05 Sep, 2024

ਜੈਸਮੀਨ ਸੈਂਡਲਾਸ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਆਪਣੇ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਅੰਦਾਜ਼ ਲਈ ਹੈ ਮਸ਼ਹੂਰ

ਜੈਸਮੀਨ ਸੈਂਡਲਾਸ ਦਾ ਜਨਮ ਪੰਜਾਬ ‘ਚ ਹੋਇਆ ਸੀ। ਪਰ ਜੈਸਮੀਨ ਜਦੋਂ ਬਾਰਾਂ ਸਾਲ ਦੀ ਸੀ ਤਾਂ ਉਨ੍ਹਾਂ ਦਾ ਪਰਿਵਾਰ ਕੈਲੀਫੋਰਨੀਆ ਜਾ ਕੇ ਵੱਸ ਗਿਆ ਸੀ।


Source: Jasmine Sandlas

ਜੈਸਮੀਨ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਛੇ ਸਾਲ ਦੀ ਉਮਰ ‘ਚ ਹੀ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ।


Source: Jasmine Sandlas

ਉਸ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕਾ ਬਣੇ, ਪਰ ਜਿਉਂ ਜਿਉਂ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੀ ਗਈ ਤਾਂ ਮਾਪਿਆਂ ਦਾ ਸਹਿਯੋਗ ਵੀ ਉਸ ਨੂੰ ਮਿਲਣ ਲੱਗ ਪਿਆ ਸੀ।


Source: Jasmine Sandlas

ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਜੈਸਮੀਨ ਨੇ ਕੈਲੀਫੋਰਨੀਆ ਦੇ ਇੱਕ ਕੱਪੜਿਆਂ ਦੇ ਸਟੋਰ ‘ਚ ਅਤੇ ਜੁੱਤੀਆਂ ਦੀ ਦੁਕਾਨ ‘ਚ ਬਤੌਰ ਸੇਲਸ ਮੈਨ ਦੇ ਤੌਰ ‘ਤੇ ਵੀ ਕੰਮ ਕੀਤਾ ।


Source: Jasmine Sandlas

ਇਸ ਤੋਂ ਇਲਾਵਾ ਜੈਸਮੀਨ ਨੇ ਦੋ ਸਾਲ ਤੱਕ ਟੀਚਰ ਦੇ ਤੌਰ ‘ਤੇ ਵੀ ਸੇਵਾਵਾਂ ਦਿੱਤੀਆਂ ਸਨ।


Source: Jasmine Sandlas

ਜੈਸਮੀਨ ਸੈਂਡਲਾਸ ਨੇ 2008 ‘ਚ ਆਪਣਾ ਪਹਿਲਾਂ ਗੀਤ ਮੁਸਕਾਨ ਗਾਇਆ ਸੀ। ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।


Source: Jasmine Sandlas

ਇਸ ਤੋਂ ਬਾਅਦ ਗਾਇਕਾ ਨੇ ਪੰਜਾਬੀ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਲਈ ਵੀ ਗੀਤ ਕੀਤੇ ।


Source: Jasmine Sandlas

ਜੈਸਮੀਨ ਸੈਂਡਲਾਸ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਬੇਬਾਕ ਬੋਲਾਂ ਦੇ ਲਈ ਵੀ ਜਾਣੀ ਜਾਂਦੀ ਹੈ। ਉਸ ਦਾ ਬੇਬਾਕ ਅੰਦਾਜ਼ ਉਸ ਦੇ ਗੀਤਾਂ ‘ਚ ਵੀ ਨਜ਼ਰ ਆਉਂਦਾ ਹੈ।


Source: Jasmine Sandlas

ਕੁਝ ਸਮਾਂ ਪਹਿਲਾਂ ਜੈਸਮੀਨ ਸੈਂਡਲਾਸ ਦੇ ਕੁਝ ਗੀਤ ਰਿਲੀਜ਼ ਹੋਏ ਸਨ, ਜਿਸ ‘ਚ ਉਸ ਦੇ ਰਿਵੀਲਿੰਗ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ।


Source: Jasmine Sandlas

ਗੈਰੀ ਸੰਧੂ ਦੇ ਨਾਲ ਜੈਸਮੀਨ ਸੈਂਡਲਾਸ ਦੀ ਦੋਸਤੀ ਵੀ ਚਰਚਾ ਦਾ ਵਿਸ਼ਾ ਰਹੀ ਸੀ। ਦੋਵੇਂ ਕਈ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਦੇ ਰਹੇ ਸਨ । ਪਰ ਕੁਝ ਸਮਾਂ ਪਹਿਲਾਂ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ।


Source: Jasmine Sandlas

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੇ ਪਤੀ ਤੇ ਬੱਚਿਆਂ ਨਾਲ ਮਾਣ ਰਹੀ ਹੈ ਛੁੱਟਿਆਂ ਦਾ ਆਨੰਦ, ਵੇਖੋ ਖੂਬਸੂਰਤ ਤਸਵੀਰਾਂ