17 Oct, 2024

ਕਮਲ ਖੰਗੂੜਾ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ, ਜਾਣੋ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ

ਕਮਲ ਖੰਗੂੜਾ ਦਾ ਜਨਮ ਸੰਗਰੂਰ ‘ਚ ਹੋਇਆ ਸੀ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ।


Source: Kamal Khangura

ਕਮਲ ਖੰਗੂੜਾ ਨੇ ਬਹੁਤ ਹੀ ਛੋਟੀ ਉਮਰ ‘ਚ ਮਾਡਲਿੰਗ ਦੇ ਖੇਤਰ ‘ਚ ਕਦਮ ਰੱਖਿਆ ਸੀ ਅਤੇ ਜਿਸ ਕਾਰਨ ਉਸ ਨੇ ਆਪਣੀ ਪੜ੍ਹਾਈ ਵੀ ਅਧੂਰੀ ਛੱਡ ਦਿੱਤੀ ਸੀ ।


Source: Kamal Khangura

ਜਿਸ ਤੋਂ ਬਾਅਦ ਉਸ ਨੇ ਅਨੇਕਾਂ ਹੀ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਈ ਅਤੇ ਨੱਬੇ ਦੇ ਦਹਾਕੇ ਤੋਂ ਮਾਡਲਿੰਗ ਦੇ ਖੇਤਰ ‘ਚ ਸਰਗਰਮ ਹਨ ।


Source: Kamal Khangura

ਇਸ ਤੋਂ ਬਾਅਦ ਕਮਲ ਖੰਗੂੜਾ ਨੇ ਵਿਆਹ ਕਰਵਾ ਲਿਆ ਅਤੇ ਕਈ ਸਾਲ ਤੱਕ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ।


Source: Kamal Khangura

ਵਿਆਹ ਤੋਂ ਕਈ ਸਾਲਾਂ ਬਾਅਦ ਉਹ ਮੁੜ ਤੋਂ ਇੰਡਸਟਰੀ ‘ਚ ਸਰਗਰਮ ਹੋ ਗਈ ਅਤੇ ਕਈ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਈ ।


Source: Kamal Khangura

ਆਪਣੀ ਖੂਬਸੂਰਤੀ ਦੇ ਲਈ ਮਸ਼ਹੂਰ ਕਮਲ ਅੱਜ ਵੀ ਓਨੀਂ ਹੀ ਖੂਬਸੂਰਤ ਹੈ, ਜਿੰਨੀ ਕਿ ਕੁਝ ਸਾਲ ਪਹਿਲਾਂ ਸੋਹਣੀ ਦਿਖਦੀ ਸੀ ।


Source: Kamal Khangura

ਕਮਲ ਖੰਗੂੜਾ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆਉਣ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ।


Source: Kamal Khangura

ਕਮਲ ਖੰਗੂੜਾ ਆਪਣੀ ਫਿੱਟਨੈੱਸ ‘ਤੇ ਖ਼ਾਸ ਧਿਆਨ ਦਿੰਦੀ ਹੈ ਅਤੇ ਹਰ ਕੋਈ ਉਸ ਤੋਂ ਉਸਦੀ ਖੂਬਸੂਰਤੀ ਦਾ ਰਾਜ਼ ਪੁੱਛਦਾ ਹੈ।


Source: Kamal Khangura

ਕਮਲ ਖੰਗੂੜਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।


Source: Kamal Khangura

ਅਦਾਕਾਰਾ ਜਲਦ ਹੀ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ਅਤੇ ਫੈਨਸ ਵੀ ਉਸ ਦੇ ਪ੍ਰੋਜੈਕਟਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ।


Source: Kamal Khangura

ਸਾਰਾ ਗੁਰਪਾਲ ਨੇ ਬਤੌਰ ਮਾਡਲ ਸ਼ੁਰੂ ਕੀਤਾ ਸੀ ਕਰੀਅਰ, ਜਾਣੋ ਕਿਵੇਂ ਮਾਡਲਿੰਗ ਤੋਂ ਅਦਾਕਾਰੀ ਦੇ ਖੇਤਰ ‘ਚ ਆਈ