03 Oct, 2024

ਹਰਜੀਤ ਹਰਮਨ ਨੇ ਦਿੱਤੇ ਕਈ ਹਿੱਟ ਗੀਤ, ਜਾਣੋ ਕਿਸ ਗੀਤਕਾਰ ਦਾ ਕਰੀਅਰ ਵਿੱਚ ਯੋਗਦਾਨ ਪਾਉਣ ‘ਚ ਰਿਹਾ ਵੱਡਾ ਹੱਥ

ਹਰਜੀਤ ਹਰਮਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।


Source: Harjit harman

ਹਰਜੀਤ ਹਰਮਨ ਦੇ ਕਰੀਅਰ ‘ਚ ਗੀਤਕਾਰ ਪਰਗਟ ਸਿੰਘ ਦਾ ਵੱਡਾ ਰੋਲ ਰਿਹਾ ਹੈ।ਉਨ੍ਹਾਂ ਨੇ ਹੀ ਹਰਜੀਤ ਹਰਮਨ ਦੀ ਮੁਲਾਕਾਤ ਅਤੁਲ ਸ਼ਰਮਾ ਦੇ ਨਾਲ ਕਰਵਾਈ ਜਿਸ ਤੋਂ ਬਾਅਦ ਇਸ ਤਿਕੜੀ ਨੇ ਪੰਜਾਬੀ ਇੰਡਸਟਰੀ ‘ਚ ਕਮਾਲ ਕੀਤਾ ।


Source: Harjit harman

ਗੀਤਕਾਰ ਪਰਗਟ ਸਿੰਘ ਦੇ ਲਿਖੇ ਗੀਤ ਹੀ ਹਰਜੀਤ ਹਰਮਨ ਨੇ ਗਾਏ । ਭਾਵੇਂ ਉਹ ਜੱਟੀ ਹੋਵੇ, ਮਿੱਤਰਾਂ ਦਾ ਨਾਂਅ ਚੱਲਦਾ ਹੋਵੇ ਜਾਂ ਫਿਰ ਹੋਰ ਕੋਈ ਗੀਤ ਹੋਵੇ ।


Source: Harjit harman

ਹਰਜੀਤ ਹਰਮਨ ਨੇ ਕਈ ਧਾਰਮਿਕ ਗੀਤ ਵੀ ਗਾਏ । ਜਿਸ ਤੋਂ ਬਾਅਦ ਉਨ੍ਹਾਂ ਨੇ ਸਿਰ ‘ਤੇ ਦਸਤਾਰ ਸਜਾਉਣੀ ਵੀ ਸ਼ੁਰੂ ਕਰ ਦਿੱਤੀ ਸੀ।


Source: Harjit harman

ਹਰਜੀਤ ਹਰਮਨ ਦੇ ਨਾਲ ਪਰਗਟ ਸਿੰਘ ਦੀ ਮੁਲਾਕਾਤ ਉਸ ਵੇਲੇ ਹੋਈ ਸੀ ਜਦੋਂ ਉਹ ਮਸਤੂਆਣਾ ਕਾਲਜ ‘ਚ ਪੜ੍ਹਦੇ ਸਨ।


Source: Harjit harman

ਆਪਣੇ ਗੀਤਾਂ ‘ਚ ਪਿੰਡਾਂ, ਖੇਤਾ ਤੇ ਕਿਰਸਾਨੀ ਦੀ ਗੱਲ ਕਰਨ ਵਾਲਾ ਗਾਇਕ ਅਕਸਰ ਆਪਣੇ ਵਿਹਲੇ ਸਮੇਂ ‘ਚ ਪਿੰਡ ‘ਚ ਹੀ ਸਮਾਂ ਬਤੀਤ ਕਰਨਾ ਪਸੰਦ ਕਰਦਾ ਹੈ।


Source: Harjit harman

ਉਸ ਨੂੰ ਦੇਸੀ ਖਾਣਾ ਬਹੁਤ ਜ਼ਿਆਦਾ ਪਸੰਦ ਹੈ, ਗਾਇਕ ਨੂੰ ਮੱਕੀ ਦੀ ਰੋਟੀ ਤੇ ਸਰੋ੍ਹਂ ਦਾ ਸਾਗ ਖਾਣਾ ਬਹੁਤ ਜ਼ਿਆਦਾ ਚੰਗਾ ਲੱਗਦਾ ਹੈ।


Source: Harjit harman

ਹਰਜੀਤ ਹਰਮਨ ਪਹਿਲੀ ਵਾਰ ਜਦੋਂ ਸਟੇਜ ‘ਤੇ ਪਰਫਾਰਮ ਕਰਨ ਗਏ ਸਨ ਤਾਂ ਉਨ੍ਹਾਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਸਨ ।


Source: Harjit harman

ਉਨ੍ਹਾਂ ਨੂੰ ਖੁੱਲ੍ਹੇ ਅਖਾੜੇ ਦੇ ਦੌਰਾਨ ਉਸ ਵੇਲੇ ਹੌਂਸਲਾ ਮਿਲਿਆ ਜਦੋਂ ਅਖਾੜੇ ‘ਚ ਮੌਜੂਦ ਲੋਕਾਂ ਨੇ ਤਾੜੀਆਂ ਨੇ ਨਾਲ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ।


Source: Harjit harman

ਹਰਜੀਤ ਹਰਮਨ ਜਿੱਥੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ,ਉੱਥੇ ਹੀ ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ।


Source: Harjit harman

Avocado vs. Guava: The Surprising Truth About Which Fruit is Healthier!