15 Oct, 2024

ਅਫਸਾਨਾ ਖ਼ਾਨ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ, ਜਾਣੋ ਪਿਤਾ ਦੇ ਦਿਹਾਂਤ ਤੋਂ ਬਾਅਦ ਕਿਵੇਂ ਅਫਸਾਨਾ ਖ਼ਾਨ ਦੀ ਮਾਂ ਨੇ ਬੱਚਿਆਂ ਨੂੰ ਪਾਲਣ ਦੇ ਲਈ ਕੀਤੀ ਮਿਹਨਤ

ਅਫਸਾਨਾ ਖ਼ਾਨ ਨੇ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।


Source: Afsana khan

ਪਰ ਅਫਸਾਨਾ ਖ਼ਾਨ ਨੂੰ ਇਹ ਮੁਕਾਮ ਹਾਸਲ ਕਰਨ ਦੇ ਲਈ ਬੜੀ ਹੀ ਮਿਹਨਤ ਕਰਨੀ ਪਈ ਸੀ, ਕਿਉਂਕਿ ਇੰਡਸਟਰੀ ‘ਚ ਉਸ ਦਾ ਕੋਈ ਵੀ ਗੌਡ ਫਾਦਰ ਨਹੀਂ ਸੀ।


Source: Afsana khan

ਇਸ ਤੋਂ ਇਲਾਵਾ ਅਫਸਾਨਾ ਖ਼ਾਨ ਦੀ ਮਾਂ ਨੇ ਵੀ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਮਿਹਨਤ ਮਜ਼ਦੂਰੀ ਕੀਤੀ ਸੀ।


Source: Afsana khan

ਕਿਉਂਕਿ ਅਫ਼ਸਾਨਾ ਖ਼ਾਨ ਬਹੁਤ ਹੀ ਛੋਟੀ ਸੀ ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ।


Source: Afsana khan

ਜਿਸ ਤੋਂ ਬਾਅਦ ਅਫਸਾਨਾ ਖ਼ਾਨ ਦੀ ਮਾਂ ਨੇ ਲੋਕਾਂ ਦੇ ਘਰਾਂ ‘ਚ ਕੰਮ ਵੀ ਕੀਤਾ ਅਤੇ ਅਫਸਾਨਾ ਖ਼ਾਨ ਤੇ ਸਾਰੇ ਭੈਣ ਭਰਾਵਾਂ ਨੂੰ ਪਾਲਿਆ ।


Source: Afsana khan

ਅਫਸਾਨਾ ਖ਼ਾਨ ਜੀ ਖ਼ਾਨ ਦੇ ਨਾਲ ਗੀਤ ‘ਮੁੰਡੇ ਚੰਡੀਗੜ੍ਹ ਸ਼ਹਿਰ ਦੇ’ ਨਾਲ ਚਰਚਾ ‘ਚ ਆਈ ਸੀ।


Source: Afsana khan

ਇਸ ਤੋਂ ਬਾਅਦ ਅਫਸਾਨਾ ਖ਼ਾਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ।


Source: Afsana khan

ਅਫਸਾਨਾ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਕੁਝ ਸਮਾਂ ਪਹਿਲਾਂ ਸਾਜ਼ ਦੇ ਨਾਲ ਵਿਆਹ ਕਰਵਾਇਆ ਹੈ।


Source: Afsana khan

ਹਾਲ ਹੀ ‘ਚ ਅਫਸਾਨਾ ਖ਼ਾਨ ਦੇ ਪ੍ਰੈਗਨੇਂਟ ਹੋਣ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਸਨ। ਜਿਸ ਤੋਂ ਬਾਅਦ ਗਾਇਕਾ ਨੇ ਇਨ੍ਹਾਂ ਖ਼ਬਰਾਂ ‘ਤੇ ਆਪਣੀ ਸਫਾਈ ਵੀ ਦਿੱਤੀ ਸੀ।


Source: Afsana khan

ਅਫਸਾਨਾ ਖ਼ਾਨ ਨੇ ਜਿੱਥੇ ਪੰਜਾਬੀ ਇੰਡਸਟਰੀ ਦੇ ਲਈ ਗੀਤ ਗਾਏ ਹਨ, ਉੱਥੇ ਹੀ ਬਾਲੀਵੁੱਡ ਇੰਡਸਟਰੀ ਦੇ ਲਈ ਵੀ ਕਈ ਗੀਤ ਕੀਤੇ ਹਨ ।


Source: Afsana khan

Aamir Khan's Comeback: 6 Upcoming Films That Could Reshape His Career!