06 Sep, 2024

ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਜਾਣੋ ਗਾਇਕਾ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ ਬਾਰੇ

ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ। ਉਸ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


Source: Nimrat khaira

ਆਪਣੀ ਮਿੱਠੀ ਆਵਾਜ਼ ਦੇ ਲਈ ਜਾਣੀ ਜਾਂਦੀ ਨਿਮਰਤ ਖਹਿਰਾ ਆਪਣੀ ਸਾਦਗੀ ਦੇ ਲਈ ਵੀ ਮਸ਼ਹੂਰ ਹੈ।


Source: Nimrat khaira

ਨਿਮਰਤ ਖਹਿਰਾ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।


Source: Nimrat khaira

ਨਿਮਰਤ ਖਹਿਰਾ ਹੁਣ ਤੱਕ ‘ਸੌਂਕਣ ਸੌਂਕਣੇ’, ‘ਤੀਜਾ ਪੰਜਾਬ’, ‘ਜੋੜੀ’, ‘ਅਫ਼ਸਰ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ।


Source: Nimrat khaira

ਗਾਇਕਾ ਦਾ ਜਨਮ ਗੁਰਦਾਸਪੁਰ ‘ਚ ਹੋਇਆ ਸੀ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ।


Source: Nimrat khaira

ਨਿਮਰਤ ਖਹਿਰਾ ਨੇ ਗਾਇਕੀ ਦੇ ਖੇਤਰ ‘ਚ ਆਉਣ ਲਈ ਕਰੜਾ ਸੰਘਰਸ਼ ਕੀਤਾ ਅਤੇ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ਸ਼ੋਅ ‘ਚ ਵੀ ਪਰਫਾਰਮ ਕੀਤਾ ਸੀ ।


Source: Nimrat khaira

ਜੇ ਨਿਮਰਤ ਖਹਿਰਾ ਗਾਇਕੀ ਅਤੇ ਅਦਾਕਾਰੀ ਦੇ ਖੇਤਰ ‘ਚ ਨਾ ਆਉਂਦੇ ਤਾਂ ਉਨ੍ਹਾਂ ਨੇ ਆਈਏਐੱਸ ਅਫਸਰ ਬਣਨਾ ਸੀ ।


Source: Nimrat khaira

ਗਾਇਕਾ ੨੦੧੫ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ‘ਐੱਸ ਪੀ ਦੇ ਰੈਂਕ ਵਰਗੀ’ ਦੇ ਨਾਲ ਮਿਲੀ ਸੀ।


Source: Nimrat khaira

ਨਿਮਰਤ ਖਹਿਰਾ ਇਨ੍ਹੀਂ ਦਿਨੀਂ ਕਈ ਪ੍ਰੋਜੈਕਟ ‘ਚ ਰੁੱਝੀ ਹੋਈ ਹੈ। ਜਿੱਥੇ ਉਹ ਕਈ ਫ਼ਿਲਮਾਂ ‘ਤੇ ਕੰਮ ਕਰ ਰਹੀ ਹੈ । ਇਸ ਦੇ ਨਾਲ ਹੀ ਕਈ ਗੀਤ ਵੀ ਰਿਲੀਜ਼ ਕਰ ਰਹੀ ਹੈ।


Source: Nimrat khaira

ਨਿਮਰਤ ਖਹਿਰਾ ਦੇ ਨਾਲ ਜਦੋਂ ਵੀ ਵਿਆਹ ਦੀ ਗੱਲ ਹੁੰਦੀ ਹੈ ਤਾਂ ਉਹ ਇਸ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ ਅਤੇ ਕਦੇ ਵੀ ਖੁੱਲ੍ਹ ਕੇ ਗੱਲਬਾਤ ਨਹੀਂ ਕਰਦੇ ।


Source: Nimrat khaira

From Shah Rukh Khan to Sachin Tendulkar: India’s Top Tax-Payers You Need to Know About