10 Oct, 2024

ਸੰਨੀ ਦਿਓਲ ‘ਤੇ ਦਿਲ ਹਾਰ ਬੈਠੀਆਂ ਸਨ ਕਈ ਅਭਿਨੇਤਰੀਆਂ, ਟਵਿੰਕਲ ਖੰਨਾ ਤਾਂ ਸੰਨੀ ਦਿਓਲ ਨੂੰ ਕਹਿਣ ਲੱਗ ਪਈ ਸੀ ‘ਛੋਟੇ ਪਾਪਾ’

ਸੰਨੀ ਦਿਓਲ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ ਰਹੇ ਹਨ ਅਤੇ ਲਗਾਤਾਰ ਹੁਣ ਵੀ ਫ਼ਿਲਮਾਂ ‘ਚ ਸਰਗਰਮ ਹਨ ।


Source: Sunny Deol

‘ਗਦਰ-੨’ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ । ਜਿਸ ਤੋਂ ਬਾਅਦ ਜਲਦ ਹੀ ਸੰਨੀ ਦਿਓਲ ਹੋਰ ਵੀ ਕਈ ਪ੍ਰੋਜੈਕਟਸ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣਗੇ ।


Source: Sunny Deol

ਸੰਨੀ ਦਿਓਲ ਦਾ ਨਾਂਅ ਕਈ ਅਭਿਨੇਤਰੀਆਂ ਦੇ ਨਾਲ ਜੁੜਿਆ । ਜਿਸ ‘ਚ ਅੰਮ੍ਰਿਤਾ ਸਿੰਘ ਤੇ ਡਿੰਪਲ ਕਪਾਡੀਆ ਵੀ ਸ਼ਾਮਿਲ ਹਨ ।


Source: sunny Deol

ਸੰਨੀ ਦਿਓਲ ਨੇ ਅੰਮ੍ਰਿਤਾ ਸਿੰਘ ਦੇ ਨਾਲ ਕਈ ਫ਼ਿਲਮਾਂ ‘ਚ ਕੰਮ ਕੀਤਾ ਅਤੇ ਸ਼ੂਟਿੰਗ ਦੇ ਦੌਰਾਨ ਹੀ ਅੰਮ੍ਰਿਤਾ ਦੇ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਵਧੀਆਂ ਸਨ ।


Source: sunny Deol

ਜਿਸ ਤੋਂ ਬਾਅਦ ਡਿੰਪਲ ਕਪਾਡੀਆ ਸੰਨੀ ਦਿਓਲ ਦੀ ਜ਼ਿੰਦਗੀ ‘ਚ ਆਈ ਅਤੇ ਅੰਮ੍ਰਿਤਾ ਸਿੰਘ ਹਮੇਸ਼ਾ ਦੇ ਲਈ ਸੰਨੀ ਦਿਓਲ ਤੋਂ ਦੂਰ ਹੋ ਗਈ ਸੀ।


Source: Sunny Deol

ਸੰਨੀ ਦਿਓਲ ਤੇ ਡਿੰਪਲ ਕਪਾਡੀਆ ਦਾ ਇੱਕ ਵੀਡੀਓ ਵੀ ਕੁਝ ਸਮਾਂ ਪਹਿਲਾਂ ਵਾਇਰਲ ਹੋਇਆ ਸੀ । ਜਿਸ ‘ਚ ਦੋਵੇਂ ਜਣੇ ਹੱਥਾਂ ‘ਚ ਹੱਥ ਪਾਏ ਹੋਏ ਨਜ਼ਰ ਆਏ ਸਨ।


Source: Sunny deol

ਡਿੰਪਲ ਕਪਾਡੀਆ ਉਸ ਵੇਲੇ ਵਿਆਹੀ ਹੋਈ ਸੀ ਅਤੇ ਰਾਜੇਸ਼ ਖੰਨਾ ਦੇ ਨਾਲ ਵਿਆਹ ਤੋਂ ਬਾਅਦ ਉਸ ਦੇ ਘਰ ਦੋ ਧੀਆਂ ਟਵਿੰਕਲ ਅਤੇ ਰਿੰਕੀ ਖੰਨਾ ਵੀ ਸਨ ।


Source: Sunny deol

ਡਿੰਪਲ ਕਪਾਡੀਆ ਦੀ ਵੱਡੀ ਧੀ ਟਵਿੰਕਲ ਤਾਂ ਸੰਨੀ ਦਿਓਲ ਨੂੰ ਛੋਟੇ ਪਾਪਾ ਕਹਿ ਕੇ ਬੁਲਾਉਂਦੀ ਸੀ


Source: Sunny Deol

ਪਰ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਨਹੀਂ ਸੀ ਕੀਤੀ ਅਤੇ ਚੋਰੀ ਛਿਪੇ ਮਿਲਦੇ ਰਹੇ ਸਨ ।


Source: Sunny Deol

ਸੰਨੀ ਦਿਓਲ ਦਾ ਵਿਆਹ ਹੋ ਗਿਆ ਅਤੇ ਇਸ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖੋ ਵੱਖ ਹੋ ਗਏ ਸਨ।


Source: Sunny Deol

7 Luxury Brands You Didn't Know Ratan Tata Owns!