18 Oct, 2024
ਖੂਬਸੂਰਤੀ ਦੇ ਮਾਮਲੇ ‘ਚ ਬਾਲੀਵੁੱਡ ਹੀਰੋਇਨਾਂ ਨੂੰ ਮਾਤ ਦਿੰਦੀ ਹੈ ਅਦਾਕਾਰਾ ਨੀਰੂ ਬਾਜਵਾ, ਜਾਣੋ ਕਿਵੇਂ ਰੱਖਦੀ ਹੈ ਖੁਦ ਨੂੰ ਫਿੱਟ
ਨੀਰੂ ਬਾਜਵਾ ਦਾ ਅਸਲ ਨਾਂਅ ਅਰਸ਼ਪ੍ਰੀਤ ਕੌਰ ਬਾਜਵਾ ਹੈ, ਪਰ ਇੰਡਸਟਰੀ ‘ਚ ਉਹ ਨੀਰੂ ਬਾਜਵਾ ਦੇ ਨਾਂਅ ਨਾਲ ਮਸ਼ਹੂਰ ਹੈ।
Source: neeru Bajwa
ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮਾਂ ਤੋਂ ਕੀਤੀ ਸੀ ਅਤੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਹ ਕਈ ਅਦਾਕਾਰਾਂ ਦੇ ਨਾਲ ਗੀਤਾਂ ‘ਚ ਬੈਕਗਰਾਊਂਡ ਡਾਂਸਰ ਦੇ ਤੌਰ ‘ਤੇ ਕੰਮ ਕਰਦੀ ਸੀ ।
Source: neeru Bajwa
ਪਰ ਬਾਲੀਵੁੱਡ ‘ਚ ਉਸ ਦਾ ਤਜ਼ਰਬਾ ਕੁਝ ਜ਼ਿਆਦਾ ਵਧੀਆ ਨਹੀਂ ਸੀ ਰਿਹਾ । ਜਿਸ ਤੋੋਂ ਬਾਅਦ ਉਸ ਨੇ ਪਾਲੀਵੁੱਡ ਇੰਡਸਟਰੀ ਦਾ ਰੁਖ ਕੀਤਾ ।
Source: neeru Bajwa
ਨੀਰੂ ਬਾਜਵਾ ਨੇ ਬਤੌਰ ਮਾਡਲ ਪੰਜਾਬੀ ਗੀਤਾਂ ‘ਚ ਕੰਮ ਕੀਤਾ ਅਤੇ ਸਭ ਤੋਂ ਪਹਿਲਾਂ ਉਹ ਕਮਲਹੀਰ ਦੇ ਨਾਲ ‘ਕੁੜੀਏ ਨੀ ਸੱਗੀ ਫੁੱਲ ਵਾਲੀਏ’ ‘ਚ ਨਜ਼ਰ ਆਈ ਸੀ ।
Source: neeru Bajwa
ਇਸ ਤੋਂ ਬਾਅਦ ਨੀਰੂ ਬਾਜਵਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਪਾਲੀਵੁੱਡ ਇੰਡਸਟਰੀ ਨੂੰ ਸ਼ਾਇਰ, ਕਲੀ ਜੋਟਾ, ਬੂਹੇ ਬਾਰੀਆਂ ਵਰਗੀਆਂ ਬਿਹਤਰੀਨ ਫ਼ਿਲਮਾਂ ਦਿੱਤੀਆਂ ।
Source: neeru Bajwa
ਨੀਰੂ ਬਾਜਵਾ ਖੂਬਸੂਰਤੀ ਦੇ ਮਾਮਲੇ ‘ਚ ਬਾਲੀਵੁੱਡ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ।
Source: neeru Bajwa
ਆਪਣੀ ਫਿੱਟਨੈੱਸ ‘ਤੇ ਉਹ ਖ਼ਾਸ ਧਿਆਨ ਦਿੰਦੀ ਹੈ ਅਤੇ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੀ ਹੈ।
Source: neeru Bajwa
ਇਸ ਤੋਂ ਇਲਾਵਾ ਨੀਰੂ ਬਾਜਵਾ ਆਪਣੀ ਡਾਈਟ ਦਾ ਵੀ ਖ਼ਾਸ ਖਿਆਲ ਰੱਖਦੀ ਹੈ।
Source: neeru Bajwa
ਉਹ ਪੌੜੀਆਂ ਚੜ੍ਹਦੀ ਹੈ ਅਤੇ ਲੰਬੀ ਦੌੜ ਲਗਾ ਕੇ ਵੀ ਖੁਦ ਨੂੰ ਫਿੱਟ ਰੱਖਦੀ ਹੈ।
Source: neeru Bajwa
ਅਦਾਕਾਰਾ ਤਿੰਨ ਧੀਆਂ ਦੀ ਮਾਂ ਹੈ, ਪਰ ਉਸ ਦੀ ਫਿੱਟਨੈੱਸ ਨੂੰ ਵੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਉਹ ਤਿੰਨ ਧੀਆਂ ਦੀ ਮਾਂ ਹੈ।
Source: neeru Bajwa
Did You Know What is More Helpful and Healthy: Gooseberries or Blueberries?