ਹਿਨਾ ਖ਼ਾਨ (Hina khan)ਇਨ੍ਹੀਂ ਦਿਨੀਂ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਚੋਂ ਗੁਜ਼ਰ ਰਹੀ ਹੈ ।ਪਰ ਇਸ ਔਖੇ ਦੌਰ ‘ਚ ਉਸ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਆਪਣੇ ਕੈਂਸਰ ਦੇ ਇਲਾਜ ਦੇ ਨਾਲ-ਨਾਲ ਉਹ ਆਪਣੇ ਕੰਮ ਕਾਜ ‘ਤੇ ਵੀ ਫੋਕਸ ਕਰ ਰਹੀ ਹੈ। ਉਸ ਨੇ ਬੀਤੇ ਦਿਨੀਂ ਰੈਂਪ ਵਾਕ ਦੇ ਦੌਰਾਨ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ਦੌਰਾਨ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ ।ਜਿਸ ਤੋਂ ਬਾਅਦ ਅਦਾਕਾਰਾ ਨੇ ਮੁੜ ਤੋਂ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ।
ਜਿਸ ‘ਚ ਉਹ ਕਸ਼ਮੀਰੀ ਸੂਟ ‘ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਸ ਡਰੈੱਸ ਨਾਲ ਜੁੜੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੇਰੇ ਦਿਲ ਦਾ ਟੁਕੜਾ।ਮੈਂ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ ‘ਚ ਕਸ਼ਮੀਰ ਦਾ ਸਾਰ ਪਹਿਨਣਾ ਚਾਹੁੰਦੀ ਸੀ ।
ਮੇਰੇ ਜਨਮ ਸਥਾਨ ਤੋਂ ਬਹੁਤ ਖ਼ਾਸ ਅਤੇ ਮੈਨੂੰ ਇਹ ਬਿਹਤਰੀਨ ਅਤੇ ਖੂਬਸੂਰਤ ਰਿਵਾਇਤੀ ਕਸ਼ਮੀਰੀ ਪੋਸ਼ਾਕ ਪਾਉਣਾ ਬਹੁਤ ਪਸੰਦ ਆਇਆ । ਜਿਸ ‘ਤੇ ‘ਤਿੱਲਾ’ ਵਰਕ ਕੀਤਾ ਗਿਆ ਸੀ।ਇਹ ਬਹੁਤ ਸ਼ਾਨਦਾਰ ਸੀ’।ਹਿਨਾ ਖ਼ਾਨ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਕਸ਼ਮੀਰ ਦੀ ਜੰਮਪਲ ਹੈ ਹਿਨਾ
ਹਿਨਾ ਖ਼ਾਨ ਦਾ ਸਬੰਧ ਕਸ਼ਮੀਰ ਦੇ ਨਾਲ ਹੈ ਅਤੇ ਉੱਥੇ ਹੀ ਅਦਾਕਾਰਾ ਦਾ ਜਨਮ ਹੋਇਆ ਸੀ ।ਉਸਦੇ ਭਰਾ ਉੱਥੋਂ ਦੇ ਵੱਡੇ ਕਾਰੋਬਾਰੀ ਹਨ । ਜਦੋਂਕਿ ਹਿਨਾ ਖ਼ਾਨ ਆਪਣੇ ਪ੍ਰੋਫੈਸ਼ਨ ਦੇ ਸਿਲਸਿਲੇ ‘ਚ ਮੁੰਬਈ ਆ ਗਈ ਸੀ ।