28 Sep, 2024
ਇਸ ਕਾਰਨ ਚਰਚਾ ‘ਚ ਆਈ ਸੀ ਜੈਨੀ ਜੌਹਲ, ਜਾਣੋ ਗਾਇਕਾ ਦੇ ਨਾਲ ਜੁੜੇ ਵਿਵਾਦ
ਜੈਨੀ ਜੌਹਲ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਹ ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਹੈ।
Source: Jenny Johal
ਪਰ ਜੈਨੀ ਜੌਹਲ ਉਸ ਵੇਲੇ ਵਿਵਾਦਾਂ ‘ਚ ਘਿਰ ਗਈ ਸੌ ਜਦੋਂ ਉਸ ਨੇ ਅਰਜਨ ਢਿੱਲੋਂ ਨੂੰ ਲੈ ਕੇ ਇੱਕ ਬਿਆਨ ਦੇ ਦਿੱਤਾ ਸੀ ।
Source: Jenny Johal
ਜੈਨੀ ਜੌਹਲ ਨੇ ਅਰਜਨ ਢਿੱਲੋਂ ਦੇ ਗੀਤ ਪੱਚੀ-ਪੱਚੀ ਪੰਜਾਹ ਕੋਈ ਸਾਥੋਂ ਉਤਾਂਹ ਵਿਖਾ ਗੀਤ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ‘ਹਾਂ ਹੈਗਾ ਤੁਹਾਡਾ ਸਭ ਦਾ ਬਾਪ ਸਿੱਧੂ ਮੂਸੇਵਾਲਾ’।
Source: Jenny Johal
ਜਿਸ ਤੋਂ ਬਾਅਦ ਜੈਨੀ ਜੌਹਲ ਨੇ ਇਸ ਬਿਆਨ ਦੇ ਲਈ ਮੁਆਫੀ ਵੀ ਮੰਗੀ ਸੀ । ਇਸ ਤੋਂ ਇਲਾਵਾ ਜੈਨੀ ਜੌਹਲ ਉਸ ਵੇਲੇ ਵਿਵਾਦਾਂ ‘ਚ ਆ ਗਈ ਸੀ ਜਦੋਂ ਉਸ ਨੇ ਗੀਤ ‘ਲੈਟਰ ਟੂ ਸੀਐੱਮ’ ਗਾਇਆ ।
Source: Jenny Johal
ਇਸ ਗੀਤ ਤੋਂ ਬਾਅਦ ਜੈਨੀ ਜੌਹਲ ਦੀ ਕਾਫੀ ਚਰਚਾ ਹੋਈ ਸੀ ਅਤੇ ਪਰ ਜੈਨੀ ਜੌਹਲ ਦਾ ਇਹ ਗੀਤ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਸੀ।
Source: Jenny Johal
ਜੈਨੀ ਜੌਹਲ ਨੇ ਕਈ ਵਾਰ ਇੰਡਸਟਰੀ ‘ਚ ਉਸ ਦੇ ਨਾਲ ਹੋਏ ਵਰਤਾਉ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਉਸ ਦਾ ਕਹਿਣਾ ਸੀ ਕਿ ਕਈ ਵਾਰ ਉਸ ਨੂੰ ਇੰਡਸਟਰੀ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪਿਆ ਸੀ।
Source: Jenny Johal
ਜੈਨੀ ਜੌਹਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਫੈਨਸ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ ।
Source: Jenny Johal
ਜੈਨੀ ਜੌਹਲ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਜੱਟੀ ਗੋਲਡ ਵਰਗੀ, ਮਾਝੇ ਦੀਏ ਮੋਮਬੱਤੀਏ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।
Source: Jenny Johal
ਜੈਨੀ ਜੌਹਲ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਨਾਲ ਇੰਡਸਟਰੀ ‘ਚ ਹੁੰਦੇ ਵਰਤਾਉ ਬਾਰੇ ਦੱਸਿਆ ਸੀ ।
Source: Jenny Johal
ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਜੈਨੀ ਜੌਹਲ ਨੂੰ ਹੌਸਲਾ ਦਿੱਤਾ ਸੀ ਅਤੇ ਜੈਨੀ ਜੌਹਲ ਦੇ ਨਾਲ ਸਿੱਧੂ ਮੁਸੇਵਾਲਾ ਦਾ ਗਾਣਾ ‘ਅੱਥਰਾ ਸਟਾਈਲ’ ਵੀ ਆਇਆ ਸੀ।
Source: Jenny Johal
ਹਾਰਡੀ ਸੰਧੂ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ, ਜਾਣੋ ਕਿਵੇਂ ਕ੍ਰਿਕੇਟਰ ਤੋਂ ਗਾਇਕ ਬਣਨ ਦਾ ਤੈਅ ਕੀਤਾ ਸਫ਼ਰ