11 Sep, 2024

ਗੁਰਲੇਜ ਅਖਤਰ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਗਾਇਕਾ ਦੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ

ਗੁਰਲੇਜ ਅਖਤਰ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।


Source: Gurlej Akhtar

ਗਾਇਕਾ ਨੇ ਬਹੁਤ ਹੀ ਛੋਟੀ ਉਮਰ ‘ਚ ਪੰਜਾਬੀ ਇੰਡਸਟਰੀ ‘ਚ ਐਂਟਰੀ ਕੀਤੀ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਸੀ ।


Source: Gurlej Akhtar

ਗੁਰਲੇਜ ਅਖਤਰ ਘਰ ‘ਚ ਸਭ ਤੋਂ ਵੱਡੇ ਸਨ। ਇਸ ਕਰਕੇ ਉਨ੍ਹਾਂ ਨੇ ਪਰਿਵਾਰਕ ਜਿੰਮੇਵਾਰੀਆਂ ਵੀ ਨਿਭਾਈਆਂ ਅਤੇ ਮਾਂ ਦੇ ਨਾਲ ਆਪਣੇ ਭੈਣ ਭਰਾਵਾਂ ਨੂੰ ਪੜ੍ਹਾਉਣ ਲਿਖਾਉਣ ਦੇ ਲਈ ਖੂਬ ਕੰਮ ਕੀਤਾ ।


Source: Gurlej Akhtar

ਗਾਇਕਾ ਦੀ ਭੈਣ ਜਸਮੀਨ ਅਖਤਰ ਤੇ ਭਰਾ ਸ਼ਹਿਨਾਜ਼ ਅਖਤਰ ਵੀ ਵਧੀਆ ਗਾਇਕ ਹਨ । ਜਿਨ੍ਹਾਂ ਦੇ ਨਾਲ ਗਾਇਕਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।


Source: Gurlej Akhtar

ਕੰਮ ਕਰਨ ਦੇ ਦੌਰਾਨ ਗੁਰਲੇਜ ਅਖਤਰ ਦੀ ਮੁਲਾਕਾਤ ਕੁਲਵਿੰਦਰ ਕੈਲੀ ਦੇ ਨਾਲ ਮੁਲਾਕਾਤ ਹੋਈ ਸੀ । ਜਿਸ ਤੋਂ ਬਾਅਦ ਵਿਦੇਸ਼ ‘ਚ ਦੋਵਾਂ ਨੇ ਇੱਕਠੇ ਪਰਫਾਰਮ ਕੀਤਾ ਸੀ ।


Source: Gurlej Akhtar

ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਦੇ ਨਾਲ ਆਪਣੇ ਨੰਬਰ ਵਟਾਏ ਅਤੇ ਇੱਕ ਦੂਜੇ ਦੇ ਨਾਲ ਦੋਵਾਂ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ।


Source: Gurlej Akhtar

ਦੋਵਾਂ ਨੇ ਪਰਿਵਾਰ ਦੀ ਰਜ਼ਾਮੰਦੀ ਦੇ ਨਾਲ ਵਿਆਹ ਕਰਵਾਇਆ ਅਤੇ ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਪੁੱਤਰ ਦਾਨਵੀਰ ਦਾ ਜਨਮ ਹੋਇਆ ।


Source: Gurlej Akhtar

ਦਾਨਵੀਰ ਦੇ ਜਨਮ ਤੋਂ ਕਈ ਸਾਲ ਬਾਅਦ ਗੁਰਲੇਜ ਅਖਤਰ ਦੇ ਘਰ ਧੀ ਦਾ ਜਨਮ ਹੋਇਆ, ਜੋ ਕਿ ਹੁਣ ਇੱਕ ਸਾਲ ਦੀ ਹੋ ਚੁੱਕੀ ਹੈ।


Source: Gurlej Akhtar

ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਅਤੇ ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।


Source: Gurlej Akhtar

ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਅਤੇ ਇਸ ਜੋੜੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।


Source: Gurlej Akhtar

Split Screens: Surprising Separations of South Indian Cinema