07 Oct, 2024

ਜਾਣੋ ਕਿਉਂ ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਗਰੇਵਾਲ ਨੂੰ ਮੰਨਦੇ ਹਨ ਆਪਣਾ ਲੱਕੀ ਚਾਰਮ

ਰਵਨੀਤ ਗਰੇਵਾਲ ਤੇ ਗਿੱਪੀ ਗਰੇਵਾਲ ਦੀ ਜੋੜੀ ਪਾਲੀਵੁੱਡ ਦੀਆਂ ਖ਼ੂਬਸੂਰਤ ਜੋੜੀਆਂ ਵਿੱਚੋਂ ਇੱਕ ਹੈ। ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।


Source: Ravneet Grewal

ਗਿੱਪੀ ਗਰੇਵਾਲ ਦੇ ਨਾਲ ਵਿਆਹ ਤੋਂ ਬਾਅਦ ਹੀ ਗਿੱਪੀ ਗਰੇਵਾਲ ਦੇ ਕਰੀਅਰ ਨੇ ਕਾਮਯਾਬੀ ਦੀ ਰਫਤਾਰ ਫੜ੍ਹੀ। ਜਿਸ ਤੋਂ ਬਾਅਦ ਉਨ੍ਹਾਂ ਦਾ ਨਾਮ ਹਿੱਟ ਗਾਇਕਾਂ ਦੀ ਸੂਚੀ ‘ਚ ਸ਼ਾਮਿਲ ਹੋਇਆ ।


Source: Ravneet Grewal

ਗਿੱਪੀ ਗਰੇਵਾਲ ਵੀ ਆਪਣੀ ਪਤਨੀ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ । ਜਿਵੇਂ ਕਿ ਹਰ ਕਾਮਯਾਬ ਇਨਸਾਨ ਦੀ ਕਾਮਯਾਬੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ। ਉਸੇ ਤਰ੍ਹਾਂ ਗਿੱਪੀ ਗਰੇਵਾਲ ਦੀ ਕਾਮਯਾਬੀ ‘ਚ ਰਵਨੀਤ ਦਾ ਹੱਥ ਰਿਹਾ ਹੈ।


Source: Ravneet Grewal

ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਸੰਘਰਸ਼ ਦੇ ਦਿਨਾਂ ‘ਚ ਦੋ-ਦੋ ਨੌਕਰੀਆਂ ਕੀਤੀਆਂ ਸਨ ਅਤੇ ਇਸ ਦੌਰਾਨ ਪਤਨੀ ਰਵਨੀਤ ਕੌਰ ਨੇ ਵੀ ਮੋਢੇ ਦੇ ਮੋਢਾ ਜੋੜ ਕੇ ਸਾਥ ਦਿੱਤਾ ਸੀ।


Source: Ravneet Grewal

ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦੇ ਤਿੰਨ ਬੇਟੇ ਹਨ । ਜਿਨ੍ਹਾਂ ਦੇ ਨਾਲ ਅਕਸਰ ਇਹ ਜੋੜੀ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ।


Source: Ravneet Grewal

ਸ਼ਿੰਦਾ ਗਰੇਵਾਲ ਤਾਂ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ, ਜਦੋਂਕਿ ਵੱਡਾ ਬੇਟਾ ਏਕਮ ਗਰੇਵਾਲ ਡਾਇਰੈਕਸ਼ਨ ਦੇ ਗੁਰ ਸਿੱਖ ਰਿਹਾ ਹੈ।


Source: Ravneet Grewal

ਸਭ ਤੋਂ ਛੋਟਾ ਗੁਰਬਾਜ਼ ਗਰੇਵਾਲ ਬੀਤੇ ਦਿਨੀਂ ਗੁਰਪ੍ਰੀਤ ਘੁੱਗੀ ਦੇ ਨਾਲ ਪੌਡਕਾਸਟ ‘ਚ ਨਜ਼ਰ ਆਇਆ ਹੈ। ਗੁਰਬਾਜ਼ ਦਾ ਇਹ ਅੰਦਾਜ਼ ਹਰ ਕਿਸੇ ਨੂੰ ਪਸੰਦ ਆਇਆ ਸੀ ।


Source: Ravneet Grewal

ਰਵਨੀਤ ਗਰੇਵਾਲ ਹੁਣ ਤੱਕ ਕਈ ਫ਼ਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੀ ਹੈ ।


Source: Ravneet Grewal

ਗਿੱਪੀ ਗਰੇਵਾਲ ਅਤੇ ਰਵਨੀਤ ਗਰੇਵਾਲ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਜਲਦ ਹੀ ਇਹ ਜੋੜੀ ਹੋਰ ਕਈ ਨਵੇਂ ਪ੍ਰੋਜੈਕਟ ਦਰਸ਼ਕਾਂ ਦੇ ਲਈ ਲੈ ਕੇ ਆਏਗੀ ।


Source: Ravneet Grewal

ਰਵਨੀਤ ਗਰੇਵਾਲ ਆਪਣੇ ਵਧੀਆ ਸਟਾਈਲ ਦੇ ਲਈ ਵੀ ਜਾਣੀ ਜਾਂਦੀ ਹੈ ਅਤੇ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ।


Source: Ravneet Grewal

Net Worth of Bigg Boss 18 Contestants Will Leave You Stunned: Find Out Who's the Richest