Celebrity Taxpayers in 2023-2024: ਸ਼ਾਹਰੁਖ ਖਾਨ ਅਕਸਰ ਆਪਣੀ ਫਿਲਮਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਫਾਰਚਿਊਨ ਇੰਡੀਆ ਨੇ ਵਿੱਤੀ ਸਾਲ 2023-24 ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਸ਼ਾਹਰੁਖ ਖਾਨ ਸਭ ਤੋਂ ਵਧ ਟੈਕਸ ਅਦਾ ਕਰਨ ਵਾਲੇ ਬਾਲੀਵੁੱਡ ਸੈਲੀਬ੍ਰਿਟੀ ਹਨ।
ਦੱਸਣਯੋਗ ਹੈ ਕਿ ਫਾਰਚਿਊਨ ਇੰਡੀਆ ਵੱਲੋਂ ਵਿੱਤੀ ਸਾਲ 2023-24 'ਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਮੁਤਾਬਕ 92 ਕਰੋੜ ਰੁਪਏ ਦੇ ਟੈਕਸ ਭੁਗਤਾਨ ਨਾਲ ਕਿੰਗ ਖਾਨ ਤੇ ਸ਼ਾਹਰੁਖ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹਨ। ਉਥੇ ਹੀ ਜੇਕਰ ਸਪੋਰਟਸ ਸੈਲੀਬ੍ਰਿਟੀਜ਼ ਦੀ ਗੱਲ ਕਰੀਏ ਤਾਂ ਇਸ ਮਾਮਲੇ 'ਚ ਵਿਰਾਟ ਕੋਹਲੀ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਵਿੱਤੀ ਸਾਲ 2023-24 ਦੌਰਾਨ ਕੁੱਲ 66 ਕਰੋੜ ਰੁਪਏ ਦਾ ਆਮਦਨ ਕਰ ਜਮ੍ਹਾਂ ਕਰਵਾਇਆ ਹੈ।
ਫਾਰਚਿਊਨ ਇੰਡੀਆ ਵੱਲੋਂ ਜਾਰੀ ਕੀਤੀ ਗਈ ਟੈਕਸਦਾਤਾਵਾਂ ਦੀ ਸੂਚੀ 'ਚ ਸਾਊਥ ਦੇ ਸੁਪਰਸਟਾਰ ਵਿਜੇ ਜੋਸੇਫ ਦਾ ਨਾਂ ਦੂਜੇ ਸਥਾਨ 'ਤੇ ਹੈ। ਉਸਨੇ ਵਿੱਤੀ ਸਾਲ 2023-24 ਦੌਰਾਨ 80 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਉਨ੍ਹਾਂ ਤੋਂ ਬਾਅਦ ਤੀਜਾ ਸਥਾਨ ਸਲਮਾਨ ਖਾਨ ਦਾ ਹੈ, ਜਿਨ੍ਹਾਂ ਨੇ 75 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਇਸ ਦੇ ਨਾਲ ਹੀ ਚੌਥਾ ਨੰਬਰ ਬਿੱਗ ਬੀ ਅਮਿਤਾਭ ਬੱਚਨ ਦਾ ਹੈ ਅਤੇ ਉਨ੍ਹਾਂ ਨੇ ਇਸ ਦੌਰਾਨ 71 ਕਰੋੜ ਰੁਪਏ ਟੈਕਸ ਜਮ੍ਹਾ ਕਰਵਾਏ ਹਨ।
ਬਾਲੀਵੁੱਡ ਦੇ ਅਜੇ ਦੇਵਗਨ ਟੈਕਸ ਭਰਨ ਦੇ ਮਾਮਲੇ 'ਚ ਪੰਜਵੇਂ ਸਥਾਨ 'ਤੇ ਹਨ। ਉਨ੍ਹਾਂ ਨੇ ਕੁੱਲ 42 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਉਨ੍ਹਾਂ ਤੋਂ ਬਾਅਦ ਰਣਬੀਰ ਕਪੂਰ 36 ਕਰੋੜ ਰੁਪਏ ਟੈਕਸ ਦੇ ਕੇ ਛੇਵੇਂ ਸਥਾਨ 'ਤੇ, ਰਿਤਿਕ ਰੋਸ਼ਨ 28 ਕਰੋੜ ਰੁਪਏ ਨਾਲ ਸੱਤਵੇਂ, ਕਪਿਲ ਸ਼ਰਮਾ 26 ਕਰੋੜ ਰੁਪਏ ਨਾਲ ਅੱਠਵੇਂ, ਕਰੀਨਾ ਕਪੂਰ 20 ਕਰੋੜ ਰੁਪਏ ਨਾਲ ਨੌਵੇਂ ਅਤੇ ਸ਼ਾਹਿਦ ਕਪੂਰ 20 ਕਰੋੜ ਰੁਪਏ ਦੇ ਨਾਲ ਸੂਚੀ ਵਿੱਚ ਹਨ। 14 ਕਰੋੜ ਦੀ ਕਮਾਈ ਨਾਲ ਅੱਲੂ ਅਰਜੁਨ 14 ਕਰੋੜ ਨਾਲ 10ਵੇਂ ਸਥਾਨ 'ਤੇ ਹੈ। ਇਨ੍ਹਾਂ ਤੋਂ ਬਾਅਦ ਕਿਆਰਾ ਅਡਵਾਨੀ ਨੇ 12 ਕਰੋੜ, ਕੈਟਰੀਨਾ ਕੈਫ ਨੇ 11 ਕਰੋੜ ਅਤੇ ਆਮਿਰ ਖਾਨ ਨੇ ਵੀ 11 ਕਰੋੜ ਰੁਪਏ ਦਾ ਟੈਕਸ ਜਮ੍ਹਾ ਕਰਵਾਇਆ ਹੈ।
ਹੋਰ ਪੜ੍ਹੋ : ਏ.ਪੀ ਢਿੱਲੋਂ ਦੇ ਵੈਨਕੂਵਰ ਵਾਲੇ ਘਰ ਤੇ ਫਾਇਰਿੰਗ ਦੀ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਹੋਈ ਵਾਇਰਲ
ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੀਆਂ ਸਪੋਰਟਸ ਸੈਲੀਬ੍ਰਿਟੀਜ਼ 'ਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੂਜੇ ਨੰਬਰ 'ਤੇ ਹਨ। ਉਸਨੇ ਵਿੱਤੀ ਸਾਲ 2023-24 ਦੌਰਾਨ ਕੁੱਲ 38 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ 28 ਕਰੋੜ ਰੁਪਏ ਟੈਕਸ ਜਮ੍ਹਾ ਕਰਵਾ ਕੇ ਤੀਜੇ ਸਥਾਨ 'ਤੇ ਹਨ। ਉਥੇ ਹੀ ਹਾਰਦਿਕ ਪੰਡਯਾ 13 ਕਰੋੜ ਰੁਪਏ ਦੇ ਨਾਲ ਚੌਥੇ ਅਤੇ ਰਿਸ਼ਭ ਪੰਤ 10 ਕਰੋੜ ਰੁਪਏ ਨਾਲ ਪੰਜਵੇਂ ਸਥਾਨ 'ਤੇ ਹਨ।