ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ । ਜੋ ਹਰ ਕਿਸੇ ਦੀ ਪਹਿਲੀ ਪਸੰਦ ਬਣ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਕਿ ਇੱਕ ਛੋਟੀ ਜਿਹੀ ਬੱਚੀ ਦਾ ਹੈ ਅਤੇ ਇਸ ਬੱਚੀ ਦੇ ਇੱਕ ਨਹੀਂ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੇ ਹਨ ।ਪਰ ਇੱਕ ਵੀਡੀਓ ਹਰ ਕਿਸੇ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ।
ਜਿਸ ‘ਚ ਇਹ ਨੰਨ੍ਹੀ ਜਿਹੀ ਬੱਚੀ ਪੰਜਾਬੀ ਪਹਿਰਾਵੇ ‘ਚ ਨਜ਼ਰ ਆ ਰਹੀ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਸ ਬੱਚੀ ਨੇ ਪੰਜਾਬੀ ਜੁੱਤੀ ਪਾਈ ਹੋਈ ਹੈ ਅਤੇ ਗੁੱਤ ‘ਚ ਪਰਾਂਦੀ ਗੁੰਦੀ ਹੈ ਅਤੇ ਸੂਟ ਦੇ ਨਾਲ ਇਹ ਬੱਚੀ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ।
ਸੋਸ਼ਲ ਮੀਡੀਆ ‘ਤੇ ਇਸ ਬੱਚੀ ਦੇ ਵੀਡੀਓਜ਼ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।
ਨਵਰੀਨ ਕੌਰ ਨਾਂਅ ‘ਤੇ ਇਸ ਬੱਚੀ ਦਾ ਅਕਾਊਂਟ ਇੰਸਟਾਗ੍ਰਾਮ ‘ਤੇ ਬਣਿਆ ਹੋਇਆ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਅਜਿਹਾ ਪਲੈਟਫਾਰਮ ਬਣ ਚੁੱਕਿਆ ਹੈ ਜਿਸ ਦੇ ਜ਼ਰੀਏ ਪਲਾਂ ‘ਚ ਹੀ ਜਾਣਕਾਰੀ ਦੇਸ਼ ਦੁਨੀਆ ਦੇ ਹਰ ਕੋਨੇ ‘ਚ ਪਹੁੰਚ ਜਾਂਦੀ ਹੈ।ਇਸ ਦੇ ਜ਼ਰੀਏ ਕਈ ਲੋਕ ਸਟਾਰਸ ਵੀ ਬਣ ਚੁੱਕੇ ਹਨ ।