡਸਟਰੀ ‘ਚ ਉਸ ਨੂੰ ਲਿਆਉਣ ਦੀ ਤਿਆਰੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸੀ ।


Source: Josh Brar

ਆਖਿਰਕਾਰ ਜੋਸ਼ ਬਰਾੜ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋਈ ਅਤੇ ਪਹਿਲੇ ਹੀ ਗਾਣੇ ਦੇ ਨਾਲ ਉਸ ਦੀ ਪਛਾਣ ਬਣ ਗਈ ਅਤੇ ਹਰ ਪਾਸੇ ਉਸ ਦੀ ਚਰਚਾ ਹੋਣ ਲੱਗ ਪਈ ।


Source: Josh Brar

ਰਾਜ ਬਰਾੜ ਦੇ ਦੋ ਬੱਚੇ ਹਨ ਧੀ ਸਵੀਤਾਜ ਬਰਾੜ ਅਤੇ ਪੁੱਤਰ ਜੋਸ਼ ਬਰਾੜ ।


Source: Josh Brar

ਸਵੀਤਾਜ ਬਰਾੜ ਕੁਝ ਕੁ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।


Source: Josh Brar

ਸਵੀਤਾਜ ਬਰਾੜ ਨੇ ਜਿੱਥੇ ਕਈ ਹਿੱਟ ਗੀਤ ਗਾਏ ਹਨ, ਉੱਥੇ ਹੀ ਕਈ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ।


Source: Josh Brar

ਜੋਸ਼ ਬਰਾੜ ਸਵੀਤਾਜ ਤੋਂ ਛੋਟਾ ਹੈ ਅਤੇ ਜਲਦ ਹੀ ਹੋਰ ਵੀ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦਾ ਹੋਇਆ ਨਜ਼ਰ ਆਏਗਾ ।


Source: Josh Brar

ਜੋਸ਼ ਬਰਾੜ ਦੀ ਮਾਂ ਬਿੰਦੂ ਬਰਾੜ ਵੀ ਆਪਣੇ ਪੁੱਤਰ ਦੇ ਪਹਿਲਾ ਗੀਤ ਹਿੱਟ ਹੋਣ ਦੇ ਕਾਰਨ ਪੱਬਾਂ ਭਾਰ ਹੈ ।


Source: Josh Brar

Karwa Chauth 2024 : ਇਸ ਕਰਵਾਚੌਥ 'ਤੇ ਟ੍ਰਾਈ ਕਰੋ ਪਤੀ ਤੇ ਪਤਨੀ ਦੇ ਪਿਆਰ ਨੂੰ ਦਰਸਾਉਂਦੇ ਇਹ Top 10 ਟ੍ਰੈਂਡਿੰਗ ਡਿਜ਼ਾਇਨਸ