ਪੰਜਾਬੀ ਗਾਇਕ ਕਰਣ ਔਜਲਾ (Karan Aujla)ਨੂੰ ਆਈਫਾ ਅਵਾਰਡ 2024 ਦੇ ਦੌਰਾਨ ਇੰਟਰਨੈਸ਼ਨਲ ਟ੍ਰੈਂਡ ਸੈਟਰ ਆਫ ਈਅਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ । ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਸਿੱਧ ਗਾਇਕ ਸ਼ੰਕਰ ਮਹਾਦੇਵਨ ਵੱਲੋਂ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ।
ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਅਤੇ ਬੀ ਪ੍ਰਾਕ ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਲਈ ਪਹੁੰਚੇ, ਵੀਡੀਓ ਹੋ ਰਿਹਾ ਵਾਇਰਲ
ਪੰਜਾਬੀ ਗਾਇਕ ਨੇ ਅਵਾਰਡ ਲੈਣ ਤੋਂ ਬਾਅਦ ਕਿਹਾ ਕਿ ‘ਮੈਂ ਇਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦਾ’। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਔਜਲਾ ਦੇ ਨਾਲ ਇਸ ਅਵਾਰਡ ਸਮਾਰੋਹ ‘ਚ ਰੈਪਰ ਹਨੀ ਸਿੰਘ ਬੈਠੇ ਹੋਏ ਹਨ ਅਤੇ ਦੋਵੇਂ ਇਸ ਅਵਾਰਡ ਫੰਕਸ਼ਨ ਦੇ ਦੌਰਾਨ ਇਨਜੁਆਏ ਕਰ ਰਹੇ ਹਨ।
ਕਰਣ ਔਜਲਾ ਦਾ ਵਰਕ ਫ੍ਰੰਟ
ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਗੀਤ ਤੌਬਾ ਤੌਬਾ ਦੇ ਨਾਲ ਧਮਾਲ ਪਾਈ ਹੈ। ਇਹ ਗੀਤ ਟ੍ਰੈਂਡਿੰਗ ‘ਚ ਰਿਹਾ ਹੈ ।ਵਿੱਕੀ ਕੌਸ਼ਲ ਨੇ ਇਸ ਗੀਤ ‘ਤੇ ਡਾਂਸ ਕਰਕੇ ਅੱਤ ਕਰਵਾਈ ਸੀ ਅਤੇ ਵਿੱਕੀ ਕੌਸ਼ਲ ਦੀ ਫ਼ਿਲਮ ‘ਚ ਇਸ ਗੀਤ ਨੂੰ ਫ਼ਿਲਮਾਇਆ ਗਿਆ ਹੈ।
ਪੰਜਾਬੀ ਇੰਡਸਟਰੀ ‘ਚ ਕਰਣ ਔਜਲਾ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣੇ ਜਾਂਦੇ ਹਨ ।ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਰਣ ਗਾਣੇ ਲਿਖਦੇ ਸਨ ਅਤੇ ਬਾਅਦ ‘ਚ ਉਨ੍ਹਾਂ ਨੇ ਗੀਤ ਗਾਉਣੇ ਵੀ ਸ਼ੁਰੂ ਕਰ ਦਿੱਤੇ ।