ਲਾਈਵ ਕੰਸਰਟ ਦੌਰਾਨ ਫੈਨਜ਼ ਨੇ ਸਟੇਜ 'ਤੇ ਰੱਖਿਆ ਖਾਣਾ, ਅਰਿਜੀਤ ਸਿੰਘ ਨੇ ਕਿਹਾ 'ਸਟੇਜ਼ ਮੇਰਾ ਮੰਦਰ ਹੈ', ਵੇਖੋ ਵੀਡੀਓ

ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਸਟੇਜ ਤੋਂ ਖਾਣਾ ਹਟਾਉਂਦੇ ਤੇ ਫੈਨਜ਼ ਨੂੰ ਖਾਸ ਅਪੀਲ ਕਰਦੇ ਹੋਏ ਵਿਖਾਈ ਦੇ ਰਹੇ ਹਨ। ਆਓ ਜਾਣਦੇ ਹਾਂ ਇਸ ਵੀਡੀਓ ਤੇ ਮਾਮਲੇ ਬਾਰੇ।

Reported by:  PTC Punjabi Desk   |  Edited by:  Pushp Raj   |  September 19th 2024 01:41 PM  |  Updated: September 19th 2024 01:41 PM

ਲਾਈਵ ਕੰਸਰਟ ਦੌਰਾਨ ਫੈਨਜ਼ ਨੇ ਸਟੇਜ 'ਤੇ ਰੱਖਿਆ ਖਾਣਾ, ਅਰਿਜੀਤ ਸਿੰਘ ਨੇ ਕਿਹਾ 'ਸਟੇਜ਼ ਮੇਰਾ ਮੰਦਰ ਹੈ', ਵੇਖੋ ਵੀਡੀਓ

ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਸਟੇਜ ਤੋਂ ਖਾਣਾ ਹਟਾਉਂਦੇ ਤੇ ਫੈਨਜ਼ ਨੂੰ ਖਾਸ ਅਪੀਲ ਕਰਦੇ ਹੋਏ ਵਿਖਾਈ ਦੇ ਰਹੇ ਹਨ। ਆਓ ਜਾਣਦੇ ਹਾਂ ਇਸ ਵੀਡੀਓ ਤੇ ਮਾਮਲੇ ਬਾਰੇ।

Reported by:  PTC Punjabi Desk
Edited by:  Pushp Raj
September 19th 2024 01:41 PM
Last Updated: September 19th 2024 01:41 PM
Share us

Arijit Singh Viral Video : ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਨਾਂ ਮਹਿਜ਼ ਆਪਣੇ ਮਨਮੋਹਕ ਆਵਾਜ਼ ਨਾਲ ਸਗੋਂ ਆਪਣੇ ਚੰਗੇ ਵਿਵਹਾਰ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ। ਹਾਲ ਹੀ ਵਿੱਚ ਅਰਿਜੀਤ ਸਿੰਘ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਸਟੇਜ ਤੋਂ ਖਾਣਾ ਹਟਾਉਂਦੇ ਤੇ ਫੈਨਜ਼ ਨੂੰ ਖਾਸ ਅਪੀਲ ਕਰਦੇ ਹੋਏ ਵਿਖਾਈ ਦੇ ਰਹੇ ਹਨ। 

ਦੱਸ ਦਈਏ ਕਿ ਅਰਿਜੀਤ ਸਿੰਘ ਹਾਲ ਹੀ ਵਿੱਚ ਲੰਡਨ ਵਿਖੇ ਆਪਣਾ ਮਿਊਜ਼ਿਕ ਕੰਸਰਟ ਕਰਨ ਲਈ ਪਹੁੰਚੇ।ਗਾਇਕ ਨੇ ਲੰਡਨ 'ਚ ਆਪਣੇ ਕੰਸਰਟ ਦੌਰਾਨ ਕੁਝ ਅਜਿਹਾ ਹੀ ਕੀਤਾ, ਜਿਸ ਦੀ ਕਾਫੀ ਤਾਰੀਫ ਹੋ ਰਹੀ ਹੈ।

ਦਰਅਸਲ, ਅਰਿਜੀਤ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤੁਸੀਂ ਅਰਿਜੀਤ ਨੂੰ 'ਐ ਦਿਲ ਹੈ ਮੁਸ਼ਕਿਲ' ਗੀਤ ਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ। ਇਸ ਵਿਚਾਲੇ  ਵਿਚਕਾਰ ਇੱਕ ਪ੍ਰਸ਼ੰਸਕ ਨੇ ਸਟੇਜ 'ਤੇ ਗਾਇਕ ਦੇ ਪੈਰਾਂ ਦੇ ਕੋਲ ਸਾਫਟ ਡਰਿੰਕ ਅਤੇ ਬਚੇ ਹੋਏ ਭੋਜਨ ਦਾ ਇੱਕ ਡੱਬਾ ਰੱਖਿਆ। ਅਰਿਜੀਤ ਨੇ ਹੱਥ ਵਧਾ ਕੇ ਖਾਣਾ ਚੁੱਕ ਕੇ ਕਰੂ ਨੂੰ ਦਿੱਤਾ। ਇਸ ਦੌਰਾਨ ਅਰਿਜੀਤ ਨੇ ਪ੍ਰਦਰਸ਼ਨ ਵਿੱਚ ਰੁਕਾਵਟ ਪਾਉਣ ਲਈ ਮੁਆਫੀ ਮੰਗੀ ਅਤੇ ਕਿਹਾ, 'ਸਟੇਜ ਮੇਰਾ ਮੰਦਰ ਹੈ, ਤੁਸੀਂ ਇੱਥੇ ਖਾਣਾ ਨਹੀਂ ਰੱਖ ਸਕਦੇ ਤੇ ਨਾਂ ਹੀ ਇਸ ਨੂੰ ਗੰਦਾ ਕਰ ਸਕਦੇ ਹੋ। ਗਾਇਕ ਨੇ ਫੈਨਜ਼ ਨੂੰ ਅਪੀਲ ਕਰਦਿਆਂ ਕਿਹਾ ਕਿਰਪਾ ਕਰਕੇ ਅਜਿਹਾ ਨਾਂ ਕਰੋ।'

ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਤੇ ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਲੋਕ ਗਾਇਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਮੈਨੂੰ ਚੰਗਾ ਲਗਦਾ ਹੈ ਕਿ ਉਹ ਇਸ 'ਤੇ ਗੁੱਸੇ ਹੋਣ ਦੀ ਬਜਾਏ ਉਨ੍ਹਾਂ ਨੂੰ ਨਿਮਰਤਾ ਨਾਲ ਸਮਾਝ ਰਹੇ ਹਨ।ਹੋਰ ਪੜ੍ਹੋ : ਸਿਪੀ ਗਿੱਲ ਨੇ ਆਪਣੇ ਬੇਟੇ ਨਾਲ ਸਾਂਝੀ ਕੀਤੀ ਕਿਊਟ ਵੀਡੀਓ, ਖੇਤਾਂ 'ਚ ਦੌੜ ਲਗਾਉਂਦੇ ਆਏ ਨਜ਼ਰ, ਵੇਖੋ ਵੀਡੀਓ

 ਵੀਡੀਓ ਵਾਇਰਲ ਹੋਣ ਤੋਂ ਬਾਅਦ, ਨੈਟੀਜ਼ਨਸ ਨੇ ਸੰਗੀਤ ਸਮਾਰੋਹ ਤੋਂ ਬਾਅਦ ਜਨਤਕ ਸਥਾਨਾਂ ਅਤੇ ਆਡੀਟੋਰੀਅਮਾਂ ਵਿੱਚ ਕੂੜਾ ਸੁੱਟਣ ਵਾਲੇ ਪ੍ਰਸ਼ੰਸਕਾਂ 'ਤੇ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ। ਇਸ ਦੌਰਾਨ ਅਰਿਜੀਤ ਦੇ ਨਾਲ ਬ੍ਰਿਟਿਸ਼ ਗਾਇਕ ਐਡ ਸ਼ੀਰਨ ਨਾਲ ਵੀ ਸਟੇਜ ਸਾਂਝੀ ਕੀਤੀ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network