ਸ਼ਾਹਰੁਖ ਖਾਨ ਨੇ ਮੰਨਤ 'ਚ ਕੀਤਾ ਗਣਪਤੀ ਬੱਪਾ ਦਾ ਸ਼ਾਨਦਾਰ ਸਵਾਗਤ, ਅਦਾਕਾਰ ਨੇ ਸ਼ੇਅਰ ਕੀਤੀ ਖੂਬਸੂਰਤ ਤਸਵੀਰ

ਗਣੇਸ਼ ਉਤਸਵ ਦੀ ਸ਼ੁਰੂਆਤ ਹੋ ਗਈ ਹੈ। ਇਸ ਖਾਸ ਮੌਕੇ ਉੱਤੇ ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖਾਨ ਨੇ ਵੀ ਆਪਣੇ ਘਰ ਗਣਪਤੀ ਬੱਪਾ ਦਾ ਬਹੁਤ ਹੀ ਧੂਮਧਾਮ ਨਾਲ ਸਵਾਗਤ ਕੀਤਾ ਜਿਸ ਦੀ ਝਲਕ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਵਿਖਾਈ।

Reported by:  PTC Punjabi Desk   |  Edited by:  Pushp Raj   |  September 08th 2024 12:13 AM  |  Updated: September 08th 2024 12:51 AM

ਸ਼ਾਹਰੁਖ ਖਾਨ ਨੇ ਮੰਨਤ 'ਚ ਕੀਤਾ ਗਣਪਤੀ ਬੱਪਾ ਦਾ ਸ਼ਾਨਦਾਰ ਸਵਾਗਤ, ਅਦਾਕਾਰ ਨੇ ਸ਼ੇਅਰ ਕੀਤੀ ਖੂਬਸੂਰਤ ਤਸਵੀਰ

ਗਣੇਸ਼ ਉਤਸਵ ਦੀ ਸ਼ੁਰੂਆਤ ਹੋ ਗਈ ਹੈ। ਇਸ ਖਾਸ ਮੌਕੇ ਉੱਤੇ ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖਾਨ ਨੇ ਵੀ ਆਪਣੇ ਘਰ ਗਣਪਤੀ ਬੱਪਾ ਦਾ ਬਹੁਤ ਹੀ ਧੂਮਧਾਮ ਨਾਲ ਸਵਾਗਤ ਕੀਤਾ ਜਿਸ ਦੀ ਝਲਕ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਵਿਖਾਈ।

Reported by:  PTC Punjabi Desk
Edited by:  Pushp Raj
September 08th 2024 12:13 AM
Last Updated: September 08th 2024 12:51 AM
Share us
You May Like This

Shah Rukh Khan celebrate Ganesh Chaturthi : ਦੇਸ਼ ਭਰ ਵਿੱਚ ਧੂਮਧਾਮ ਨਾਲ ਗਣੇਸ਼ ਉਤਸਵ ਦੀ ਸ਼ੁਰੂਆਤ ਹੋ ਗਈ ਹੈ। ਇਸ ਖਾਸ ਮੌਕੇ ਉੱਤੇ ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖਾਨ ਨੇ ਵੀ ਆਪਣੇ ਘਰ ਗਣਪਤੀ ਬੱਪਾ ਦਾ ਬਹੁਤ ਹੀ ਧੂਮਧਾਮ ਨਾਲ ਸਵਾਗਤ ਕੀਤਾ ਜਿਸ ਦੀ ਝਲਕ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਵਿਖਾਈ। 

ਸ਼ਾਹਰੁਖ ਖਾਨ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹਨ। ਕਿੰਗ ਖਾਨ ਨੇ ਹਾਲ ਹੀ 'ਚ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਨ੍ਹਾਂ ਦੇ ਮੁੰਬਈ ਸਥਿਤ ਘਰ ਮੰਨਤ 'ਚ ਗਣੇਸ਼ ਚਤੁਰਥੀ ਦੇ ਜਸ਼ਨ ਦੀ ਹੈ।

ਕਿੰਗ ਖਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਸ਼ੇਅਰ ਗਣਪਤੀ ਉਤਸਵ ਦੀ ਝਲਕ ਵਿਖਾਈ ਹੈ। ਅਦਾਕਾਰ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਗੌਰੀ ਖਾਨ ਦੀ ਹਲਕੀ ਜਿਹੀ ਝਲਕ ਵੀ ਨਜ਼ਰ ਆ ਰਹੀ ਹੈ। ਕਿੰਗ ਖਾਨ ਨੇ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ, "ਗਣੇਸ਼ ਚਤੁਰਥੀ ਦੇ ਇਸ ਪਵਿੱਤਰ ਮੌਕੇ 'ਤੇ, ਭਗਵਾਨ ਗਣੇਸ਼ ਸਾਨੂੰ ਸਾਰਿਆਂ ਨੂੰ ਅਤੇ ਸਾਡੇ ਪਰਿਵਾਰਾਂ ਨੂੰ ਸਿਹਤ, ਪਿਆਰ ਅਤੇ ਖੁਸ਼ੀਆਂ ਦੇਣ..... ਅਤੇ ਬਹੁਤ ਸਾਰੇ ਮੋਦਕ ਵੀ।"

ਸ਼ਾਹਰੁਖ ਦੀ ਇਸ ਪੋਸਟ 'ਤੇ ਫੈਨਜ਼ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇੱਕ ਯੂਜ਼ਰ ਨੇ ਤਾਰੀਫ ਕਰਦੇ ਹੋਏ ਲਿਖਿਆ, ''ਰੀਅਲ ਇੰਡੀਅਨ''। ਇੱਕ ਹੋਰ ਯੂਜ਼ਰ ਨੇ ਲਿਖਿਆ, "ਇਸੇ ਲਈ ਉਨ੍ਹਾਂ ਨੂੰ ਕਿੰਗ ਕਿਹਾ ਜਾਂਦਾ ਹੈ।" ਇਸ ਤੋਂ ਇਲਾਵਾ ਕਈ ਲੋਕਾਂ ਨੇ ਹਾਰਟ ਈਮੋਜੀ ਰਾਹੀਂ  ਸ਼ਾਹਰੁਖ ਦੀ ਤਾਰੀਫ ਕੀਤੀ।

ਹੋਰ ਪੜ੍ਹੋ : ਸਲਮਾਨ ਖਾਨ ਨੇ ਉਨ੍ਹਾਂ ਲਈ ਦੁਆ ਕਰਨ ਵਾਲੀ ਗਰੀਬ ਮਹਿਲਾ ਨੂੰ ਸਾੜ੍ਹੀ ਦੇਣ ਦਾ ਕੀਤਾ ਵਾਅਦਾ, ਭਾਈਜਾਨ ਦੀ ਦਰਿਆਦਿਲੀ 'ਤੇ ਫੈਨਜ਼ ਹੋਏ ਫਿਦਾ 

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਜਲਦ ਹੀ ਕਿੰਗ ਨਾਮ ਦੀ ਫਿਲਮ 'ਚ ਨਜ਼ਰ ਆਉਣਗੇ। ਇਸ ਦੇ ਨਿਰਦੇਸ਼ਨ ਦੀ ਕਮਾਨ ਸੁਜੋਏ ਘੋਸ਼ ਕਰ ਰਹੇ ਹਨ ਅਦਾਕਾਰ ਨੇ ਹਾਲ ਹੀ ਵਿੱਚ ਹੋਏ ਲੋਕਾਰਨੋ ਫਿਲਮ ਫੈਸਟੀਵਲ ਵਿੱਚ ਇਸ ਫਿਲਮ ਵਿੱਚ ਕੰਮ ਕਰਨ ਦੀ ਪੁਸ਼ਟੀ ਕੀਤੀ ਸੀ। ਸ਼ਾਹਰੁਖ ਨੂੰ ਆਖਰੀ ਵਾਰ ਫਿਲਮ 'ਡੰਕੀ' 'ਚ ਦੇਖਿਆ ਗਿਆ ਸੀ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network