Trending:

65 ਸਾਲ ਦੀ ਉਮਰ 'ਚ ਸੰਜੇ ਦੱਤ ਨੇ ਮੁੜ ਕੀਤਾ ਵਿਆਹ, ਫੇਰੇ ਲੈਂਦੇ ਹੋਏ ਵੀਡੀਓ ਹੋ ਰਹੀ ਵਾਇਰਲ

ਸੰਜੇ ਦੱਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਆਪਣੇ ਘਰ ਦੀ ਬਾਲਕੋਨੀ ਵਾਲੇ ਹਿੱਸੇ 'ਚ ਮੁੜ ਆਪਣੀ ਪਤਨੀ ਮਾਨਯਤਾ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।

Reported by:  PTC Punjabi Desk   |  Edited by:  Pushp Raj   |  October 09th 2024 05:30 PM  |  Updated: October 09th 2024 05:30 PM

65 ਸਾਲ ਦੀ ਉਮਰ 'ਚ ਸੰਜੇ ਦੱਤ ਨੇ ਮੁੜ ਕੀਤਾ ਵਿਆਹ, ਫੇਰੇ ਲੈਂਦੇ ਹੋਏ ਵੀਡੀਓ ਹੋ ਰਹੀ ਵਾਇਰਲ

ਸੰਜੇ ਦੱਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਆਪਣੇ ਘਰ ਦੀ ਬਾਲਕੋਨੀ ਵਾਲੇ ਹਿੱਸੇ 'ਚ ਮੁੜ ਆਪਣੀ ਪਤਨੀ ਮਾਨਯਤਾ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।

Reported by:  PTC Punjabi Desk
Edited by:  Pushp Raj
October 09th 2024 05:30 PM
Last Updated: October 09th 2024 05:30 PM
Share us
You May Like This

Sanjay Dutt Viral Video : ਬਾਲੀਵੁੱਡ ਐਕਟਰ ਸੰਜੇ ਦੱਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਆਪਣੇ ਘਰ ਦੀ ਬਾਲਕੋਨੀ ਵਾਲੇ ਹਿੱਸੇ 'ਚ ਮੁੜ ਆਪਣੀ ਪਤਨੀ ਮਾਨਯਤਾ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।

ਸੰਜੂ ਬਾਬਾ ਯਾਨੀ ਸੰਜੇ ਦੱਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਸੱਤ ਚੱਕਰ ਲਗਾਉਂਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਪ੍ਰਸ਼ੰਸਕ ਪੁੱਛ ਰਹੇ ਹਨ ਕਿ ਕੀ ਉਸ ਨੇ ਦੁਬਾਰਾ ਵਿਆਹ ਕਰ ਲਿਆ ਹੈ? ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਹਾਂ, ਉਨ੍ਹਾਂ ਨੇ ਸੱਤ ਫੇਰੇ ਲਏ ਹਨ, ਪਰ ਸਿਰਫ ਆਪਣੀ ਤੀਜੀ ਪਤਨੀ ਮਾਨਯਤਾ ਦੱਤ ਨਾਲ।

ਇਹ ਵਾਇਰਲ ਵੀਡੀਓ ਸੰਜੇ ਦੱਤ ਦੇ ਘਰ ਦਾ ਹੀ ਦੱਸਿਆ ਜਾ ਰਿਹਾ ਹੈ। ਹਾਲ ਹੀ 'ਚ ਘਰ ਦੇ ਰੈਨੋਵੇਸ਼ਨ ਦਾ ਕੰਮ ਪੂਰਾ ਹੋਇਆ ਹੈ, ਜਿਸ ਮਗਰੋਂ ਅਦਾਕਾਰ ਨੇ ਆਪਣੇ ਘਰ ਵਿੱਚ ਪੂਜਾ ਦਾ ਆਯੋਜਨ ਕੀਤਾ ਗਿਆ ਸੀ। ਇਸ ਪੂਜਾ ਸਮਾਗਮ ਵਿੱਚ ਸੰਜੂ ਬਾਬਾ ਅਤੇ ਮਾਨਯਤਾ ਨੇ ਪੂਜਾ ਮਗਰੋਂ ਸੱਤ ਫੇਰੇ ਲਏ । ਇਹ ਇਸ ਪੂਜਾ ਦੀ ਇੱਕ ਰਸਮ ਸੀ। ਜਿੱਥੇ ਸੰਜੇ ਦੱਤ ਨੇ ਕੁੜਤੇ ਪੰਜਾਮੇ ਨਾਲ ਭਗਵੇ ਰੰਗ ਦਾ ਪਰਨਾ ਪਾਇਆ ਹੋਇਆ ਹੈ, ਉੱਥੇ ਮਾਨਯਤਾ ਵੀ ਸਾਦੇ ਕੱਪੜਿਆਂ 'ਚ ਨਜ਼ਰ ਆ ਰਹੀ ਹੈ ਤੇ ਉਸ ਨੇ ਆਪਣੇ ਸਿਰ ਨੂੰ ਦੁਪੱਟੇ ਨਾਲ ਢੱਕਿਆ ਹੋਇਆ ਹੈ।

ਸੰਜੇ ਦੱਤ ਦੇ ਹੋ ਚੁੱਕੇ ਨੇ ਤਿੰਨ ਵਿਆਹ 

ਚਾਰ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ 135 ਤੋਂ ਵੱਧ ਫਿਲਮਾਂ ਕਰਨ ਵਾਲੇ 65 ਸਾਲਾ ਸੰਜੇ ਦੱਤ ਨੇ ਤਿੰਨ ਵਾਰ ਵਿਆਹ ਕੀਤਾ ਹੈ। ਉਨ੍ਹਾਂ ਦਾ ਪਹਿਲਾ ਵਿਆਹ 1987 'ਚ ਰਿਚਾ ਸ਼ਰਮਾ ਨਾਲ ਹੋਇਆ ਸੀ। 1996 ਵਿੱਚ ਬ੍ਰੇਨ ਟਿਊਮਰ ਕਾਰਨ ਉਸ ਦੀ ਮੌਤ ਹੋ ਗਈ ਸੀ। ਸੰਜੇ ਦਾ ਦੂਜਾ ਵਿਆਹ 1998 ਵਿੱਚ ਏਅਰ ਹੋਸਟੈਸ ਅਤੇ ਮਾਡਲ ਰੀਆ ਪਿੱਲਈ ਨਾਲ ਹੋਇਆ ਸੀ। ਇਹ ਰਿਸ਼ਤਾ ਵੀ 2008 ਵਿੱਚ ਖਤਮ ਹੋ ਗਿਆ ਸੀ।ਹੋਰ ਪੜ੍ਹੋ : ਪਿਤਾ ਮੁਕੇਸ਼ ਗੌਤਮ ਨੂੰ ਪਹਿਲੀ ਵਾਰ ਨੈਸ਼ਨਲ ਅਵਾਰਡ ਮਿਲਣ 'ਤੇ ਖੁਸ਼ ਹੋਈ ਯਾਮੀ ਗੌਤਮ, ਸਾਂਝਾ ਕੀਤਾ ਭਾਵੁਕ ਨੋਟ

ਮਾਨਯਤਾ ਅਤੇ ਦੋ ਬੱਚਿਆਂ ਨਾਲ ਵਿਆਹ

ਫਿਰ ਸੰਜੇ ਨੇ 2008 'ਚ ਗੋਆ 'ਚ ਦਿਲਨਵਾਜ਼ ਸ਼ੇਖ ਉਰਫ ਮਾਨਯਤਾ ਦੱਤ ਨਾਲ ਵਿਆਹ ਕਰਵਾ ਲਿਆ। ਇਸ ਤੋਂ ਪਹਿਲਾਂ ਦੋਨਾਂ ਨੇ ਦੋ ਸਾਲ ਤੱਕ ਡੇਟ ਕੀਤਾ ਸੀ। ਵਿਆਹ ਦੇ 2 ਸਾਲ ਬਾਅਦ ਦੋਵੇਂ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣ ਗਏ ਹਨ ਤੇ ਹੁਣ ਆਪਣਾ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। 

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network