09 Sep, 2024

ਜੈਸਮੀਨ ਜੱਸੀ ਤੇ ਦੀਪ ਢਿੱਲੋਂ ਇੱਕਠੇ ਗਾਉਂਦੇ ਸਨ ਗੀਤ, ਜਾਣੋ ਗਾਣੇ ਕਰਦੇ ਕਰਦੇ ਕਿਵੇਂ ਬਣੀ ਅਸਲ ਜ਼ਿੰਦਗੀ ‘ਚ ਜੋੜੀ

ਜੈਸਮੀਨ ਜੱਸੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹਨ ।ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।


Source: Jasmine Jassi

ਜੈਸਮੀਨ ਦਾ ਜਨਮ 1986‘ਚ ਹੁਸ਼ਿਆਰਪੁਰ ‘ਚ ਹੋਇਆ ਸੀ । 2010 ‘ਚ ਦੀਪ ਢਿੱਲੋਂ ਦੇ ਨਾਲ ਉਸ ਦਾ ਵਿਆਹ ਹੋਇਆ ਸੀ।


Source: Jasmine Jassi

ਜੈਸਮੀਨ ਜੱਸੀ ਨੇ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਨ੍ਹਾਂ ਦਾ ਸਬੰਧ ਕਿਸਾਨ ਪਰਿਵਾਰ ਦੇ ਨਾਲ ਰਿਹਾ ਹੈ।


Source: Jasmine Jassi

ਵਿਆਹ ਤੋਂ ਬਾਅਦ ਜੈਸਮੀਨ ਦੇ ਘਰ ਪਹਿਲੀ ਔਲਾਦ ਦੇ ਰੂਪ ‘ਚ ਧੀ ਨੇ ਜਨਮ ਲਿਆ ਸੀ ।


Source: Jasmine Jassi

ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਵੀ ਨਹੀਂ ਸੀ ਗਉਂਦਾ, ਪਰ ਗਾਉਣ ਦਾ ਸ਼ੌਂਕ ਰੱਖਣ ਵਾਲੀ ਜੈਸਮੀਨ ਨੇ ਗਾਇਕੀ ਨੂੰ ਆਪਣੇ ਕਰੀਅਰ ਦੇ ਵੱਜੋਂ ਚੁਣਿਆ ।


Source: Jasmine Jassi

ਜੈਸਮੀਨ ਜੱਸੀ ਜਦੋਂ ਇੱਕਲੇ ਗਾਉਂਦੀ ਸੀ ਤਾਂ ਉਸ ਦੇ ਮਾਪਿਆਂ ਨੇ ਉਸ ਨੂੰ ਗਾਉਣ ਤੋਂ ਕਦੇ ਨਹੀਂ ਸੀ ਰੋਕਿਆ, ਪਰ ਜੈਸਮੀਨ ਦਾ ਭਰਾ ਹਮੇਸ਼ਾ ਹੀ ਉਸ ਦੇ ਨਾਲ ਹਰ ਸ਼ੋਅ ‘ਤੇ ਜਾਂਦਾ ਹੁੰਦਾ ਸੀ ।


Source: Jasmine Jassi

ਜੈਸਮੀਨ ਜੱਸੀ ਦੇ ਨਾਲ ਦੀਪ ਢਿੱਲੋਂ ਨੇ ਕਈ ਗੀਤਾਂ ‘ਚ ਕੰਮ ਕੀਤਾ ਜਿਸ ‘ਚ ਹਾਜ਼ਰੀ ਗੀਤ ਕਾਫੀ ਮਸ਼ਹੂਰ ਰਿਹਾ, ਹਾਜ਼ਰੀ ਗੀਤ ‘ਚ ਦੋਵਾਂ ਦੀ ਜੋੜੀ ਨੂੰ ਪਸੰਦ ਕੀਤਾ ਗਿਆ ।


Source: Jasmine Jassi

ਇਸ ਤੋਂ ਬਾਅਦ ਦੀਪ ਢਿੱਲੋਂ ਤੇ ਜੈਸਮੀਨ ਨੇ ਅਨੇਕਾਂ ਹੀ ਲਾਈਵ ਸ਼ੋਅ ਤੇ ਗੀਤ ਕੀਤੇ। ਜਿਸ ਤੋਂ ਬਾਅਦ ਇਸ ਜੋੜੀ ਨੇ ਅਸਲ ਜ਼ਿੰਦਗੀ ‘ਚ ਵੀ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਣਾ ਲਿਆ ।


Source: Jasmine Jassi

ਇਹ ਜੋੜੀ ਕੁਝ ਸਮਾਂ ਪਹਿਲਾਂ ਕੈਨੇਡਾ ਜਾ ਕੇ ਵੱਸ ਗਈ ਸੀ, ਪਰ ਉੱਥੇ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਪਾਏ ।


Source: Jasmine Jassi

ਇਸ ਤੋਂ ਬਾਅਦ ਇਸ ਜੋੜੀ ਨੇ ਕੈਨੇਡਾ ਵਾਲਾ ਘਰ ਵੇਚ ਕੇ ਹਮੇਸ਼ਾ ਲਈ ਪੰਜਾਬ ਸਥਿਤ ਆਪਣੇ ਘਰ ‘ਚ ਵੱਸ ਗਏ ਹਨ ।


Source: Jasmine Jassi

8 Netflix K-Dramas That Will Keep You Guessing Until the Very End