11 Oct, 2024

ਰਵਿੰਦਰ ਗਰੇਵਾਲ ਨੇ ਦਿੱਤੇ ਪੰਜਾਬੀ ਇੰਡਸਟਰੀ ਨੁੰ ਕਈ ਹਿੱਟ ਗੀਤ, ਜਾਣੋ ਗਾਇਕ ਦੇ ਸੰਗੀਤਕ ਸਫ਼ਰ ਬਾਰੇ

ਰਵਿੰਦਰ ਗਰੇਵਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।


Source: Ravinder Grewal

ਰਵਿੰਦਰ ਗਰੇਵਾਲ ਨੇ ਬਹੁਤ ਹੀ ਛੋਟੀ ਜਿਹੀ ਉਮਰ ‘ਚ ਪੰਜਾਬੀ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।


Source: Ravinder Grewal

ਉਨ੍ਹਾਂ ਨੇ ਰੱਖ ਲਏ ਕਬੂਤਰ ਹਾਣ ਦੀਏ, ਟੇਢੀ ਪੱਗ ਵਾਲਿਆ, ਕੱਲੀ ਨੂੰ ਮਿਲ ਮਿੱਤਰਾ, ਐਂਵੇ ਈ ਰੌਲਾ ਪੈ ਗਿਆ ਸਣੇ ਕਈ ਹਿੱਟ ਗੀਤ ਗਾਏ ਹਨ ।


Source: Ravinder Grewal

ਰਵਿੰਦਰ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।


Source: Ravinder Grewal

ਗਾਇਕ ਰਵਿੰਦਰ ਗਰੇਵਾਲ ਨੁੰ ਗਾਇਕੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਵੀ ਸ਼ੌਕ ਹੈ ਅਤੇ ਉਨ੍ਹਾਂ ਨੇ ਆਪਣੇ ਫਾਰਮ ਹਾਊਸ ‘ਤੇ ਘੋੜੇ, ਮੋਰ, ਬੱਤਖਾਂ, ਤੋਤੇ ਅਤੇ ਹੋਰ ਕਈ ਪਸ਼ੂ ਪੰਛੀ ਪਾਲੇ ਹੋਏ ਹਨ ।


Source: Ravinder Grewal

ਰਵਿੰਦਰ ਗਰੇਵਾਲ ਕਾਫੀ ਸਮਾਂ ਇਨ੍ਹਾਂ ਪਸ਼ੂ ਪੰਛੀਆਂ ਦੇ ਨਾਲ ਬਿਤਾਉਂਦੇ ਹੋਏ ਦਿਖਾਈ ਦਿੰਦੇ ਹਨ ।


Source: Ravinder Grewal

ਰਵਿੰਦਰ ਗਰੇਵਾਲ ਲੁਧਿਆਣਾ ਦੇ ਨਜ਼ਦੀਕ ਪਿੰਡ ਗੁੱਜਰਵਾਲ ਦੇ ਰਹਿਣ ਵਾਲੇ ਹਨ ਅਤੇ ਉਹ ਜ਼ਿਆਦਾਤਰ ਸਮਾਂ ਆਪਣੇ ਪਿੰਡ ਹੀ ਬਤੀਤ ਕਰਦੇ ਹਨ ।


Source: Ravinder Grewal

ਸੋਸ਼ਲ ਮੀਡੀਆ ‘ਤੇ ਗਾਇਕ ਦੀ ਵੱਡੀ ਫੈਨ ਫਾਲੋਵਿੰਗ ਹੈ ਅਤੇ ਅਕਸਰ ਉਹ ਆਪਣੇ ਫੈਨਸ ਦੇ ਨਾਲ ਰੁਬਰੂ ਹੁੰਦੇ ਰਹਿੰਦੇ ਹਨ ।


Source: Ravinder Grewal

ਕਿਸਾਨ ਅੰਦੋਲਨ ਦੇ ਦੌਰਾਨ ਵੀ ਉਹ ਸਰਗਰਮ ਰਹੇ ਸਨ ਅਤੇ ਕਿਸਾਨਾਂ ਦੇ ਸਮਰਥਨ ‘ਚ ਉੱਤਰੇ ਸਨ ।


Source: Ravinder Grewal

ਰਵਿੰਦਰ ਗਰੇਵਾਲ ਨੇ ਜਿੱਥੇ ਰੋਮਾਂਟਿਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਉੱਥੇ ਹੀ ਕਈ ਧਾਰਮਿਕ ਗੀਤ ਵੀ ਗਾਏ ਹਨ ।


Source: Ravinder Grewal

10 Must-Visit Locations for an Unforgettable Dussehra 2024 Celebrations!