04 Oct, 2024

ਗੁਰਦਾਸ ਮਾਨ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ, ਜਾਣੋ ਗਾਇਕ ਦੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਗੁਰਦਾਸ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।


Source: Gurdas Maan

ਗਾਇਕ ਗੁਰਦਾਸ ਮਾਨ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕੰਮ ਕੀਤਾ ।ਹੁਣ ਤੱਕ ਉੁਹ ਅਨੇਕਾਂ ਹੀ ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।


Source: Gurdas Maan

ਉਹ ਜਿੱਥੇ ਵਧੀਆ ਗਾਇਕ ਅਤੇ ਅਦਾਕਾਰ ਹਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ । ਉਨ੍ਹਾਂ ਦੇ ਹਾਲ ਹੀ ‘ਚ ਕਈ ਗੀਤ ਰਿਲੀਜ਼ ਹੋਏ ਹਨ, ਜੋ ਕਿ ਉਨ੍ਹਾਂ ਨੇ ਖੁਦ ਹੀ ਲਿਖੇ ਹਨ ।


Source: Gurdas Maan

ਗੁਰਦਾਸ ਮਾਨ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਬਤੌਰ ਵੀਡੀਓ ਡਾਇਰੈਕਟਰ ਫ਼ਿਲਮਾਂ ਤੇ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ।


Source: Gurdas Maan

ਮਨਜੀਤ ਮਾਨ ਅਤੇ ਗੁਰਦਾਸ ਮਾਨ ਨੇ ਲਵ ਮੈਰਿਜ ਕਰਵਾਈ ਸੀ । ਦੋਵਾਂ ਦਾ ਇੱਕ ਪੁੱਤਰ ਹੈ ਗੁਰਿਕ ਮਾਨ । ਜਿਸ ਦਾ ਵਿਆਹ ਸਿਮਰਨ ਕੌਰ ਮੁੰਡੀ ਦੇ ਨਾਲ ਹੋਇਆ ਹੈ।


Source: Gurdas Maan

ਕੁਝ ਸਮਾਂ ਪਹਿਲਾਂ ਹੀ ਗੁਰਦਾਸ ਮਾਨ ਦੇ ਘਰ ਪੋਤੇ ਦਾ ਜਨਮ ਹੋਇਆ ਸੀ । ਜਿਸ ਬਾਰੇ ਸੋਸ਼ਲ ਮੀਡੀਆ ‘ਤੇ ਖਬਰ ਸਾਹਮਣੇ ਆਈ ਸੀ ।


Source: Gurdas Maan

ਗੁਰਦਾਸ ਮਾਨ ਦਾ ਬੇਟਾ ਗੁਰਿਕ ਮਾਨ ਵੀ ਵੀਡੀਓ ਡਾਇਰੈਕਟਰ ਹੈ, ਜਦੋਂ ਕਿ ਉਸ ਦੀ ਪਤਨੀ ਸਿਮਰਨ ਕੌਰ ਮੁੰਡੀ ਵਧੀਆ ਮਾਡਲ ਅਤੇ ਅਦਾਕਾਰਾ ਹੈ ਅਤੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ।


Source: Gurdas Maan

ਗੁਰਦਾਸ ਮਾਨ ਹਾਲ ਹੀ ‘ਚ ਆਏ ਆਪਣੀ ਐਲਬਮ ਨੂੰ ਲੈ ਕੇ ਚਰਚਾ ‘ਚ ਹਨ । ਇਸ ਐਲਬਮ ਦੇ ਕਈ ਗੀਤ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।


Source: Gurdas Maan

ਗੁਰਦਾਸ ਮਾਨ ਦੇਸ਼ ਦੇ ਵੱਖ ਵੱਖ ਥਾਂਵਾਂ ‘ਤੇ ਲਾਈਵ ਸ਼ੋਅ ਕਰਨ ਤੋਂ ਬਾਅਦ ਅਮਰੀਕਾ ‘ਚ ਲਾਈਵ ਸ਼ੋਅ ਕਰਨ ਦੇ ਲਈ ਪਹੁੰਚ ਚੁੱਕੇ ਹਨ ।


Source: Gurdas Maan

ਆਪਣੇ ਸ਼ੋਅ ਦੇ ਨਾਲ ਗੁਰਦਾਸ ਮਾਨ ਜਲਦ ਹੀ ਨਿਊਯਾਰਕ ‘ਚ ਸਰੋਤਿਆਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ । ਫੈਨਸ ਵੀ ਉਨ੍ਹਾਂ ਦੇ ਸ਼ੋਅਸ ਨੂੰ ਲੈ ਕੇ ਐਕਸਾਈਟਡ ਹਨ


Source: Gurdas Maan

Shardiya Navratri 2024 : ਨਰਾਤਿਆਂ ਦੇ ਵਰਤ 'ਚ ਭੁੱਲ੍ਹ ਕੇ ਵੀ ਨਾਂ ਕਰੋ ਇਹ ਚੀਜ਼ਾਂ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ