04 Sep, 2024

ਕੌਰ ਬੀ ਨੂੰ ਹੈ ਸਲੇਟੀਆਂ ਖਾਣਾ ਪਸੰਦ, ਜਾਣੋ ਗਾਇਕਾ ਗਾਇਕੀ ਦੇ ਨਾਲ-ਨਾਲ ਹੋਰ ਕਿਹੜੇ ਸ਼ੌਂਕ ਰੱਖਦੀ ਹੈ ਗਾਇਕਾ

ਕੌਰ ਬੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਸਿੰਗਰਸ ਚੋਂ ਇੱਕ ਹਨ । ਉਨ੍ਹਾਂ ਦਾ ਅਸਲ ਨਾਮ ਬਲਜਿੰਦਰ ਕੌਰ ਹੈ।ਪਰ ਇੰਡਸਟਰੀ ‘ਚ ਉਹ ਕੌਰ ਬੀ ਦੇ ਨਾਂਅ ਨਾਲ ਮਸ਼ਹੂਰ ਹਨ ।


Source: Kaur B

ਕੌਰ ਬੀ ਨੂੰ ਇੰਡਸਟਰੀ ‘ਚ ਬੰਟੀ ਬੈਂਸ ਹੀ ਲੈ ਕੇ ਆਏ ਸਨ ਅਤੇ ਉਨ੍ਹਾਂ ਨੇ ਹੀ ਬਲਜਿੰਦਰ ਨੂੰ ਕੌਰ ਬੀ ਦਾ ਨਾਮ ਦਿੱਤਾ ਸੀ।


Source: Kaur b

ਗਾਇਕਾ ਨੂੰ ਦੇਸੀ ਪੰਜਾਬੀ ਖ਼ਾਣਾ ਬਹੁਤ ਪਸੰਦ ਹੈ। ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਉਨ੍ਹਾਂ ਨੂੰ ਸਲੇਟੀਆਂ ਖ਼ਾਣਾ ਵੀ ਬਹੁਤ ਜ਼ਿਆਦਾ ਪਸੰਦ ਹੈ।


Source: Kaur b

ਕੌਰ ਬੀ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸਨ ਅਤੇ ਆਪਣੇ ਫਨ ਦਾ ਮੁਜ਼ਾਹਰਾ ਉਹ ਸਕੂਲ ਅਤੇ ਪਿੰਡ ‘ਚ ਹੋਣ ਵਾਲੇ ਪ੍ਰੋਗਰਾਮਾਂ ‘ਚ ਕਰਦੇ ਰਹਿੰਦੇ ਸਨ ।


Source: Kaur b

ਗਾਇਕਾ ਨੇ ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ਼ ਪੰਜਾਬ ‘ਚ ਵੀ ਪਰਫਾਰਮ ਕੀਤਾ ਸੀ ।


Source: Kaur b

ਗਾਇਕਾ ਜਿੱਥੇ ਸੂਟਾਂ ‘ਚ ਅੱਤ ਕਰਵਾਉਂਦੀ ਹੈ, ਉੱਥੇ ਹੀ ਵੈਸਟਨ ਡਰੈੱਸਾਂ ‘ਚ ਉਸ ਉੱਤੇ ਖੂਬ ਫੱਬਦੀਆਂ ਹਨ।


Source: Kaur b

ਕੌਰ ਬੀ ਨੂੰ ਪੰਜਾਬੀ ਸੂਟ ਬਹੁਤ ਪਸੰਦ ਹਨ ਅਤੇ ਸੂਟਾਂ ਦੇ ਨਾਲ-ਨਾਲ ਉਨ੍ਹਾਂ ਦੇ ਕੋਲ ਜੁੱਤੀਆਂ ਦੀ ਵੀ ਵੱਡੀ ਕੁਲੈਕਸ਼ਨ ਹੈ।


Source: Kaur b

ਗਾਇਕਾ ਕੌਰ ਬੀ ਨੂੰ ਆਪਣੇ ਪਿੰਡ ਅਤੇ ਖੇਤਾਂ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ। ਉਹ ਅਕਸਰ ਆਪਣੇ ਖੇਤਾਂ ‘ਚ ਕੰਮ ਕਰਦੀ ਹੋਈ ਦਿਖਾਈ ਦਿੰਦੀ ਹੈ।


Source: Kaur b

ਉਨ੍ਹਾਂ ਦੀ ਨਵਾਂ ਗਾਓਂ ਸਥਿਤ ਕੋਠੀ ਹੈ, ਉੱਥੇ ਹੀ ਮੋਹਾਲੀ ਸਥਿਤ ਇੱਕ ਕੋਠੀ ਵੀ ਹੈ ਜਿਸ ਨੂੰ ਕੌਰ ਬੀ ਨੇ ਆਪਣੇ ਦਮ ‘ਤੇ ਬਣਾਇਆ ਹੈ।


Source: Kaur b

ਬਾਣੀ ਸੰਧੂ ਨੌਕਰੀ ਛੱਡ ਕੇ ਬਣੀ ਸੀ ਗਾਇਕਾ, ਜਾਣੋ ਗਾਇਕਾ ਦੀ ਜ਼ਿੰਦਗੀ ਤੇ ਕਰੀਅਰ ਬਾਰੇ