Trending:

ਕੌਣ ਹੈ ਮਿਸ ਇੰਡੀਆ 2024 ਦਾ ਖਿਤਾਬ ਜਿੱਤਣ ਵਾਲੀ ਨਿਕਿਤਾ ਪੋਰਵਾਲ ? ਜਾਣੋ ਉਸ ਬਾਰੇ ਖਾਸ ਗੱਲਾਂ

ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਨਿਕਿਤਾ ਪੋਰਵਾਲ ਇਸ ਸਾਲ ਦੀ ਫੇਮਿਨਾ ਮਿਸ ਇੰਡੀਆ 2024 ਬਣੀ ਹੈ। ਇਸ ਲੇਖ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਨਿਕਿਤਾ ਕੌਣ ਹੈ ਅਤੇ ਉਸ ਦੀ ਆਉਣ ਵਾਲੀ ਫਿਲਮ ਬਾਰੇ।

Reported by:  PTC Punjabi Desk   |  Edited by:  Pushp Raj   |  October 17th 2024 02:17 PM  |  Updated: October 17th 2024 02:17 PM

ਕੌਣ ਹੈ ਮਿਸ ਇੰਡੀਆ 2024 ਦਾ ਖਿਤਾਬ ਜਿੱਤਣ ਵਾਲੀ ਨਿਕਿਤਾ ਪੋਰਵਾਲ ? ਜਾਣੋ ਉਸ ਬਾਰੇ ਖਾਸ ਗੱਲਾਂ

ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਨਿਕਿਤਾ ਪੋਰਵਾਲ ਇਸ ਸਾਲ ਦੀ ਫੇਮਿਨਾ ਮਿਸ ਇੰਡੀਆ 2024 ਬਣੀ ਹੈ। ਇਸ ਲੇਖ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਨਿਕਿਤਾ ਕੌਣ ਹੈ ਅਤੇ ਉਸ ਦੀ ਆਉਣ ਵਾਲੀ ਫਿਲਮ ਬਾਰੇ।

Reported by:  PTC Punjabi Desk
Edited by:  Pushp Raj
October 17th 2024 02:17 PM
Last Updated: October 17th 2024 02:17 PM
Share us
You May Like This

Femina Miss India 2024 Winner Nikita Porwal:  ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਨਿਕਿਤਾ ਪੋਰਵਾਲ ਇਸ ਸਾਲ ਦੀ ਫੇਮਿਨਾ ਮਿਸ ਇੰਡੀਆ 2024 ਬਣੀ ਹੈ। ਇਸ ਲੇਖ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਨਿਕਿਤਾ ਕੌਣ ਹੈ ਅਤੇ ਉਸ ਦੀ ਆਉਣ ਵਾਲੀ ਫਿਲਮ ਬਾਰੇ।

 ਫੇਮਿਨਾ ਮਿਸ ਇੰਡੀਆ ਵਰਲਡ 2024 ਦਾ ਆਯੋਜਨ ਬੁੱਧਵਾਰ ਰਾਤ ਨੂੰ ਮੁੰਬਈ ਵਿੱਚ ਕੀਤਾ ਗਿਆ, ਜਿੱਥੇ ਨਿਕਿਤਾ ਨੂੰ ਪਿਛਲੇ ਸਾਲ ਦੀ ਜੇਤੂ ਨੰਦਨੀ ਗੁਪਤਾ ਨੇ ਤਾਜ ਪਹਿਨਾਇਆ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਨਿਕਿਤਾ ਨੂੰ ਮਿਸ ਇੰਡੀਆ ਦਾ ਖਿਤਾਬ ਭੇਂਟ ਕੀਤਾ। ਪਰ ਕੀ ਤੁਸੀਂ ਜਾਣਦੇ ਹੋ ਕਿ ਮਿਸ ਇੰਡੀਆ ਬਣਨ ਤੋਂ ਪਹਿਲਾਂ ਹੀ ਨਿਕਿਤਾ ਪੋਰਵਾਲ ਐਕਟਿੰਗ ਦੀ ਦੁਨੀਆ 'ਚ ਐਂਟਰੀ ਕਰ ਚੁੱਕੀ ਹੈ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਚੁੱਕਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਿਕਿਤਾ ਪੋਰਵਾਲ ਕੌਣ ਹੈ ਅਤੇ ਉਸ ਨਾਲ ਜੁੜੀਆਂ ਅਹਿਮ ਗੱਲਾਂ।

ਕੌਣ ਹੈ ਨਿਕਿਤਾ ਪੋਰਵਾਲ?

 ਉਹ ਮੱਧ ਪ੍ਰਦੇਸ਼ ਦੇ ਉਜੈਨ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਅਸ਼ੋਕ ਪੋਰਵਾਲ ਪੈਟਰੋ ਕੈਮੀਕਲ ਦਾ ਕਾਰੋਬਾਰ ਕਰਦੇ ਹਨ। ਨਿਕਿਤਾ ਨੇ ਬੈਚਲਰ ਆਫ ਪਰਫਾਰਮਿੰਗ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਹੈ। ਉਸ ਦੀ ਗ੍ਰੈਜੂਏਸ਼ਨ ਡਿਗਰੀ ਵਿੱਚ ਵੀ ਨਾਟਕ ਉਸ ਦੀ ਵਿਸ਼ੇਸ਼ਤਾ ਰਿਹਾ ਹੈ। ਨਿਕਿਤਾ ਇੱਕ ਸ਼ਾਨਦਾਰ ਅਭਿਨੇਤਰੀ ਵੀ ਹੈ, ਉਸਨੇ 60 ਤੋਂ ਵੱਧ ਨਾਟਕਾਂ ਵਿੱਚ ਕੰਮ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕ੍ਰਿਸ਼ਨ ਲੀਲਾ ਨਾਂ ਦਾ 250 ਪੰਨਿਆਂ ਦਾ ਨਾਟਕ ਵੀ ਲਿਖਿਆ ਹੈ। ਅਦਾਕਾਰੀ ਤੋਂ ਇਲਾਵਾ ਨਿਕਿਤਾ ਨੂੰ ਪੜ੍ਹਨ, ਲਿਖਣ, ਪੇਂਟਿੰਗ ਅਤੇ ਫਿਲਮਾਂ ਦੇਖਣ ਦਾ ਸ਼ੌਕ ਹੈ। ਨਿਕਿਤਾ ਨੇ 18 ਸਾਲ ਦੀ ਉਮਰ ਵਿੱਚ ਇੱਕ ਟੀਵੀ ਸ਼ੋਅ ਵੀ ਹੋਸਟ ਕੀਤਾ ਸੀ।

ਹੋਰ ਪੜ੍ਹੋ : ਸਰੁਸ਼ਟੀ ਮਾਨ ਦੇ ਪਤੀ ਅਰਸ਼ ਬੱਲ ਬਣੇ ਸਰਪੰਚ, ਅਦਾਕਾਰਾ ਦੇ ਘਰ ਲਗੀਆਂ ਰੌਣਕਾਂ, ਵੇਖੋ ਵੀਡੀਓ 

ਪਹਿਲੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼ 

ਫੈਮਿਨਾ ਮਿਸ ਇੰਡੀਆ 2024 ਦੀ ਜੇਤੂ ਨਿਕਿਤਾ ਪੋਰਵਾਲ ਵੀ ਇੱਕ ਫੀਚਰ ਫਿਲਮ ਦਾ ਹਿੱਸਾ ਹੈ। ਉਸ ਦੀ ਆਉਣ ਵਾਲੀ ਫਿਲਮ ਅੰਤਰਰਾਸ਼ਟਰੀ ਫਿਲਮ ਫੈਸਟੀਵਲਾਂ ਵਿੱਚ ਦਿਖਾਈ ਗਈ ਹੈ ਅਤੇ ਜਲਦੀ ਹੀ ਭਾਰਤ ਵਿੱਚ ਰਿਲੀਜ਼ ਹੋਵੇਗੀ। ਨਿਕਿਤਾ ਨੇ ਆਪਣੀ ਫਿਲਮ ਦਾ ਟ੍ਰੇਲਰ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਨਿਕਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇੰਸਟਾਗ੍ਰਾਮ 'ਤੇ ਉਸ ਦੇ 6 ਹਜ਼ਾਰ ਤੋਂ ਜ਼ਿਆਦਾ ਫਾਲੋਅਰਜ਼ ਹਨ। ਹੁਣ ਫੇਮਿਨਾ ਮਿਸ ਇੰਡੀਆ ਜਿੱਤਣ ਤੋਂ ਬਾਅਦ ਨਿਕਿਤਾ ਰਾਤੋ-ਰਾਤ ਪੂਰੇ ਦੇਸ਼ ਦੇ ਦਿਲਾਂ ਦੀ ਧੜਕਣ ਬਣ ਗਈ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network