ਕੰਗਨਾ ਰਣੌਤ ਇਨ੍ਹੀਂ ਦਿਨੀਂ ਚਰਚਾ ‘ਚ ਹੈ।ਉਹ ਆਪਣੀ ਫ਼ਿਲਮ ‘ਐਮਰਜੈਂਸੀ’ ਨੂੰ ਲੈ ਕੇ ਸੰਘਰਸ਼ ਕਰ ਰਹੀ ਹੈ। ਇਸੇ ਦੌਰਾਨ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਅਦਾਕਾਰਾ ਨੇ ਮੁੰਬਈ ਦੇ ਬਾਂਦਰਾ ਦੇ ਪਾਲੀ ਹਿੱਲ ਇਲਾਕੇ ਵਾਲਾ ਬੰਗਲਾ ਬੱਤੀ ਕਰੋੜ ‘ਚ ਵੇਚ ਦਿੱਤਾ ਹੈ। ਇਸ ਦੀ ਜਾਣਕਾਰੀ ਜਾਇਦਾਦ ਦੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਤੋਂ ਮਿਲੀ ਹੈ।ਇਹ ਬੰਗਲਾ ਅਦਾਕਾਰਾ ਨੇ ਸਤੰਬਰ 2017 ‘ਚ ਵੀਹ ਕਰੋੜ ਰੁਪਏ ‘ਚ ਖਰੀਦਿਆ ਸੀ।
ਹੋਰ ਪੜ੍ਹੋ : ਵਿੱਕੀ ਕੌਸ਼ਲ ਤੇ ਵਿਦਿਆ ਬਾਲਨ ਦੇ ਵਾਇਰਲ ਵੀਡੀਓ ‘ਤੇ ਬਵਾਲ, ਵਿਦਿਆ ਬਾਲਨ ਨੇ ਦਿੱਤੀ ਸਫਾਈ
ਇਸੇ ਦੌਰਾਨ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਸਟੋਰੀ ਸਾਂਝੀ ਕੀਤੀ ਹੈ । ਜਿਸ ‘ਚ ਅਦਾਕਾਰਾ ਨੇ ਲਿਖਿਆ ਕਿ ‘ਹਰ ਔਰਤ ਆਪਣੇ ਦਮ ‘ਤੇ ਹਰ ਰੋਜ਼ ਲੜਾਈ ਲੜਦੀ ਹੈ। ਉਹ ਬਿਨ੍ਹਾਂ ਕਿਸੇ ਪ੍ਰਸ਼ੰਸਾ ਦੇ ਅੱਗੇ ਵੱਧਦੀ ਹੈ’।
ਕੰਗਨਾ ਰਣੌਤ ਦੀ ਫ਼ਿਲਮ 6 ਸਤੰਬਰ ਨੂੰ ਹੋਣੀ ਸੀ ਰਿਲੀਜ਼
ਕੰਗਨਾ ਰਣੌਤ ਦੀ ਫ਼ਿਲਮ ‘ਐਮਰਜੈਂਸੀ’ ਛੇ ਸਤੰਬਰ ਨੂੰ ਰਿਲੀਜ਼ ਹੋਣੀ ਸੀ। ਪਰ ਸੈਂਸਰ ਬੋਰਡ ਦੇ ਵੱਲੋਂ ਬਕਾਇਆ ਪ੍ਰਮਾਣੀਕਰਨ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਕੰਗਨਾ ਰਣੌਤ ਦੀ ਇਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਸਿੱਖ ਜੱਥੇਬੰਦੀਆਂ ਦੇ ਵੱਲੋਂ ਫ਼ਿਲਮ ‘ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਗਈ ਸੀ। ਕਿਉਂਕਿ ਇਸ ਫ਼ਿਲਮ ‘ਚ ਸਿੱਖਾਂ ਦੇ ਕਿਰਦਾਰ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਸੀ ।ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਸਿੱਖਾਂ ਦੇ ਖਿਲਾਫ ਬਿਆਨਬਾਜ਼ੀ ਕਰਦੀ ਰਹੀ ਹੈ।