Case Against Ekta Kapoor and Shobha Kapoor : ਬਾਲੀਵੁੱਡ ਦੀ ਮਸ਼ਹੂਰ ਪ੍ਰੋਡਿਊਸਰ ਏਕਤਾ ਕਪੂਰ ਤੇ ਉਸ ਦੀ ਮਾਂ ਸ਼ੋਭਾ ਕਪੂਰ ਦੇ ਖਿਲਾਫ Pocso Act ਮਾਮਲਾ ਦਰਜ ਹੋਇਆ ਹੈ। ਏਕਤਾ ਕਪੂਰ ਉੱਤੇ ਇੱਕ ਵੈੱਬ ਸੀਰੀਜ਼ 'ਚ ਨਬਾਲਗ ਲੜਕੀ ਦੇ ਇਤਰਾਜ਼ਯੋਗ ਦ੍ਰਿਸ਼ ਵਿਖਾਏ ਜਾਣ ਦੇ ਦੋਸ਼ ਲੱਗੇ ਹਨ।
ਕੀ ਹੈ ਪੂਰਾ ਮਾਮਲਾ
ਨਿਰਮਾਤਾ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ OTT ਪਲੇਟਫਾਰਮ 'ਆਲਟ ਬਾਲਾਜੀ' ਦੀ ਵੈੱਬ ਸੀਰੀਜ਼ 'ਗੰਦੀ ਬਾਤ ਸੀਜ਼ਨ 6' ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ ਇਸ 'ਚ ਨਾਬਾਲਗ ਲੜਕੀ ਨਾਲ ਇਤਰਾਜ਼ਯੋਗ ਸੀਨ ਹਨ, ਜਿਸ ਕਾਰਨ ਹੁਣ ਦੋਵੇਂ ਕਾਨੂੰਨੀ ਮੁਸੀਬਤ 'ਚ ਫਸ ਗਏ ਹਨ।
ਬੋਰੀਵਲੀ ਦੀ ਇੱਕ ਯੋਗਾ ਅਧਿਆਪਕ ਸਵਪਨਿਲ ਰੇਵਜੀ ਨੇ 2021 ਵਿੱਚ MHB ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾਂਦਾ ਹੈ ਕਿ ਇਹ ਸੀਰੀਜ਼ ਫਰਵਰੀ 2021 ਤੋਂ ਅਪ੍ਰੈਲ 2021 ਦਰਮਿਆਨ ਸਟ੍ਰੀਮ ਕੀਤੀ ਗਈ ਸੀ ਅਤੇ ਇਸ ਵਿੱਚ ਨਾਬਾਲਗ ਲੜਕੀ ਨਾਲ ਇਤਰਾਜ਼ਯੋਗ ਸੀਨ ਫਿਲਮਾਏ ਗਏ ਹਨ। ਇਸ ਸ਼ਿਕਾਇਤ ਤੋਂ ਬਾਅਦ MHB ਪੁਲਿਸ ਸਟੇਸ਼ਨ 'ਚ IPC ਦੀ ਧਾਰਾ 295-A, IT ਐਕਟ ਦੀ ਧਾਰਾ 13 ਅਤੇ 15 ਅਤੇ POCSO ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਏਕਤਾ ਕਪੂਰ ਤੇ ਸ਼ੋਭਾ ਕਪੂਰ 'ਤੇ ਲੱਗੇ ਇਲਜ਼ਾਮ
ਸ਼ਿਕਾਇਤਕਰਤਾ ਨੇ ਬੋਰੀਵਲੀ ਅਦਾਲਤ ਤੱਕ ਵੀ ਪਹੁੰਚ ਕੀਤੀ। ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਅਲਟ ਬਾਲਾਜੀ 'ਤੇ ਲੜੀਵਾਰ ਸਟ੍ਰੀਮ ਵਿੱਚ ਇੱਕ ਨਾਬਾਲਗ ਲੜਕੀ ਦੇ ਇਤਰਾਜ਼ਯੋਗ ਦ੍ਰਿਸ਼ ਦਿਖਾਏ ਗਏ ਸਨ। ਹਾਲਾਂਕਿ, ਇਹ ਵਿਵਾਦਪੂਰਨ ਐਪੀਸੋਡ ਫਿਲਹਾਲ ਇਸ ਐਪ 'ਤੇ ਸਟ੍ਰੀਮ ਨਹੀਂ ਹੋ ਰਿਹਾ ਹੈ। ਸ਼ਿਕਾਇਤਕਰਤਾ ਅਨੁਸਾਰ ਨਾਬਾਲਗ ਲੜਕੀ ਨੂੰ ਇਤਰਾਜ਼ਯੋਗ ਫਿਲਮਾਂ ਬਣਾਉਂਦੇ ਅਤੇ ਇਤਰਾਜ਼ਯੋਗ ਸ਼ਬਦਾਂ ਡਾਇਲਾਗ ਬੋਲਦੇ ਦਿਖਾਇਆ ਗਿਆ। ਵੈੱਬ ਸੀਰੀਜ਼ 'ਚ ਸਕੂਲੀ ਵਰਦੀ ਪਹਿਨਣ ਵਾਲੇ ਕਲਾਕਾਰਾਂ ਨੂੰ ਵੀ ਇਤਰਾਜ਼ਯੋਗ ਹਰਕਤਾਂ ਕਰਦੇ ਦਿਖਾਇਆ ਗਿਆ ਹੈ, ਜਿਸ ਨਾਲ ਬੱਚਿਆਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ।
ਇਸ ਪੂਰੇ ਮਾਮਲੇ 'ਤੇ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਇਹ ਕਾਰਵਾਈ ਇਸ ਲਈ ਹੋਈ ਕਿਉਂਕਿ 27 ਸਤੰਬਰ 2024 ਨੂੰ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਹੈ। ਅਦਾਲਤ ਨੇ ਬੱਚਿਆਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਆਪਣਾ ਫੈਸਲਾ ਸੁਣਾਇਆ ਸੀ, ਜਿਸ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਨਾਲ ਅਜਿਹੀ ਸਮੱਗਰੀ ਬਣਾਉਣਾ, ਦੇਖਣਾ ਅਤੇ ਡਾਊਨਲੋਡ ਕਰਨਾ ਅਪਰਾਧ ਹੈ।