14 Sep, 2024

ਸਤਵਿੰਦਰ ਬਿੱਟੀ ਨੇ ਇਸ ਕਾਰਨ ਕਦੇ ਵੀ ਰਾਤ ਸਮੇਂ ਨਹੀਂ ਕੀਤਾ ਕੋਈ ਵੀ ਸ਼ੋਅ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਗਾਇਕਾ ਸਤਵਿੰਦਰ ਬਿੱਟੀ ਪਟਿਆਲਾ ਦੇ ਜੰਮਪਲ ਹਨ, ਉਨ੍ਹਾਂ ਦੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਸਨ ।


Source: Satwinder Bitti

ਸਤਵਿੰਦਰ ਬਿੱਟੀ ਦੇ ਪਿਤਾ ਜੀ ਨੂੰ ਗਾਣੇ ਸੁਣਨ ਦਾ ਸ਼ੌਂਕ ਸੀ ਅਤੇ ਉਨ੍ਹਾਂ ਨੂੰ ਪਿਤਾ ਜੀ ਤੋਂ ਹੀ ਗਾਉਣ ਦਾ ਸ਼ੌਂਕ ਪੈਦਾ ਹੋਇਆ।


Source: Satwinder Bitti

ਗਾਇਕਾ ਅਕਸਰ ਸਕੂਲ ‘ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਸ਼ਬਦ ਅਤੇ ਗੀਤ ਗਾਉਂਦੀ ਹੁੰਦੀ ਸੀ ।


Source: Satwinder Bitti

ਸਤਵਿੰਦਰ ਬਿੱਟੀ ਵਧੀਆ ਗਾਇਕਾ ਹੋਣ ਦੇ ਨਾਲ-ਨਾਲ ਪੜ੍ਹਾਈ ਤੇ ਖੇਡਾਂ ‘ਚ ਵੀ ਅੱਵਲ ਸੀ । ਉਹ ਹਾਕੀ ਦੀ ਵਧੀਆ ਖਿਡਾਰਨ ਰਹਿ ਚੁੱਕੀ ਹੈ।


Source: Satwinder Bitti

ਬਿੱਟੀ ਖੇਡਾਂ ਦੇ ਖੇਤਰ ‘ਚ ਹੀ ਜਾਣਾ ਚਾਹੁੰਦੀ ਸੀ ਅਤੇ ਉਹ ਸਟੇਟ ਲੈਵਲ ਤੱਕ ਹਾਕੀ ਵੀ ਖੇਡਦੀ ਰਹੀ, ਪਰ ਕਿਸੇ ਕਾਰਨਾਂ ਕਰਕੇ ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ ।


Source: Satwinder Bitti

ਕਿਸਮਤ ਨੂੰ ਸ਼ਾਇਦ ਹੋਰ ਹੀ ਮਨਜ਼ਰੂ ਸੀ ਅਤੇ ਸਤਵਿੰਦਰ ਬਿੱਟੀ ਨੇ ਖੇਡਾਂ ਦੇ ਖੇਤਰ ‘ਚ ਜਾਣ ਦਾ ਆਪਣਾ ਸੁਫ਼ਨਾ ਵਿਚਾਲੇ ਛੱਡ ਦਿੱਤਾ ।


Source: Satwinder Bitti

ਸਤਵਿੰਦਰ ਬਿੱਟੀ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਇਸ ਖੇਤਰ ‘ਚ ਉਸ ਨੂੰ ਕਾਮਯਾਬੀ ਵੀ ਮਿਲੀ ।


Source: Satwinder Bitti

ਸਤਵਿੰਦਰ ਬਿੱਟੀ ਨੇ ਗਾਇਕੀ ਦੇ ਖੇਤਰ ‘ਚ ਕਈ ਮੱਲਾਂ ਮਾਰੀਆਂ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।


Source: Satwinder Bitti

ਪਰ ਸਤਵਿੰਦਰ ਬਿੱਟੀ ਨੇ ਅੱਜ ਤੱਕ ਰਾਤ ਸਮੇਂ ਕੋਈ ਵੀ ਸ਼ੋਅ ਨਹੀਂ ਕੀਤਾ ।ਗਾਇਕਾ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਅਸੂਲਾਂ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ, ਅੱਜ ਤੱਕ ਉਨ੍ਹਾਂ ਨੇ ਰਾਤ ਸਮੇਂ ਕੋਈ ਸ਼ੋਅ ਨਹੀਂ ਕੀਤਾ ।


Source: Satwinder Bitti

ਗਾਇਕਾ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ, ਆਪਣੇ ਪਤੀ ਤੇ ਬੱਚਿਆਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।


Source: Satwinder Bitti

Emily in Paris Season 4: Fashion Highlights You Need in Your Wardrobe