ਹਿਨਾ ਖ਼ਾਨ (Hina khan) ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਆਪਣੇ ਇਲਾਜ ਦੇ ਦੌਰਾਨ ਉਹ ਲਗਾਤਾਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਅਦਾਕਾਰਾ ਵਰਕ ਆਊਟ ਕਰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਤੁਹਾਨੂੰ ਹਰ ਰੋਜ਼ ਹੇਠਾਂ ਖਿੱਚਣ ਦੇ ਲਈ ਹਜ਼ਾਰਾਂ ਕਾਰਨ ਹੋ ਸਕਦੇ ਹਨ ।
ਹੋਰ ਪੜ੍ਹੋ : ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਦਾ ਅੱਜ ਹੈ ਵਿਆਹ ਪੁਰਬ, ਸੁਖਸ਼ਿੰਦਰ ਸ਼ਿੰਦਾ ਨੇ ਦਿੱਤੀ ਸਮੂਹ ਸੰਗਤਾਂ ਨੂੰ ਵਧਾਈ
ਪਰ ਮੇਰੇ ਕੋਲ ਆਪਣੇ ਭਵਿੱਖ ‘ਚ ਪੂਰਾ ਕਰਨ ਦੇ ਲਈ ਇੱਕ ਵਾਅਦਾ ਹੈ ਅਤੇ ਮੈਂ ਵਚਨਬੱਧ ਹਾਂ। ਇਹ ਮੇਰੇ ਡਾਕਟਰਾਂ ਦੀ ਸਲਾਹ ਅਤੇ ਟ੍ਰੇਨਿੰਗ ਦੀ ਨਿਗਰਾਨੀ ਹੇਠ ਸਖਤੀ ਦੇ ਨਾਲ ਕੀਤਾ ਜਾਂਦਾ ਹੈ, ਉਹ ਵੀ ਉਦੋਂ ਜਦੋਂ ਮੇਰਾ ਸਰੀਰ ਇਜਾਜ਼ਤ ਦਿੰਦਾ ਹੈ।
ਹਿਨਾ ਖ਼ਾਨ ਨੇ ਕੁਝ ਸਮਾਂ ਪਹਿਲਾਂ ਕੈਂਸਰ ਬਾਰੇ ਕੀਤਾ ਸੀ ਖੁਲਾਸਾ
ਹਿਨਾ ਖ਼ਾਨ ਨੇ ਕੁਝ ਸਮਾਂ ਪਹਿਲਾਂ ਹੀ ਬ੍ਰੈਸਟ ਕੈਂਸਰ ਹੋਣ ਬਾਰੇ ਖੁਲਾਸਾ ਕੀਤਾ ਸੀ । ਜਿਸ ਤੋਂ ਬਾਅਦ ਉਸ ਦੀ ਕੀਮੋਥੈਰੇਪੀ ਦੇ ਕਈ ਸੈਸ਼ਨ ਹੋ ਚੁੱਕੇ ਹਨ । ਹਿਨਾ ਖ਼ਾਨ ਨੂੰ ਕੈਂਸਰ ਦੇ ਨਾਲ ਨਾਲ ਇੱਕ ਹੋਰ ਬਿਮਾਰੀ ਨੇ ਆ ਘੇਰਿਆ ਹੈ । ਜਿਸ ਬਾਰੇ ਅਦਾਕਾਰਾ ਨੇ ਬੀਤੇ ਦਿਨ ਖੁਲਾਸਾ ਕੀਤਾ ਸੀ ।ਪਰ ਅਦਾਕਾਰਾ ਬੜੀ ਹੀ ਮਜ਼ਬੂਤੀ ਦੇ ਨਾਲ ਇਸ ਬਿਮਾਰੀ ਦਾ ਸਾਹਮਣਾ ਕਰ ਰਹੀ ਹੈ।