ਦਸਵੇਂ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਨੇ ਦੇਸ਼ ਅਤੇ ਕੌਮ ਦੀ ਖਾਤਿਰ ਆਪਣਾ ਸਭ ਕੁਝ ਨਿਊਛਾਵਰ ਕਰ ਦਿੱਤਾ । ਆਪਣੇ ਚਾਰੇ ਪੁੱਤਰ ਧਰਮ ਦੀ ਰੱਖਿਆ ਦੇ ਲਈ ਵਾਰ ਦਿੱਤੇ । ਇਸ ਦੇ ਨਾਲ ਹੀ ਨੌਵੇਂ ਪਾਤਸ਼ਾਹ ਤੇ ਪਿਤਾ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਤਿਲਕ ਜਨੇਊ ਦੀ ਰਾਖੀ ਦੇ ਲਈ ਕੁਰਬਾਨੀ ਦੇਣ ਲਈ ਕਿਹਾ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਸਟੇਜ ‘ਤੇ ਬੁਲਾਇਆ, ਕਿਹਾ ‘ਸੁਪਰ ਸਟਾਰ ਆਈ ਹੋਵੇ ਤੇ ਥੱਲੇ ਖੜ੍ਹੀ ਨੱਚੀ ਜਾਵੇ’, ਵੇਖੋ ਵੀਡੀਓ
ਜਦੋਂ ਦਸਮ ਪਾਤਸ਼ਾਹ ਦੇ ਕੋਲ ਕਸ਼ਮੀਰੀ ਪੰਡਤ ਧਰਮ ਦੀ ਰੱਖਿਆ ਦੀ ਗੁਹਾਰ ਲੈ ਕੇ ਆਏ ਸਨ ਤਾਂ ਗੁਰੁ ਸਾਹਿਬ ਨੇ ਕਿਹਾ ਸੀ ਕਿ ਧਰਮ ਦੀ ਰੱਖਿਆ ਲਈ ਤਾਂ ਕਿਸੇ ਮਹਾਨ ਸ਼ਖਸੀਅਤ ਦੀ ਕੁਰਬਾਨੀ ਦੀ ਲੋੜ ਹੈ ਤਾਂ ਕੋਲ ਖੜ੍ਹੇ ਬਾਲ ਗੋਬਿੰਦ ਨੇ ਕਿਹਾ ਸੀ ਕਿ ਪਿਤਾ ਜੀ ਆਪ ਜੀ ਤੋਂ ਵੱਡੀ ਮਹਾਨ ਹਸਤੀ ਹੋਰ ਕੌਣ ਹੋ ਸਕਦੀ ਹੈ। ਜਿਸ ਤੋਂ ਬਾਅਦ ਦਿੱਲੀ ਦੇ ਚਾਂਦਨੀ ਚੌਂਕ ‘ਚ ਗੁਰੁ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਸੀ।
ਇਨ੍ਹਾਂ ਛੋਟੇ ਛੋਟੇ ਬੱਚਿਆਂ ਨੇ ਆਪਣੀ ਆਵਾਜ਼ ‘ਚ ਇਸ ਧਾਰਮਿਕ ਗੀਤ ਦੇ ਜ਼ਰੀਏ ਉਸ ਦ੍ਰਿਸ਼ ਨੂੰ ਅੱਖਾਂ ਸਾਹਮਣੇ ਉਕੇਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਗੁਰੁ ਸਾਹਿਬ ਦੀ ਬਹਾਦਰੀ ਨੂੰ ਵੀ ਇਨ੍ਹਾਂ ਬੱਚਿਆਂ ਨੇ ਬਹੁਤ ਹੀ ਪਿਆਰੇ ਤੇ ਨਿਵੇਕਲੇ ਢੰਗ ਦੇ ਨਾਲ ਪੇਸ਼ ਕੀਤਾ ਹੈ। ਹਰ ਕੋਈ ਇਨ੍ਹਾਂ ਬੱਚਿਆਂ ਦੀ ਤਾਰੀਫ ਕਰ ਰਿਹਾ ਹੈ।