04 Sep, 2024

ਬਾਣੀ ਸੰਧੂ ਨੌਕਰੀ ਛੱਡ ਕੇ ਬਣੀ ਸੀ ਗਾਇਕਾ, ਜਾਣੋ ਗਾਇਕਾ ਦੀ ਜ਼ਿੰਦਗੀ ਤੇ ਕਰੀਅਰ ਬਾਰੇ

ਬਾਣੀ ਸੰਧੂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਆਪਣੀ ਇਸ ਪ੍ਰਤਿਭਾ ਨੂੰ ਉਹ ਅਕਸਰ ਸਕੂਲ ‘ਚ ਹੋਣ ਵਾਲੇ ਸਮਾਗਮਾਂ ‘ਚ ਪ੍ਰਦਰਸ਼ਿਤ ਕਰਦੇ ਰਹਿੰਦੇ ਸਨ ।


Source: Baani sandhu

ਬਾਣੀ ਸੰਧੂ ਪੜ੍ਹਾਈ ‘ਚ ਕਾਫੀ ਹੁਸ਼ਿਆਰ ਸਨ, ਪਰ ਮੈਥ ਕਿਤੇ ਨਾ ਕਿਤੇ ਉਨ੍ਹਾਂ ਦੀ ਕਮਜ਼ੋਰੀ ਸੀ ।ਜਿਸ ਕਾਰਨ ਸਕੂਲ ‘ਚ ਅਕਸਰ ਉਨ੍ਹਾਂ ਨੂੰ ਝਿੜਕਾਂ ਮਿਲਦੀਆਂ ਸਨ ।


Source: Baani sandhu

ਬਾਣੀ ਸੰਧੂ ਨੇ ਫਿਰ ਮੈਥ ਨੂੰ ਹੀ ਆਪਣੀ ਤਾਕਤ ਬਣਾਇਆ ਅਤੇ ਫਿਰ ਕਦੇ ਵੀ ਉਸ ਸਬਜੈਕਟ ‘ਚੋਂ ਮਾਰ ਨਹੀਂ ਖਾਧੀ ਅਤੇ ਇਸੇ ਦੀ ਬਦੌਲਤ ਉਨ੍ਹਾਂ ਨੂੰ ਬੈਂਕ ‘ਚ ਸਰਕਾਰੀ ਨੌਕਰੀ ਵੀ ਮਿਲ ਗਈ ।


Source: Baani sandhu

ਪਰ ਬਾਣੀ ਸੰਧੂ ਨੂੰ ਗਾਉਣ ਦੀ ਚੇਟਕ ਲੱਗੀ ਸੀ ਅਤੇ ਕਿਤੇ ਨਾ ਕਿਤੇ ਗਾਇਕਾ ਬਣਨ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਸਨ।


Source: Baani sandhu

ਬਾਣੀ ਸੰਧੂ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਗਾਇਕਾ ਬਣਨ।


Source: Baani sandhu

ਉਸ ਨੇ ਪਾਲੀਵੁੱਡ ‘ਚ ਐਂਟਰੀ ਕੀਤੀ ਅਤੇ ਹੌਲੀ ਹੌਲੀ ਕਈ ਗੀਤ ਉਨ੍ਹਾਂ ਨੇ ਗਾਏ । ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਣ ਲੱਗ ਪਿਆ ਸੀ।


Source: Baani sandhu

ਜਿਸ ਤੋਂ ਬਾਅਦ ਬਾਣੀ ਸੰਧੂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ।


Source: Baani sandhu

ਬਾਣੀ ਸੰਧੂ ਨੇ ਫ਼ਿਲਮਾਂ ‘ਚ ਵੀ ਐਂਟਰੀ ਕੀਤੀ ਅਤੇ ਮੈਡਲ ਫ਼ਿਲਮ ‘ਚ ਕੰਮ ਕਰਕੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ।


Source: Baani sandhu

ਗਾਇਕਾ ਹੁਣ ਗਾਇਕੀ ਦੇ ਨਾਲ-ਨਾਲ ਹੌਰਟੀਕਲਚਰ ‘ਚ ਵੀ ਕੰਮ ਕਰ ਰਹੀ ਹੈ


Source: Baani sandhu

ਬਾਣੀ ਸੰਧੂ ਨੂੰ ਦੇਸੀ ਪੰਜਾਬੀ ਖਾਣਾ ਬਹੁਤ ਪਸੰਦ ਹੈ ਅਤੇ ਉਸ ਨੂੰ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਖਾਣਾ ਬੇਹੱਦ ਪਸੰਦ ਹੈ।


Source: Baani sandhu

From Sacred Games to 'IC 814' The Kandahar Hijack: A Look at Netflix’s Most Controversial Shows