30 Sep, 2024

ਵਾਮਿਕਾ ਗੱਬੀ ਨੇ ਇਸ ਫ਼ਿਲਮ ਦੇ ਨਾਲ ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸੀ ਸ਼ੁਰੂਆਤ

ਵਾਮਿਕਾ ਗੱਬੀ ਚੰਡੀਗੜ੍ਹ ਸ਼ਹਿਰ ਦੀ ਜੰਮਪਲ ਹੈ ਅਤੇ ਅਦਾਕਾਰੀ ਦਾ ਸ਼ੌਂਕ ਉਸ ਨੂੰ ਬਚਪਨ ਤੋਂ ਹੀ ਸੀ।


Source: WamiQA gABBI

ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਬਾਲ ਕਲਾਕਾਰ ਫ਼ਿਲਮ ‘ਜਬ ਵੀ ਮੈਟ’ ਦੇ ਨਾਲ ਕੀਤੀ ਸੀ ।


Source: Wamiqa Gabbi

ਇਸ ਫ਼ਿਲਮ ‘ਚ ਵਾਮਿਕਾ ਨੇ ਕਰੀਨਾ ਕਪੂਰ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਸੀ ।


Source: Wamiqa

ਜਿਸ ਤੋਂ ਬਾਅਦ ਵਾਮਿਕਾ ਹੋਰ ਵੀ ਕਈ ਟੀਵੀ ਸੀਰੀਅਲ ‘ਚ ਨਜ਼ਰ ਆਈ। ਪਰ ਚਰਚਾ ‘ਚ ਉਹ ਉਦੋਂ ਆਈ ਜਦੋਂ ਉਸ ਨੇ ਪੰਜਾਬੀ ਫ਼ਿਲਮਾਂ ਕੀਤੀਆਂ ।


Source: Wamiqa

ਵਾਮਿਕਾ ਗੱਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਦੂਰਬੀਨ, ਦਿਲ ਦੀਆਂ ਗੱਲਾਂ,ਕਲੀ ਜੋਟਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।


Source: Wamiqa

ਵਾਮਿਕਾ ਕੁਝ ਸਮਾਂ ਪਹਿਲਾਂ ਹੀ ਬਾਲੀਵੁੱਡ ਫ਼ਿਲਮ ਖ਼ੂਫੀਆ ‘ਚ ਵੀ ਨਜ਼ਰ ਆਈ ਸੀ । ਇਸ ਤੋਂ ਇਲਾਵਾ ਉਹ ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੀ ਹੈ।


Source: Wamiqa

ਵਾਮਿਕਾ ਗੱਬੀ ਆਪਣੇ ਬੇਬਾਕ ਅੰਦਾਜ਼ ਦੇ ਲਈ ਵੀ ਜਾਣੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਇੱਕ ਫੋਟੋਸ਼ੂਟ ਕਰਵਾਇਆ ਸੀ । ਜਿਸ ਦੀ ਖੂਬ ਚਰਚਾ ਹੋਈ ਸੀ ।


Source: Wamiqa

ਹਾਲ ਹੀ ‘ਚ ਉਸ ਦੇ ਲਾੜੀ ਦੇ ਲਿਬਾਸ ‘ਚ ਵੀ ਕਾਫੀ ਤਸਵੀਰਾਂ ਵਾਇਰਲ ਹੋਈਆਂ ਸਨ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।


Source: Wamiqa

ਵਾਮਿਕਾ ਗੱਬੀ ਫ਼ਿਲਮਾਂ ਦੇ ਨਾਲ ਨਾਲ ਮਾਡਲਿੰਗ ‘ਚ ਵੀ ਸਰਗਰਮ ਹੈ।


Source: Wamiqa

ਅਦਾਕਾਰਾ ਹੁਣ ਤੱਕ ਕਈ ਪ੍ਰੋਡਕਟ ਦੇ ਲਈ ਇਸ਼ਤਿਹਾਰਬਾਜ਼ੀ ਵੀ ਕਰ ਚੁੱਕੀ ਹੈ। ਅਦਾਕਾਰਾ ਦੀ ਜਲਦ ਹੀ ਪਰਮੀਸ਼ ਵਰਮਾ ਦੇ ਨਾਲ ਫ਼ਿਲਮ ‘ਤਬਾਹ’ ਵੀ ਰਿਲੀਜ਼ ਹੋਣ ਜਾ ਰਹੀ ਹੈ।


Source: Wamiqa

ਇਸ ਕਾਰਨ ਚਰਚਾ ‘ਚ ਆਈ ਸੀ ਜੈਨੀ ਜੌਹਲ, ਜਾਣੋ ਗਾਇਕਾ ਦੇ ਨਾਲ ਜੁੜੇ ਵਿਵਾਦ