05 Oct, 2024

ਨਿਸ਼ਾ ਬਾਨੋ ਨੂੰ ਜਦੋਂ ਦਿਲਜੀਤ ਦੋਸਾਂਝ ਦੀ ਪਤਨੀ ਕਹਿ ਕੇ ਪ੍ਰਚਾਰਿਆ ਗਿਆ ਤਾਂ ਜਾਣੋ ਕੀ ਸੀ ਅਦਾਕਾਰਾ ਦਾ ਰਿਐਕਸ਼ਨ

ਨਿਸ਼ਾ ਬਾਨੋ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ‘ਚ ਆਉਂਦੀ ਹੈ। ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।


Source: Nisha Bano

ਨਿਸ਼ਾ ਬਾਨੋ ਨੂੰ ਕਾਲਜ ਸਮੇਂ ਤੋਂ ਹੀ ਨੱਚਣ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਸ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਕੇ ਆਇਆ ।


Source: Nisha Bano

ਜਿਸ ਤੋਂ ਬਾਅਦ ਅਦਾਕਾਰਾ ਨੇ ਕਰਮਜੀਤ ਅਨਮੋਲ ਦੇ ਨਾਲ ਨਿੱਜੀ ਚੈਨਲਾਂ ‘ਤੇ ਛੋਟੇ ਮੋਟੀਆਂ ਸਕਿੱਟਾਂ ਕੀਤੀਆਂ ਅਤੇ ਛੋਟੇ ਮੋਟੇ ਕਿਰਦਾਰ ਨਿਭਾਏ ।


Source: Nisha Bano

ਦਿਲਜੀਤ ਦੋਸਾਂਝ ਦੇ ਨਾਲ ਵੀ ਕੁਝ ਸਮਾਂ ਪਹਿਲਾਂ ਉਹ ‘ਅਮਰ ਸਿੰਘ ਚਮਕੀਲਾ’ ਫ਼ਿਲਮ ‘ਚ ਵੀ ਦਿਖਾਈ ਦਿੱਤੀ ਸੀ।


Source: Nisha Bano

ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਨਿੱਜੀ ਜ਼ਿੰਦਗੀ ਦੇ ਨਾਲ ਸਬੰਧਤ ਕਈ ਖ਼ਬਰਾਂ ਵਾਇਰਲ ਹੋ ਰਹੀਆਂ ਸਨ ।


Source: Nisha Bano

ਇਸੇ ਦੌਰਾਨ ਅਦਾਕਾਰਾ ਨਿਸ਼ਾ ਬਾਨੋ ਦੀ ਦਿਲਜੀਤ ਦੋਸਾਂਝ ਦੇ ਨਾਲ ਇੱਕ ਤਸਵੀਰ ਵੀ ਵਾਇਰਲ ਹੋਈ ਸੀ । ਜਿਸ ਨੂੰ ਨੈਸ਼ਨਲ ਮੀਡੀਆ ਨੇ ਦਿਲਜੀਤ ਦੀ ਪਤਨੀ ਕੇ ਪ੍ਰਚਾਰਿਆ ।


Source: nisha bano

ਇਹ ਖ਼ਬਰ ਨਿਸ਼ਾ ਬਾਨੋ ਤੱਕ ਵੀ ਪਹੁੰਚੀ ਅਤੇ ਉਸ ਨੇ ਇਸ ਮਾਮਲੇ ‘ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਸੀ ਕਿ ‘ਕੋਈ ਮੇਰੇ ਤੋਂ ਵੀ ਪੁੱਛ ਲਓ’। ਮੇਰਾ ਪਤੀ ਸਮੀਰ ਮਾਹੀ ਹੈ, ਪੰਜਾਬੀ ਮੀਡੀਆ ਨੂੰ ਤਾਂ ਪਤਾ ਹੀ ਹੈ।


Source: nisha bano

ਨਿਸ਼ਾ ਬਾਨੋ ਜਿੱਥੇ ਵਧੀਆ ਅਦਾਕਾਰਾ ਹੈ, ਉੱਥੇ ਹੀ ਬਿਹਤਰੀਨ ਗਾਇਕਾ ਵੀ ਹੈ । ਉਸ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ।


Source: nisha Bano

ਨਿਸ਼ਾ ਬਾਨੋ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਸ ਦੇ ਪਤੀ ਦਾ ਨਾਮ ਸਮੀਰ ਮਾਹੀ ਹੈ।ਨਿਸ਼ਾ ਬਾਨੋ ਨੇ ਲਾਕਡਾਊਨ ਦੇ ਦੌਰਾਨ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ ਸੀ।


Source: nisha Bano

ਅਦਾਕਾਰਾ ਦੇ ਕਰੀਅਰ ਨੂੰ ਅੱਗੇ ਵਧਾਉਣ ‘ਚ ਕਰਮਜੀਤ ਅਨਮੋਲ ਦਾ ਵੱਡਾ ਹੱਥ ਰਿਹਾ ਹੈ ਅਤੇ ਅਦਾਕਾਰਾ ਦਾ ਕਹਿਣਾ ਹੈ ਕਿ ਉਸਦੇ ਕਾਮਯਾਬ ਕਰੀਅਰ ‘ਚ ਕਰਮਜੀਤ ਅਨਮੋਲ ਦਾ ਵੱਡਾ ਰੋਲ ਰਿਹਾ ਹੈ।


Source: nisha Bano

Bigg Boss 18 Contestants List Leaked: Find Out Who’s In!