16 Oct, 2024

ਸਾਰਾ ਗੁਰਪਾਲ ਨੇ ਬਤੌਰ ਮਾਡਲ ਸ਼ੁਰੂ ਕੀਤਾ ਸੀ ਕਰੀਅਰ, ਜਾਣੋ ਕਿਵੇਂ ਮਾਡਲਿੰਗ ਤੋਂ ਅਦਾਕਾਰੀ ਦੇ ਖੇਤਰ ‘ਚ ਆਈ

ਸਾਰਾ ਗੁਰਪਾਲ ਦਾ ਸਬੰਧ ਹਰਿਆਣਾ ਦੇ ਰਤੀਆ ਨਾਲ ਹੈ । ਇੱਥੇ ਹੀ ਉਸ ਦਾ ਜਨਮ ਹੋਇਆ ਅਤੇ ਇੱਥੇ ਉਹ ਪਲੀ ਤੇ ਵੱਢੀ ਹੋਈ ।


Source: Sara Gurpal

ਸਾਰਾ ਗੁਰਪਾਲ ਚੰਡੀਗੜ੍ਹ ‘ਚ ਆਪਣੇ ਕਰੀਅਰ ਤੇ ਕੰਮਕਾਜ ਦੇ ਸਿਲਸਿਲੇ ‘ਚ ਆਈ ਸੀ । ਇੱਥੇ ਆ ਕੇ ਉਸ ਨੇ ਮਾਡਲਿੰਗ ਦੇ ਖੇਤਰ ‘ਚ ਕਿਸਮਤ ਅਜ਼ਮਾਈ ਅਤੇ ਕਈ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਈ ।


Source: Sara Gurpal

ਸਾਰਾ ਗੁਰਪਾਲ ਨੂੰ ਪੈੱਟ ਡੌਗਸ ਦਾ ਬਹੁਤ ਸ਼ੌਂਕ ਹੈ ਅਤੇ ਉਹ ਕੁੱਤਿਆਂ ਦੀ ਦੇਖਭਾਲ ਦੇ ਲਈ ਕੰਮ ਵੀ ਕਰਦੀ ਹੈ।


Source: Sara Gurpal

ਉਸ ਨੇ ਕੁਝ ਸਮਾਂ ਪਹਿਲਾਂ ਬਿੱਗ ਬੌਸ ‘ਚ ਵੀ ਭਾਗ ਲਿਆ ਸੀ, ਪਰ ਬਿੱਗ ਬੌਸ ਦੇ ਘਰ ‘ਚ ਉਹ ਜ਼ਿਆਦਾ ਦਿਨ ਤੱਕ ਨਹੀਂ ਸੀ ਟਿਕ ਪਾਈ ।


Source: Sara Gurpal

ਸਾਰਾ ਗੁਰਪਾਲ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਬਤੌਰ ਮਾਡਲ ਕੰਮ ਕਰਨ ਤੋਂ ਬਾਅਦ ਹੁਣ ਉਹ ਫ਼ਿਲਮਾਂ ‘ਚ ਵੀ ਕੰਮ ਕਰ ਰਹੇ ਹਨ । ਜਲਦ ਹੀ ਉਹ ਨਵੀਂ ਪੰਜਾਬੀ ਫ਼ਿਲਮ ‘ਮਧਾਣੀਆਂ’ ‘ਚ ਦਿਖਾਈ ਦੇਣਗੇ ।


Source: Sara Gurpal

ਸਾਰਾ ਗੁਰਪਾਲ ਦੇ ਵੱਲੋਂ ਬੀਤੇ ਦਿਨ ਇੱਕ ਪੋਸਟ ਸਾਂਝੀ ਕੀਤੀ ਸੀ। ਜਿਸ ‘ਚ ਉਸ ਨੇ ਪੰਜਾਬੀ ਇੰਡਸਟਰੀ ਦੇ ਕੁਝ ਲੋਕਾਂ ‘ਤੇ ਗੰਭੀਰ ਇਲਜ਼ਾਮ ਲਗਾਏ ਸਨ ।


Source: Sara Gurpal

ਬਤੌਰ ਮਾਡਲ ਕੰਮ ਕਰਨ ਵਾਲੀ ਸਾਰਾ ਨੇ ਇਸ ਪੋਸਟ ‘ਚ ਪੰਜਾਬੀ ਇੰਡਸਟਰੀ ਨਾਲ ਸਬੰਧ ਰੱਖਣ ਵਾਲੇ ਕਿਸੇ ਸ਼ਖਸ ‘ਤੇ ਉਸ ਨੂੰ ਬਦਨਾਮ ਕਰਨ ਦੇ ਇਲਜ਼ਾਮ ਲਗਾਏ ਹਨ ।


Source: Sara Gurpal

ਸਾਰਾ ਗੁਰਪਾਲ ਜਿੱਥੇ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ, ਉੱਥੇ ਹੀ ਆਪਣੇ ਬੇਬਾਕ ਅੰਦਾਜ਼ ਦੇ ਲਈ ਵੀ ਮਸ਼ਹੂਰ ਹੈ।


Source: Sara Gurpal

ਉਹ ਰਿਵੀਲਿੰਗ ਡਰੈੱਸ ‘ਚ ਆਪਣੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੀ ਰਹਿੰਦੀ ਹੈ।


Source: Sara Gurpal

ਉਸ ਦੇ ਇਸ ਬੇਬਾਕ ਅੰਦਾਜ਼ ਦੇ ਕਾਰਨ ਕਈ ਵਾਰ ਉਸ ਨੂੰ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਹੈ।


Source: Sara Gurpal

7 Must-Watch Vampire Movies and Series on Netflix!