18 Sep, 2024
Pitra Paksha 2024 : ਸ਼ਰਾਧ ਦੇ ਸਮੇਂ 'ਚ ਇਨ੍ਹਾਂ ਚੀਜ਼ਾਂ ਦਾ ਨਹੀਂ ਕਰਨਾ ਚਾਹੀਦਾ ਸੇਵਨ , ਜਾਣੋ ਕਿਉਂ
18 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸ਼ਰਾਧ ਦਾ ਸਮਾਂ ਹੈ। ਇਨ੍ਹਾਂ ਦਿਨਾਂ 'ਚ ਖਾਣ-ਪੀਣ ਤੋਂ ਲੈ ਕੇ ਖਰੀਦਦਾਰੀ ਤੱਕ ਕਈ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ, ਆਓ ਜਾਣਦੇ ਹਾਂ ਸ਼ਰਾਧ ਦੇ ਸਮੇਂ ਕਿਹੜੀ ਚੀਜ਼ਾਂ ਖਾਣ ਦੀ ਮਨਾਹੀ ਹੈ ਤੇ ਕਿਉਂ।
Source: Pitra Paksha 2024
ਸ਼ਰਾਧ ਦੇ ਸਮੇਂ 'ਚ ਨਾਨ-ਵੇਜ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨੂੰ ਤਾਮਸਿਕ ਭੋਜਨ ਮੰਨਿਆ ਜਾਂਦਾ ਹੈ।
Source: Pitra Paksha 2024
ਸ਼ਰਾਧ 'ਚ ਪਿਆਜ਼ ਖਾਣ ਦੀ ਮਨਾਹੀ ਕੀਤਾ ਹੈ। ਆਯੁਰਵੈਦਿਕ ਦੇ ਮੁਤਾਬਕ ਇਸ ਨੂੰ ਰਾਜਸਿਕ ਤੇ ਤਾਮਸਿਕ ਮੰਨਿਆ ਜਾਂਦਾ ਹੈ।
Source: Pitra Paksha 2024
ਸ਼ਰਾਧ ਦੇ ਸਮੇਂ ਆਪਣੇ ਸਰੀਰ ਦੇ ਨਾਲ-ਨਾਲ ਮਨ ਨੂੰ ਸ਼ੁੱਧ ਰੱਖਣ ਲਈ ਸਾਤਵਿਕ ਭੋਜਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਸਮੇਂ ਲੱਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
Source: Pitra Paksha 2024
ਸ਼ਰਾਧ ਦੇ ਸਮੇਂ 'ਚ ਸ਼ਰਾਬ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਮਨ ਨੂੰ ਭਟਕਾਊਂਦੀ ਹੈ ਤੇ ਇਸ ਨੂੰ ਅਸ਼ੁੱਧ ਮੰਨਿਆ ਜਾਂਦਾ ਹੈ।
Source: Pitra Paksha 2024
ਦਾਲਾਂ ਭਾਰਤੀ ਖਾਣੇ ਦਾ ਮੁਖ ਹਿੱਸਾ ਹਨ, ਪਰ ਸ਼ਰਾਧ ਦੇ ਸਮੇਂ ਵਿੱਚ ਕੁਝ ਦਾਲਾਂ ਨੂੰ ਖਾਣ ਦੀ ਮਨਾਹੀ ਹੈ ,ਸ਼ਾਸਤਰਾਂ ਮੁਤਾਬਕ ਅਜਿਹਾ ਕਰਨ ਦੇ ਪਿੱਛੇ ਵੱਖ-ਵੱਖ ਤਰ੍ਹਾਂ ਦੀ ਧਾਰਮਿਕ ਮਾਨਤਾਵਾਂ ਹਨ।
Source: Pitra Paksha 2024
ਸ਼ਰਾਧ ਦੇ ਦਿਨਾਂ ਵਿੱਚ ਬੈਂਗਣ ਨਹੀਂ ਖਾਣਾ ਚਾਹੀਦਾ ਹੈ। ਕੁਝ ਮਿਥਿਹਾਸਕ ਕਥਾਵਾਂ ਮੁਤਾਬਕ ਇਸ ਨੂੰ ਅਨਲੱਕੀ ਸਬਜ਼ੀ ਮੰਨਿਆ ਜਾਦਾ ਹੈ। ਇਸ ਸਬਜ਼ੀ ਨੂੰ ਕਦੇ ਵੀ ਸ਼ਰਾਧ ਦੇ ਭੋਜਨ 'ਚ ਨਹੀਂ ਬਣਾਇਆ ਜਾਂਦਾ।
Source: Pitra Paksha 2024
ਮਸ਼ਰੂਮ ਖਾਣਾ ਵੀ ਸ਼ਰਾਧ ਵਿੱਚ ਮਨਾ ਹੈ, ਇਸ ਦੇ ਪਿਛੇ ਦਾ ਕਾਰਨ ਦੱਸਿਆ ਜਾਂਦਾ ਹੈ ਕਿ ਇਹ ਇੱਕ ਤਰ੍ਹਾਂ ਦੀ ਫੰਗਸ ਹੈ ਤੇ ਇਸ 'ਚ ਬਹੁਤ ਛੋਟੇ-ਛੋਟੇ ਜੀਵ ਹੁੰਦੇ ਹਨ।
Source: Pitra Paksha 2024
ਫਾਰਮੈਂਟਿਡ ਫੂਡ ਜਿਵੇਂ ਕੀ ਡੋਸਾ, ਇਡਲੀ ਤੇ ਖਮੀਰ ਨਾਲ ਤਿਆਰ ਕੀਤਾ ਜਾਣ ਵਾਲਾ ਭੋਜਨ ਸ਼ਰਾਧ ਦੇ ਦਿਨਾਂ ਵਿੱਚ ਨਹੀਂ ਖਾਣਾ ਚਾਹੀਦਾ ਹੈ। ਸ਼ਰਾਧ ਦੇ ਸਮੇਂ ਮਹਿਜ਼ ਤਾਜ਼ਾ ਖਾਣਾ ਤਿਆਰ ਕਰਕੇ ਪੂਰਵਜਾਂ ਦੀ ਪੂਜਾ ਕੀਤੀ ਜਾਂਦੀ ਹੈ।
Source: Pitra Paksha 2024
ਸ਼ਰਾਧ ਦੇ ਦਿਨਾਂ 'ਚ ਮਿਰਚ ਮਸਾਲੇ ਤੇ ਬਾਸੀ ਭੋਜਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਅਜਿਹਾ ਮੰਨਿਆ ਜਾਂਦਾ ਹੈ ਕਿ ਬਾਸੀ ਭੋਜਨ ਵਿੱਚ ਬੈਕਟੀਰੀਆ ਵਧ ਜਾਂਦੇ ਹਨ ਤੇ ਇਹ ਅਸ਼ੁੱਧ ਹੋ ਜਾਂਦਾ ਹੈ।
Source: Pitra Paksha 2024
Shabana Azmi's Portrayals that Pierced Hearts