01 Oct, 2024

ਗਾਂਧੀ ਜਯੰਤੀ ‘ਤੇ ਵੇਖੋ ਮਹਾਤਮਾ ਗਾਂਧੀ ਦੇ ਜੀਵਨ ਤੋਂ ਪ੍ਰੇਰਿਤ ਇਹ 10 ਫ਼ਿਲਮਾਂ

‘ਮਹਾਤਮਾ ਗਾਂਧੀ ਫਾਦਰ ਆਫ਼ ਨੇਸ਼ਨ’ ਟਾਈਟਲ ਹੇਠ ਆਈ ਇਸ ਫ਼ਿਲਮ ‘ਚ ਮਹਾਤਮਾ ਗਾਂਧੀ ਦੇ ਵੱਲੋਂ ਆਜ਼ਾਦੀ ਪ੍ਰਾਪਤ ਕਰਨ ਲਈ ਕੀਤੇ ਸੰਘਰਸ਼ ਨੂੰ ਦਰਸਾਉਂਦੀ ਹੈ।


Source: Google

‘ਸਰਦਾਰ’ ਟਾਈਟਲ ਹੇਠ ਆਈ ਇਸ ਫ਼ਿਲਮ ‘ਚ ਆਜ਼ਾਦੀ ਪ੍ਰਾਪਤ ਕਰਨ ਦੇ ਲਈ ਗਾਂਧੀ ਜੀ ਦੇ ਨਾਲ ਪਟੇਲ ਦੀ ਸਾਂਝ ਨੂੰ ਦਰਸਾਇਆ ਗਿਆ ਹੈ। ਫ਼ਿਲਮ ‘ਚ ਅਨੂੰ ਕਪੂਰ ਨੇ ਗਾਂਧੀ ਦੀ ਭੂਮਿਕਾ ਨਿਭਾਈ ਅਤੇ ਸਰਦਾਰ ਪਟੇਲ ਦੀ ਭੂਮਿਕਾ ‘ਚ ਪਰੇਸ਼ ਰਾਵਲ ਦਿਖਾਈ ਦਿੱਤੇ ਸਨ ।


Source: Google

‘ਦੀ ਮੇਕਿੰਗ ਆਫ ਦੀ ਮਹਾਤਮਾ’ ਸ਼ਿਆਮ ਬੈਨੇਗਲ ਵੱਲੋਂ ਦੱਖਣੀ ਅਫਰੀਕਾ ‘ਚ ਮਹਾਤਮਾ ਗਾਂਧੀ ਦੇ ਜੀਵਨ ਤੇ ਉਨ੍ਹਾਂ ਦੇ ਤਜ਼ਰਬਿਆਂ ਦੀ ਪੜਚੋਲ ਕਰਦੀ ਇਸ ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਆਜ਼ਾਦੀ ਦੇ ਸੰਘਰਸ਼ ‘ਚ ਕੁੱਦੇ ਸਨ।


Source: Google

‘ਗਾਂਧੀ ਮਾਈ ਫਾਦਰ’ ਨਾਂਅ ਹੇਠ ਬਣੀ ਇਸ ਫ਼ਿਲਮ ‘ਚ ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਬੇਟੇ ਦੇ ਵਿਗੜ ਰਹੇ ਰਿਸ਼ਤੇ ਨੂੰ ਦਰਸਾਉਂਦੀ ਹੈ।ਇਸ ਫ਼ਿਲਮ ‘ਚ ਦਰਸ਼ਨ ਜਰੀਵਾਲਾ ਨੇ ਗਾਂਧੀ ਦੀ ਭੁਮਿਕਾ ਨਿਭਾਈ ਸੀ।


Source: google

‘ਹੇ ਰਾਮ’ ਟਾਈਟਲ ਹੇਠ ਆਈ ਇਸ ਫ਼ਿਲਮ ‘ਚ ਕਮਲ ਹਸਨ ਤੇ ਨਸੀਰੂਦੀਨ ਸ਼ਾਹ ਨੇ ਮੁੱਖ ਭੂਮਿਕਾ ਨਿਭਾਈ ਸੀ।ਇਹ ਫ਼ਿਲਮ ਬਾਕਸ ਆਫਿਸ ‘ਤੇ ਏਨਾਂ ਵਧੀਆ ਪਰਫਾਰਮ ਨਹੀਂ ਸੀ ਕਰ ਪਾਈ, ਪਰ ਸਰਵੋਤਮ ਵਿਦੇਸ਼ੀ ਫ਼ਿਲਮ ਸ਼੍ਰੇਣੀ ‘ਚ ਆਸਕਰ ਲਈ ਐਂਟਰੀ ਕਰਨ ‘ਚ ਕਾਮਯਾਬ ਰਹੀ ਸੀ ।


Source: google

‘ਲਗੇ ਰਹੋ ਮੁੰਨਾ ਭਾਈ’ ਇਸ ਫ਼ਿਲਮ ‘ਚ ਸੰਜੇ ਦੱਤ ਤੇ ਅਰਸ਼ਦ ਵਾਰਸੀ ਨਜ਼ਰ ਆਏ ਸਨ।ਸੰਜੇ ਦੱਤ ਨੂੰ ਫ਼ਿਲਮ ‘ਚ ਅਜੋਕੇ ਦੌਰ ‘ਚ ਗਾਂਧੀਵਾਦੀ ਸਿਧਾਂਤ ਅਪਣਾਉਂਦੇ ਹੋਏ ਸਮੱਸਿਆਵਾਂ ਦਾ ਹੱਲ ਕਰਦੇ ਹੋਏ ਵੇਖਿਆ ਗਿਆ ਸੀ।


Source: google

‘ਮੈਂਨੇ ਗਾਂਧੀ ਕੋ ਨਹੀਂ ਮਾਰਾ’ ਟਾਈਟਲ ਹੇਠ ਆਈ ਇਹ ਫ਼ਿਲਮ ਮਨੋਵਿਗਿਆਨਕ ਫ਼ਿਲਮ ਹੈ। ਜਿਸ ‘ਚ ਅਨੁਪਮ ਖੇਰ ਮੁੱਖ ਭੂਮਿਕਾ ‘ਚ ਦਿਖਾਈ ਦਿੱਤੇ ਸਨ ।


Source: google

‘ਡਾਕਟਰ ਬਾਬਾ ਸਾਹਿਬ ਅੰਬੇਦਕਰ’ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਜੀਵਨ ਦੀ ਪੜਚੋਲ ਕਰਦੀ ਇਸ ਫ਼ਿਲਮ ‘ਚ ਮਹਾਤਮਾ ਗਾਂਧੀ ਨੂੰ ਵੀ ਦਰਸਾਇਆ ਗਿਆ ਹੈ।


‘ਨਾਈਨ ਆਵਰਜ਼ ਟੂ ਰਾਮ’ ਟਾਈਟਲ ਹੇਠ ਬਣੀ ਇਹ ਫ਼ਿਲਮ ਮਹਾਤਮਾ ਗਾਂਧੀ ਦੇ ਕਤਲ ਤੋਂ ਪਹਿਲਾਂ ਨਥੂਰਾਮ ਗੌਂਡਸੇ ਦੀ ਜ਼ਿੰਦਗੀ ਦੇ ਨੌ ਘੰਟਿਆਂ ਨੂੰ ਬਿਆਨ ਕਰਦੀ ਹੈ।


Source: google


Source: Google

ਵਿਆਹ ਤੋਂ ਪਹਿਲਾਂ ਹੀ ਪ੍ਰੈਗਨੇਂਟ ਹੋ ਗਈ ਸੀ ਨੇਹਾ ਧੂਪੀਆ, ਅੰਗਦ ਬੇਦੀ ਦੇ ਪਿਤਾ ਨੇ ਦਿੱਤਾ ਸੀ 48 ਘੰਟੇ ‘ਚ ਵਿਆਹ ਕਰਨ ਦਾ ਅਲਟੀਮੇਟਮ