17 Sep, 2024

ਕੁਲਵਿੰਦਰ ਬਿੱਲਾ ਨੇ ਦਿੱਤੇ ਕਈ ਹਿੱਟ ਗੀਤ, ਜਾਣੋ ਕਿਸ ਗੀਤ ਨਾਲ ਬਣੀ ਸੀ ਪਛਾਣ

ਕੁਲਵਿੰਦਰ ਬਿੱਲਾ ਦਾ ਅਸਲ ਨਾਂਅ ਕੁਲਵਿੰਦਰ ਸਿੰਘ ਜੱਸੜ ਹੈ। ਗਾਇਕੀ ਦਾ ਸ਼ੌਂਕ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਸੀ ।


Source: Kulwinder Billa

ਕੁਲਵਿੰਦਰ ਬਿੱਲਾ ਕਾਲਜ ਸਮੇਂ ਅਕਸਰ ਆਪਣੀ ਗਾਇਕੀ ਦੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ ।


Source: Kulwinder Billa

ਗਾਇਕ ਨੇ ਆਪਣੇ ਪਹਿਲੇ ਹੀ ਗੀਤ ‘ਮੇਰਾ ਕਾਲੇ ਰੰਗ ਦਾ ਯਾਰ’ ਦੇ ਨਾਲ ਇੰਡਸਟਰੀ ‘ਚ ਧੱਕ ਪਾਈ ਸੀ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


Source: Kulwinder Billa

ਇਸ ਤੋਂ ਬਾਅਦ ਕੁਲਵਿੰਦਰ ਬਿੱਲਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਹਿੱਟ ਗੀਤ ਗਾਏ ।


Source: Kulwinder Billa

ਕੁਲਵਿੰਦਰ ਬਿੱਲਾ ਨੇ ਕਈ ਲਾਈਵ ਸ਼ੋਅ ਕੀਤੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਾਲਾ ਚਸ਼ਮਾ ਲਗਾ ਲਿਆ । ਇਸ ਤੋਂ ਬਾਅਦ ਇੱਕ ਐਂਕਰ ਨੇ ਕੁਲਵਿੰਦਰ ਬਿੱਲਾ ਨੂੰ ਸਲਾਹ ਦਿੱਤੀ ।


Source: Kulwinder Billa

ਐਂਕਰ ਨੇ ਕਿਹਾ ਸੀ ਕਿ ਤੁਹਾਡੀਆਂ ਅੱਖਾਂ ਬਿੱਲੀਆਂ ਹਨ ਅਤੇ ਜੋ ਤੁਹਾਡੀ ਖੂਬਸੂਰਤੀ ਨੂੰ ਵਧਾਉਂਦੀਆਂ ਹਨ । ਇਸ ਲਈ ਤੁਹਾਨੂੰ ਐਨਕ ਨਹੀਂ ਲਗਾਉਣੀ ਚਾਹੀਦੀ ।


Source: Kulwinder Billa

ਇਸ ਤੋਂ ਬਾਅਦ ਗਾਇਕ ਨੇ ‘ਮੇਰਾ ਕਾਲੇ ਰੰਗ ਦਾ ਯਾਰ’ ਗੀਤ ਤੋਂ ਇਲਾਵਾ ਕਦੇ ਵੀ ਕਿਸੇ ਸ਼ੋਅ ‘ਚ ਕਾਲਾ ਚਸ਼ਮਾ ਨਹੀਂ ਲਗਾਇਆ ।


Source: Kulwinder Billa

ਕੁਲਵਿੰਦਰ ਬਿੱਲਾ ਦਾ ਵਿਆਹ ਹੋ ਚੁੱਕਿਆ ਹੈ। ਉਹ ਦੋ ਬੱਚਿਆਂ ਦੇ ਪਿਤਾ ਹਨ ।


Source: Kulwinder Billa

ਕੁਲਵਿੰਦਰ ਬਿੱਲਾ ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਹੁਣ ਉਹ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਰਹੇ ਹਨ ।


Source: Kulwinder Billa

ਉਨ੍ਹਾਂ ਦੀ ਇੱਕ ਧੀ ਸਾਂਝ ਹੈ, ਜਦੋਂਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ।


Source: Kulwinder Billa

Bollywood's Next Gen Divas Bring Modern Flair in Sarees