21 Oct, 2024

ਨਿਸ਼ਾ ਬਾਨੋ ਨੇ ਕਰਵਾ ਚੌਥ ‘ਤੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਪੀਲੇ ਸੂਟ ‘ਚ ਕਰਵਾਈ ਅੱਤ

ਅਦਾਕਾਰਾ ਨਿਸ਼ਾ ਬਾਨੋ ਨੇ ਕਰਵਾ ਚੌਥ ਦੇ ਮੌਕੇ ‘ਤੇ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।


Source: Nisha Bano

ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦੇ ਨਾਲ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।


Source: Nisha Bano

ਨਿਸ਼ਾ ਬਾਨੋ ਨੇ ਕੁਝ ਸਮਾਂ ਪਹਿਲਾਂ ਹੀ ਸਮੀਰ ਮਾਹੀ ਦੇ ਨਾਲ ਵਿਆਹ ਕਰਵਾਇਆ ਸੀ। ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ।


Source: Nisha Bano

ਨਿਸ਼ਾ ਬਾਨੋ ਤੇ ਸਮੀਰ ਮਾਹੀ ਇੱਕਠਿਆਂ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੇ ਹਨ ।


Source: Nisha Bano

ਇਸ ਤੋਂ ਇਲਾਵਾ ਅਦਾਕਾਰਾ ਦਾ ਪਤੀ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕਿਆ ਹੈ।


Source: Nisha Bano

ਨਿਸ਼ਾ ਬਾਨੋ ਨੂੰ ਨੱਚਣ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਸ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਕੇ ਆਇਆ ।


Source: Nisha Bano

ਨਿਸ਼ਾ ਬਾਨੋ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ਅਤੇ ਹੁਣ ਤੱਕ ਦੇ ਸਭ ਤੋਂ ਜਾਨਦਾਰ ਕਿਰਦਾਰਾਂ ਚੋਂ ਇੱਕ ‘ਸ਼ਾਂਤੀ’ ਨਾਂਅ ਦੇ ਕਿਰਦਾਰ ਕਾਰਨ ਉਹ ਬਹੁਤ ਮਸ਼ਹੂਰ ਹਨ ।


Source: Nisha Bano

ਨਿਸ਼ਾ ਬਾਨੋ ਜਲਦ ਹੀ ਹੋਰ ਵੀ ਕਈ ਪ੍ਰੋਜੈਕਟਸ ‘ਚ ਦਿਖਾਈ ਦੇਵੇਗੀ ।


Source: Nisha Bano

ਅਦਾਕਾਰਾ ਦੇ ਕਰੀਅਰ ‘ਚ ਕਰਮਜੀਤ ਅਨਮੋਲ ਦਾ ਵੱਡਾ ਹੱਥ ਹੈ ਅਤੇ ਉਨ੍ਹਾਂ ਨੇ ਹੀ ਨਿਸ਼ਾ ਬਾਨੋ ਨੂੰ ਅਦਾਕਾਰੀ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ।


Source: Nisha Bano

ਆਪਣੇ ਕਰੀਅਰ ਦੁ ਸ਼ੁਰੂਆਤੀ ਦੌਰ ‘ਚ ਨਿਸ਼ਾ ਬਾਨੋ ਨੇ ਕਰਮਜੀਤ ਅਨਮੋਲ ਦੇ ਨਾਲ ਛੋਟੀਆਂ ਮੋਟੀਆਂ ਸਕਿੱਟਾਂ ਕਰਦੀ ਸੀ ।


Source: Nisha Bano

8 Gripping Malayalam Thrillers You Can't Miss on Amazon Prime!