13 Sep, 2024

ਨਵੀ ਭੰਗੂ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਾਡਲ ਤੇ ਅਦਾਕਾਰ, ਜਾਣੋ ਅਦਾਕਾਰ ਦੇ ਸੰਘਰਸ਼ ਬਾਰੇ

ਅਦਾਕਾਰ ਨਵੀ ਭੰਗੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ, ਉਨ੍ਹਾਂ ਨੇ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ।


Source: Navi Bhangu

ਮਨੋਰੰਜਨ ਦੇ ਖੇਤਰ ‘ਚ ਆਉਣ ਦੇ ਲਈ ਉਨ੍ਹਾਂ ਨੂੰ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਸੀ।ਵਾਰ-ਵਾਰ ਉਨ੍ਹਾਂ ਨੂੰ ਰਿਜੈਕਟ ਕੀਤਾ ਗਿਆ ।


Source: Navi Bhangu

ਇੱਕ ਵਾਰ ਤਾਂ ਉਹ ਏਨਾਂ ਕੁ ਪ੍ਰੇਸ਼ਾਨ ਹੋ ਗਏ ਸਨ ਕਿ ਉਨ੍ਹਾਂ ਨੇ ਇਸ ਇੰਡਸਟਰੀ ‘ਚ ਆਪਣਾ ਕਰੀਅਰ ਨਾ ਬਨਾਉਣ ਦਾ ਫੈਸਲਾ ਕਰ ਲਿਆ ਸੀ ।


Source: Navi Bhangu

ਨਵੀ ਨੇ ਇਸ ਤੋਂ ਬਾਅਦ ਆਡੀਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਿਉਂਕਿ ਉਹ ਜਿੱਥੇ ਵੀ ਜਾਂਦੇ ਸਨ, ਉੱਥੇ ਹੀ ਉਨ੍ਹਾਂ ਨੂੰ ਸਿਵਾਏ ਲਾਰਿਆਂ ਦੇ ਕੁਝ ਵੀ ਹਾਸਲ ਨਹੀਂ ਸੀ ਹੁੰਦਾ ।


Source: Navi Bhangu

ਪਰ ਨਵੀ ਦਾ ਭਰਾ ਉਨ੍ਹਾਂ ਨੂੰ ਇਸ ਖੇਤਰ ‘ਚ ਜਾਣ ਲਈ ਪ੍ਰੇਰਿਤ ਕਰਦਾ ਰਿਹਾ । ਜਿਸ ਤੋਂ ਬਾਅਦ ਉਨ੍ਹਾਂ ਨੇ ਆਖਰੀ ਵਾਰ ਇੱਕ ਹੋਰ ਕੋਸ਼ਿਸ਼ ਕਰਨ ਦੀ ਸੋਚੀ ।


Source: Navi Bhangu

ਜਿਸ ਤੋਂ ਬਾਅਦ ਇੱਕ ਡਾਇਰੈਕਟਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਡਾਂਸ ਕਰਨਾ ਆਉਂਦਾ ਹੈ ਤਾਂ ਨਵੀ ਭੰਗੂ ਨੇ ਹਾਂ ਕਰ ਦਿੱਤੀ ਅਤੇ ਉਨ੍ਹਾਂ ਨੂੰ ਇੱਕ ਗੀਤ ‘ਚ ਛੋਟਾ ਜਿਹਾ ਰੋਲ ਮਿਲ ਗਿਆ ।


Source: Navi Bhangu

ਇਸ ਗੀਤ ‘ਚ ਹਾਲਾਂਕਿ ਨਵੀ ਭੰਗੂ ਦਾ ਬਹੁਤ ਹੀ ਛੋਟਾ ਜਿਹਾ ਕਿਰਦਾਰ ਸੀ, ਪਰ ਇਸ ਦੇ ਨਾਲ ਅਦਾਕਾਰ ਦਾ ਹੌਸਲਾ ਵਧ ਗਿਆ ਸੀ ।


Source: Navi Bhangu

ਜਿਸ ਤੋਂ ਬਾਅਦ ਇੰਡਸਟਰੀ ‘ਚ ਉਸ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ ।ਉਸ ਨੇ ਮਿਸ ਪੂਜਾ, ਅਮਰ ਅਰਸ਼ੀ ਸਣੇ ਕਈ ਗਾਇਕਾਂ ਦੇ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ।


Source: Navi Bhangu

ਨਵੀ ਭੰਗੂ ਨੇ ਨਾ ਸਿਰਫ਼ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ, ਬਲਕਿ ਉਹ ਹੁਣ ਕਈ ਹਿੰਦੀ ਟੀਵੀ ਸੀਰੀਅਲ ‘ਚ ਵੀ ਕਈ ਕਿਰਦਾਰ ਨਿਭਾ ਚੁੱਕੇ ਹਨ ।


Source: Navi Bhangu

ਨਵੀ ਭੰਗੂ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਹਾਲ ਹੀ ‘ਚ ਕਈ ਪੰਜਾਬੀ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੇ ਹਨ।


Source: Navi Bhangu

Tumbbad is Back on the Silver Screen with it's Fantabulous Story