10 Sep, 2024

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਬਾਰੇ ਜਾਣੋ ਖੁਦ ਨੂੰ ਕਿਵੇਂ ਰੱਖਦੇ ਹਨ ਫਿੱਟ ਤੇ ਤਰੋਤਾਜ਼ਾ

ਮਿਸ ਪੂਜਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਉਹ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਦੀ ਆ ਰਹੀ ਹੈ।


Source: Miss Pooja

ਮਿਸ ਪੂਜਾ ਅੱਜ ਵੀ ਓਨੀ ਹੀ ਫਿੱਟ ਹੈ, ਜਿੰਨਾ ਕਿ ਕੁਝ ਸਾਲ ਪਹਿਲਾਂ ਦਿਖਾਈ ਦਿੰਦੇ ਸਨ ।


Source: Miss Pooja

ਹਰ ਕੋਈ ਉਨ੍ਹਾਂ ਦੀ ਫਿੱਟਨੈੱਸ ਦਾ ਰਾਜ਼ ਜਾਨਣਾ ਚਾਹੁੰਦਾ ਹੈ, ਅੱਜ ਅਸੀਂ ਤੁਹਾਨੂੰ ਮਿਸ ਪੂਜਾ ਦੀ ਫਿੱਟਨੈੱਸ ਤੇ ਤਰੋਤਾਜ਼ਾ ਰਹਿਣ ਦੇ ਬਾਰੇ ਦੱਸਾਂਗੇ ।


Source: Miss Pooja

ਗਾਇਕਾ ਨੂੰ ਗਾਉਣ ਦੇ ਨਾਲ-ਨਾਲ ਘੁੰਮਣ ਫਿਰਨ ਦਾ ਵੀ ਬਹੁਤ ਸ਼ੌਂਕ ਹੈ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।


Source: Miss Pooja

ਸਵੇਰੇ ਉੱਠਣ ਸਾਰ ਹੀ ਮਿਸ ਪੂਜਾ ਗਰਮ ਪਾਣੀ ‘ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਂਦੀ ਹੈ।ਜੋ ਉਸ ਦੇ ਤਰੋਤਾਜ਼ਾ ਰਹਿਣ ਦਾ ਰਾਜ਼ ਹੈ।


Source: Miss Pooja

ਇਸ ਤੋਂ ਬਾਅਦ ਉਹ ਯੋਗਾ ਕਰਦੀ ਹੈ ਅਤੇ ਕੁਝ ਸਮਾਂ ਯੋਗਾ ਕਰਨ ਤੋਂ ਬਾਅਦ ਉਹ ਕਾਫੀ ਸਮਾਂ ਜਿੰਮ ‘ਚ ਵਰਕ ਆਊਟ ਕਰਦੇ ਹਨ।


Source: Miss Pooja

ਇਸ ਤੋਂ ਇਲਾਵਾ ਗਾਇਕਾ ਆਪਣੀ ਡਾਈਟ ‘ਤੇ ਵੀ ਖ਼ਾਸ ਧਿਆਨ ਦਿੰਦੇ ਹਨ । ਉੁਹ ਮਿੱਠਾ ਖਾਣ ਤੋਂ ਪਰਹੇਜ਼ ਹੀ ਕਰਦੇ ਹਨ ।ਜਿੰਨਾ ਹੋ ਸਕੇ ਘੱਟ ਹੀ ਮਿੱਠਾ ਖਾਂਦੇ ਹਨ ।


Source: Miss Pooja

ਮਿਸ ਪੂਜਾ ਸੂਟਾਂ ਦੇ ਨਾਲ-ਨਾਲ ਵੈਸਟਨ ਡਰੈੱਸ ਪਾਉਣਾ ਵੀ ਪਸੰਦ ਕਰਦੇ ਹਨ


Source: Miss Pooja

ਮਿਸ ਪੂਜਾ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ । ਜਿਸ ਦੇ ਨਾਲ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।


Source: Miss Pooja

Lollapalooza India 2025: Green Day, Shawn Mendes, Hanumankind and More to Headline Mumbai's Musical Extravaganza