ਅਦਾਕਾਰ ਰਘਵੀਰ ਬੋਲੀ (Raghveer Boli) ਦੇ ਪਿਤਾ ਜੀ ਦੀ ਅੱਜ ਬਰਸੀ ਹੈ। ਇਸ ਮੌਕੇ ‘ਤੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਪਿਤਾ ਜੀ ਦੇ ਨਾਲਾ ਬਚਪਨ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਇੱਕ ਭਾਵੁਕ ਨੋਟ ਵੀ ਲਿਖਿਆ ਹੈ।ਅਦਾਕਾਰ ਨੇ ਲਿਖਿਆ ‘ਬਰਸੀ ਤੇ ਯਾਦ ਕਰਦਿਆਂ ਮੈਨੂੰ ਮਿਹਨਤ , ਜ਼ਿੰਦਗੀ ਜ਼ਿੰਦਾਬਾਦ, ਹੌਸਲਾ , ਸ਼ੁਕਰ , ਨਿਮਰਤਾ , ਸਭਨੂੰ ਪਿਆਰ ਕਰਨ ਤੇ ਆਪਣੇ ਕੰਮ ਨੂੰ ਇਮਾਨਦਰੀ ਨਾਲ ਕਰਨ ਦਾ ਸਬਕ ਪੜਾਉਣ ਵਾਲਾ ਮੇਰੇ ਪਾਪਾ ਜੀ ।ਅੱਜ ( ੧੧-੯-੨੦੦੩ )੨੧ ਸਾਲ ਹੋਗੇ ਤੁਹਾਨੂੰ ਗਿਆਂ ਨੂੰ ਤੁਹਾਡੀਆਂ ਨਸੀਹਤਾਂ , ਪਿਆਰ ਤੇ ਅਸੂਲ ਅੱਜ ਵੀ ਮੇਰੇ ਨਾਲ ਨਾਲ ਚੱਲਦੇ ਨੇ ।
ਹੋਰ ਪੜ੍ਹੋ : ਕੰਗਨਾ ਰਣੌਤ ਨੇ 32 ਕਰੋੜ ‘ਚ ਵੇਚਿਆ ਆਪਣਾ ਮੁੰਬਈ ਵਾਲਾ ਬੰਗਲਾ, ਕਿਹਾ ‘ਹਰ ਔਰਤ ਨੂੰ ਲੜਨੀ ਪੈਂਦੀ ਹੈ ਰੋਜ਼ ਲੜਾਈ’
ਬਸ ਜਦ ਵੀ ਜ਼ਿੰਦਗੀ ਚ ਕੁਛ ਨਵੀਂ ਪ੍ਰਾਪਤੀ ਕਰਦਾਂ ਤੁਹਾਡੀ ਕਮੀਂ ਬਹੁਤ ਮਹਿਸੂਸ ਹੁੰਦੀ ਐ । ਕਾਸ਼ ਅੱਜ ਤੁਸੀਂ ਹੁੰਦੇ ਤੇ ਮੈਂ ਥੋਨੂੰ ਉਹ ਕਹਿ ਸਕਦਾ ਜੋ ਮੈਂ ਕਹਿਣਾ ਚਾਹੁੰਦਾ ਸੀ । ਜਦੋਂ “ ਪਾਪਾ” ਸ਼ਬਦ ਦਾ ਅਰਥ ਤੇ ਅਹਿਮੀਅਤ ਸਮਝਣ ਜੋਗਾ ਹੋਇਆ ਉਸਤੋਂ ਪਹਿਲਾਂ ਥੋਨੂੰ ਰੱਬ ਸਾਡੇ ਕੋਲੋਂ ਲੈ ਗਿਆ 😒🙏🏻 ਬਹੁਤ ਦਿਲ ਕਰਦਾ ਥੋਡੇ ਨਾਲ ਗੱਲਾਂ ਕਰਨ ਦਾ, ਜੱਫੀ ਪਾਉਣ ਦਾ ਪਰ ਤੁਹਾਡੀਆਂ ਗੱਲਾਂ ਨੂੰ ਯਾਦ ਕਰਕੇ , ਤੁਹਾਨੂੰ ਮਹਿਸੂਸ ਕਰਕੇ ਥੋਡੀ ਬਾਂਹ ਤੇ ਸਿਰ ਰੱਖਕੇ ਤੁਹਾਨੂੰ ਜੱਫੀ ਪਾਕੇ ਸੋ ਜਾਨਾਂ ਹੁੰਨਾਂ । ਵਾਹਿਗੁਰੂ ਥੋਡੇ ਵਰਗਾ ਬਾਪ ਹਰ ਬੱਚੇ ਨੂੰ ਦੇਵੇ ।ਬਹੁਤ ਪਿਆਰ ਸਤਿਕਾਰ ਰਹੇਗੀ ਤੁਹਾਡੇ ਦਿਖਾਏ ਰਸਤਿਆਂ ਤੇ ਚੱਲਣ ਦੀ ਤੇ ਤੁਹਾਡਾ ਨਾਮ ਹੋਰ ਰੌਸ਼ਨ ਕਰਨ’ ।
ਰਘਵੀਰ ਬੋਲੀ ਦਾ ਵਰਕ ਫ੍ਰੰਟ
ਰਘਵੀਰ ਬੋਲੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ਅਤੇ ਵੈੱਬ ਸੀਰੀਜ਼ ‘ਚ ਨਜ਼ਰ ਆ ਚੁੱਕੇ ਹਨ ਅਤੇ ਇਨ੍ਹੀਂ ਦਿਨੀਂ ਉਹ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਨੂੰ ਲੈ ਕੇ ਚਰਚਾ ‘ਚ ਹਨ ਅਤੇ ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ ।