03 Oct, 2024
Shardiya Navratri 2024 : ਨਰਾਤਿਆਂ ਦੇ ਵਰਤ 'ਚ ਭੁੱਲ੍ਹ ਕੇ ਵੀ ਨਾਂ ਕਰੋ ਇਹ ਚੀਜ਼ਾਂ, ਨਹੀਂ ਤਾਂ ਹੋ ਸਕਦਾ ਹੈ ਨੁਕਸਾਨ
ਇਸ ਸਾਲ 3 ਅਕਤੂਬਰ ਤੋਂ ਸ਼ਰਦ ਨਰਾਤੇ ਸ਼ੁਰੂ ਹੋ ਰਹੇ ਹਨ। ਨਰਾਤਿਆਂ ਦੇ ਵਰਤ 'ਚ ਭੁੱਲ੍ਹ ਕੇ ਵੀ ਨਾਂ ਕਰੋ ਇਹ ਚੀਜ਼ਾਂ
Source: Google
ਇਸ ਵਾਰ ਸ਼ਰਦ ਨਰਾਤੇ 3 ਅਕਤੂਬਰ ਤੋਂ ਸ਼ੁਰੂ ਹੋਣਗੇ ਅਤੇ 12 ਅਕਤੂਬਰ ਨੂੰ ਖ਼ਤਮ ਹੋਣਗੇ। ਦਸਵੇਂ ਦਿਨ ਯਾਨੀ ਕਿ 12 ਅਕਤੂਬਰ ਨੂੰ ਵਿਜੇਦਸ਼ਵਮੀ ਯਾਨੀ ਕਿ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ।
Source: Google
ਨਰਾਤੇ ਦੇ ਸਮੇਂ ਵਰਤ ਰੱਖਣ ਵਾਲੇ ਲੋਕਾਂ ਲਈ ਕੁਝ ਖ਼ਾਸ ਨਿਯਮ ਹਨ। ਆਓ ਜਾਣਦੇ ਹਾਂ ਕਿ ਨਰਾਤਿਆਂ ਦੇ ਵਰਤ 'ਚ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਹਨ।
Source: Google
ਨਰਾਤਿਆਂ ਦੇ ਵਰਤ ਸ਼ੁਰੂ ਹੋਣ ਤੋਂ ਪਹਿਲਾਂ ਵਰਤ ਕਰਨ ਵਾਲਿਆਂ ਨੂੰ ਸਾਫ ਸਫਾਈ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ। ਘਰ ਤੇ ਘਰ ਅੰਦਰ ਸਥਿਤ ਮੰਦਰ 'ਚ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਹੋਣੀ ਚਾਹੀਦੀ ਹੈ।
Source: Google
ਵਰਤ ਦੇ ਦੌਰਾਨ ਸਾਤਵਿਕ ਭੋਜਨ ਹੀ ਕਰਨਾ ਚਾਹੀਦਾ ਹੈ। ਇਸ ਦੌਰਾਨ ਪਿਆਜ਼ ਤੇ ਲੱਸਣ ਦਾ ਇਸਤੇਮਾਲ ਨਾ ਕਰੋ।
Source: Google
ਨਰਾਤਿਆਂ ਦੇ ਇਨ੍ਹਾਂ 9 ਦਿਨਾਂ 'ਚ ਨਹੁੰ ਕੱਟਣ ਦੀ ਮਨਾਹੀ ਹੈ। ਇਸ ਦੌਰਾਨ ਜੇਕਰ ਵਰਤ ਕਰਨ ਵਾਲੇ ਨੂੰ ਨਹੁੰ ਨਹੀਂ ਕੱਟਣੇ ਚਾਹੀਦੇ ਹਨ। ਅਜਿਹਾ ਕਰਨ 'ਤੇ ਮਾਂ ਦੁਰਗਾ ਦਾ ਅਸ਼ੀਰਵਾਦ ਨਹੀਂ ਮਿਲਦਾ।
Source: Google
ਨਰਾਤਿਆਂ ਦੇ ਦਿਨਾਂ 'ਚ ਵਾਲ ਕੱਟਣ ਤੇ ਸ਼ੇਵਿੰਗ ਕਰਨ ਤੋਂ ਬੱਚੋ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਭਵਿੱਖ 'ਚ ਕਾਮਯਾਬੀ ਨਹੀਂ ਮਿਲਦੀ।
Source: Google
ਨਰਾਤਿਆਂ ਦੇ ਦੌਰਾਨ ਲੈਦਰ ਦੀ ਬੈਲਟ, ਬੂਟ, ਪਰਸ ਆਦਿ ਦਾ ਇਸਤੇਮਾਲ ਨਾਂ ਕਰੋ। ਨਰਾਤਿਆਂ 'ਚ ਲੈਦਰ ਦਾ ਇਸਤੇਮਾਲ ਅਸ਼ੁੱਭ ਮੰਨਿਆ ਜਾਂਦਾ ਹੈ।
Source: Google
ਨਰਾਤਿਆਂ ਦੇ ਦੌਰਾਨ ਸ਼ਰਾਬ ਤੇ ਮਾਸਾਹਾਰੀ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਂ ਦੁਰਗਾ ਨਾਰਾਜ਼ ਹੋ ਜਾਂਦੀ ਹੈ।
Source: Google
Did You Know About These B-Town Besties?