08 Oct, 2024

ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਕਰ ਰਹੀ ਪਿਤਾ ਦੇ ਸੁਫ਼ਨੇ ਪੂਰੇ, ਜਾਣੋ ਗਾਇਕਾ ਦੇ ਸੰਗੀਤਕ ਸਫ਼ਰ ਅਤੇ ਨਿੱਜੀ ਜ਼ਿੰਦਗੀ ਬਾਰੇ

ਸਵੀਤਾਜ ਬਰਾੜ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਨਾਂਅ ਹੈ।


Source: Sweetaj brar

ਗਾਇਕਾ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਪਿਤਾ ਦੇ ਵੱਲੋਂ ਲਾਏ ਗਾਇਕੀ ਦੇ ਬੂਟੇ ਨੂੰ ਆਪਣੀ ਮਿਹਨਤ ਦੇ ਨਾਲ ਸਿੰਜਿਆ ।


Source: Sweetaj brar

ਹੁਣ ਤੱਕ ਸਵੀਤਾਜ ਬਰਾੜ ਕਈ ਗੀਤ ਗਾ ਚੁੱਕੀ ਹੈ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


Source: Sweetaj brar

ਗਾਇਕੀ ਤੋਂ ਬਾਅਦ ਸਵੀਤਾਜ ਬਰਾੜ ਫ਼ਿਲਮਾਂ ‘ਚ ਵੀ ਐਂਟਰੀ ਕਰ ਚੁੱਕੀ ਹੈ ਤੇ ਸਿੱਧੂ ਮੂਸੇਵਾਲਾ ਦੇ ਨਾਲ ਵੀ ਉਸ ਨੇ ਇੱਕ ਫ਼ਿਲਮ ‘ਚ ਕੰਮ ਕੀਤਾ ਸੀ।


Source: Sweetaj brar

ਸਵੀਤਾਜ ਬਰਾੜ ਦੇ ਪਿਤਾ ਰਾਜ ਬਰਾੜ ਵੀ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਸਨ ਅਤੇ ਘਰ ‘ਚ ਸੰਗੀਤਕ ਮਾਹੌਲ ਹੋਣ ਦੇ ਕਾਰਨ ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ।


Source: Sweetaj brar

ਸਵੀਤਾਜ ਦੇ ਪਿਤਾ ਰਾਜ ਬਰਾੜ ਜਿੱਥੇ ਵਧੀਆ ਗਾਇਕ ਸਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਸਨ । ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ ।


Source: Sweetaj brar

ਰਾਜ ਬਰਾੜ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਸੀ। ਪਰ ਰਾਜ ਬਰਾੜ ਦੀ ਬੇਵਕਤੀ ਮੌਤ ਨੇ ਸਵੀਤਾਜ ਬਰਾੜ ਨੂੰ ਤੋੜ ਕੇ ਰੱਖ ਦਿੱਤਾ ਸੀ।


Source: Sweetaj brar

ਸਵੀਤਾਜ ਬਰਾੜ ਆਪਣੇ ਪਿਤਾ ਰਾਜ ਬਰਾੜ ਦੇ ਸੁਫ਼ਨੇ ਨੂੰ ਪੂਰਾ ਕਰਨ ‘ਚ ਜੁਟੀ ਹੋਈ ਹੈ।


Source: Sweetaj brar

ਸਵੀਤਾਜ ਬਰਾੜ ਦਾ ਭਰਾ ਜੋਸ਼ ਬਰਾੜ ਵੀ ਇੰਡਸਟਰੀ ‘ਚ ਐਂਟਰੀ ਕਰ ਚੁੱਕਿਆ ਹੈ ਅਤੇ ਉਸ ਦਾ ਪਹਿਲਾ ਗੀਤ ਹੀ ਟ੍ਰੈਂਡਿੰਗ ‘ਚ ਚੱਲ ਰਿਹਾ ਹੈ।


Source: Sweetaj brar

ਜੋਸ਼ ਅਤੇ ਸਵੀਤਾਜ ਬਰਾੜ ਦੀ ਮਾਂ ਬਿੰਦੂ ਬਰਾੜ ਵੀ ਆਪਣੇ ਦੋਨਾਂ ਬੱਚਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਜੀ ਜਾਨ ਨਾਲ ਜੁਟੀ ਹੋਈ ਹੈ।


Source: Sweetaj brar

Weather-Proof Your Health: Essential Vitamin-Rich Foods for Immune Support