19 Sep, 2024

ਨੀਰੂ ਬਾਜਵਾ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਜਾਣੋ ਤਿੰਨ ਧੀਆਂ ਦੀ ਮਾਂ ਨੀਰੂ ਬਾਜਵਾ ਕਿਵੇਂ ਰੱਖਦੀ ਹੈ ਖੁਦ ਨੂੰ ਫਿੱਟ

ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ।


Source: Neeru Bajwa

ਅਦਾਕਾਰਾ ਨੇ ਬਤੌਰ ਮਾਡਲ ਪੰਜਾਬੀ ਇੰਡਸਟਰੀ ‘ਚ ਸ਼ੁਰੂਆਤ ਕੀਤੀ ਸੀ ਅਤੇ ਉਹ ਕਮਲਹੀਰ ਦੇ ਨਾਲ ਗੀਤ ‘ਕੁੜੀਏ ਨੀ ਸੱਗੀ ਫੁੱਲ ਵਾਲੀਏ’ ‘ਚ ਦਿਖਾਈ ਦਿੱਤੀ ਸੀ ।


Source: Neeru Bajwa

ਇਸ ਤੋਂ ਪਹਿਲਾਂ ਅਦਾਕਾਰਾ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰ ਚੁੱਕੀ ਸੀ ।ਪਰ ਬਾਲੀਵੁੱਡ ‘ਚ ਉਸ ਨੂੰ ਕੁਝ ਕੌੜੇ ਅਨੁਭਵਾਂ ਦਾ ਸਾਹਮਣਾ ਕਰਨਾ ਪਿਆ ਸੀ । ਜਿਸ ਤੋਂ ਬਾਅਦ ਉਸ ਨੇ ਬਾਲੀਵੁੱਡ ਤੋਂ ਤੌਬਾ ਕਰ ਲਈ ਸੀ।


Source: Neeru Bajwa

ਫ਼ਿਲਮਾਂ ‘ਚ ਸਰਗਰਮ ਨੀਰੂ ਬਾਜਵਾ ਖੁਦ ਨੂੰ ਫਿੱਟ ਰੱਖਣ ਦੇ ਲਈ ਕਾਫੀ ਮਿਹਨਤ ਕਰਦੀ ਹੈ। ਉਹ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੀ ਹੈ।


Source: Neeru Bajwa

ਉਹ ਅਕਸਰ ਆਪਣੇ ਵਰਕ ਆਊੇਟ ਦੇ ਵੀਡੀਓ ਵੀ ਸ਼ੇਅਰ ਕਰਦੀ ਰਹਿੰਦੀ ਹੈ।


Source: Neeru Bajwa

ਜਿੰਮ ਦੇ ਨਾਲ-ਨਾਲ ਉਹ ਦੌੜਨ ਨੂੰ ਵੀ ਤਰਜੀਹ ਦਿੰਦੀ ਹੈ ਅਤੇ ਪੌੜੀਆਂ ਚੜ੍ਹਦੀ ਅਤੇ ਹੋਰ ਸਰੀਰਕ ਗਤੀਵਿਧੀਆਂ ਵੀ ਕਰਦੀ ਹੋਈ ਨਜ਼ਰ ਆਉਂਦੀ ਹੈ।


Source: Neeru Bajwa

ਇਹੀ ਕਾਰਨ ਹੈ ਕਿ ਅਦਾਕਾਰਾ ਅੱਜ ਵੀ ਓਨੀ ਹੀ ਫਿੱਟ ਦਿਖਾਈ ਦਿੰਦੀ ਹੈ, ਜਿੰਨੀ ਕਿ ਕੁਝ ਸਾਲ ਪਹਿਲਾਂ ਦਿਖਾਈ ਦਿੰਦੀ ਸੀ।


Source: Neeru Bajwa

ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਫ਼ਿਲਮ ‘ਸ਼ੁਕਰਾਨਾ’ ਨੂੰ ਲੈ ਕੇ ਚਰਚਾ ‘ਚ ਹੈ। ਜਿਸ ‘ਚ ਜੱਸ ਬਾਜਵਾ ਤੇ ਅੰਮ੍ਰਿਤ ਮਾਨ ਉਨ੍ਹਾਂ ਦੇ ਨਾਲ ਦਿਖਾਈ ਦੇਣਗੇ ।


Source: Neeru Bajwa

ਇਸ ਤੋਂ ਪਹਿਲਾਂ ਨੀਰੂ ਬਾਜਵਾ ਨੇ ਫ਼ਿਲਮ ‘ਜੱਟ ਐਂਡ ਜੂਲੀਅਟ’, ‘ਛੜਾ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ ਤੇ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।


Source: Neeru Bajwa

ਜਲਦ ਹੀ ਅਦਾਕਾਰਾ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਏਗੀ । ਫ਼ਿਲਹਾਲ ਤਾਂ ਦਰਸ਼ਕ ਉਸ ਦੀ ਫ਼ਿਲਮ ‘ਸ਼ੁਕਰਾਨਾ’ ਨੂੰ ਲੈ ਕੇ ਐਕਸਾਈਟਡ ਹਨ ।


Source: Neeru Bajwa

Rasha Thadani Goes Global: Captivates at Exclusive Event with Zara Larsson and Liza Soberano