ਕੀਮੋਥੈਰੇਪੀ ਦੇ ਕਾਰਨ ਹਿਨਾ ਖਾਨ ਨੂੰ ਹੋਈ ਨਵੀਂ ਬਿਮਾਰੀ, ਅਦਾਕਾਰਾ ਪੋਸਟ ਸਾਂਝੀ ਕਰ ਫੈਨਜ਼ ਤੋਂ ਮੰਗੀ ਸਲਾਹ

ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਹਿਨਾ ਦਾ ਇਲਾਜ ਜਾਰੀ ਹੈ ਪਰ ਉਹ ਇਸ ਸਮੇਂ ਉਹ ਬੇਹੱਦ ਦਰਦ ਵਿੱਚ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਨਵੀਂ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਕੀਮੋਥੈਰੇਪੀ ਤੋਂ ਬਾਅਦ ਉਹ ਇੱਕ ਹੋਰ mucositis ਬਿਮਾਰੀ ਨਾਲ ਜੁਝ ਰਹੀ ਹੈ।

Reported by:  PTC Punjabi Desk   |  Edited by:  Pushp Raj   |  September 06th 2024 05:32 PM  |  Updated: September 06th 2024 05:32 PM

ਕੀਮੋਥੈਰੇਪੀ ਦੇ ਕਾਰਨ ਹਿਨਾ ਖਾਨ ਨੂੰ ਹੋਈ ਨਵੀਂ ਬਿਮਾਰੀ, ਅਦਾਕਾਰਾ ਪੋਸਟ ਸਾਂਝੀ ਕਰ ਫੈਨਜ਼ ਤੋਂ ਮੰਗੀ ਸਲਾਹ

ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਹਿਨਾ ਦਾ ਇਲਾਜ ਜਾਰੀ ਹੈ ਪਰ ਉਹ ਇਸ ਸਮੇਂ ਉਹ ਬੇਹੱਦ ਦਰਦ ਵਿੱਚ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਨਵੀਂ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਕੀਮੋਥੈਰੇਪੀ ਤੋਂ ਬਾਅਦ ਉਹ ਇੱਕ ਹੋਰ mucositis ਬਿਮਾਰੀ ਨਾਲ ਜੁਝ ਰਹੀ ਹੈ।

Reported by:  PTC Punjabi Desk
Edited by:  Pushp Raj
September 06th 2024 05:32 PM
Last Updated: September 06th 2024 05:32 PM
Share us
You May Like This

Hina Khan diagnosed with Mucositis : ਟੀਵੀ ਜਗਤ ਦੀ ਮਸ਼ਹੂਰ ਅਭਿਨੇਤਰੀ ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ  ਰਹੀ ਹੈ। ਹਿਨਾ ਦਾ ਇਲਾਜ ਜਾਰੀ ਹੈ ਪਰ ਉਹ ਇਸ ਸਮੇਂ ਉਹ ਬੇਹੱਦ ਦਰਦ ਵਿੱਚ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਨਵੀਂ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਕੀਮੋਥੈਰੇਪੀ ਤੋਂ ਬਾਅਦ ਉਹ ਇੱਕ ਹੋਰ mucositis ਬਿਮਾਰੀ ਨਾਲ ਜੁਝ ਰਹੀ ਹੈ। 

ਹੁਣ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਉਸ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਉਹ ਕੀਮੋਥੈਰੇਪੀ ਸੈਸ਼ਨ ਲੈ ਰਹੀ ਹੈ। ਕੀਮੋਥੈਰੇਪੀ ਸੈਸ਼ਨ ਦੇ ਸਾਈਡ ਇਫੈਕਟ ਦੇ ਚੱਲਦੇ ਉਸ ਨੂੰ  ਮਿਊਕੋਸਾਈਟਿਸ (Mucositis) ਹੋ ਗਿਆ ਹੈ। 

ਹਿਨਾ ਨੇ ਲਿਖਿਆ ਕਿ ਮੈਂ Mucositis ਦੇ ਇਲਾਜ ਲਈ ਡਾਕਟਰ ਦੀ ਸਲਾਹ ਲੈ ਰਹੀ ਹਾਂ। ਜੇਕਰ ਤੁਹਾਡੇ ਵਿੱਚੋਂ ਕੋਈ ਵੀ ਇਸ ਵਿੱਚੋਂ ਲੰਘਿਆ ਹੈ ਜਾਂ ਕੋਈ ਲਾਭਦਾਇਕ ਹੱਲ ਜਾਣਦਾ ਹੈ ਤਾਂ ਕਿਰਪਾ ਕਰਕੇ ਸੁਝਾਅ ਦਿਓ। ਇਹ ਸੱਚਮੁੱਚ ਮੁਸ਼ਕਲ ਹੁੰਦਾ ਹੈ ਜਦੋਂ ਤੁਸੀਂ ਕੁਝ ਨਹੀਂ ਖਾ ਸਕਦੇ, ਤੁਹਾਡੀ ਸਲਾਹ ਮੇਰੀ ਬਹੁਤ ਮਦਦ ਕਰੇਗੀ।

ਕੀ ਹੈ ਮਿਊਕੋਸਾਈਟਿਸ ਦੀ ਸਮੱਸਿਆ ?

ਮਿਊਕੋਸਾਈਟਿਸ ਮੂੰਹ ਦੇ ਅੰਦਰ ਝਿੱਲੀ ਦੀ ਇੱਕ ਸੋਜਸ਼ ਹੈ ਜੋ ਤੁਹਾਡੇ ਮੂੰਹ ਅਤੇ ਪੂਰੇ ਗੈਸਟਰੋਇੰਟੇਸਟਾਈਨਲ ਟ੍ਰੈਕਟ ਨੂੰ ਜੋੜਦੀ ਹੈ। ਕੈਂਸਰ ਦੇ ਇਲਾਜ ਜਿਵੇਂ ਕਿ ਰੇਡੀਏਸ਼ਨ ਜਾਂ ਕੀਮੋਥੈਰੇਪੀ ਕਰਵਾਉਣ ਵਾਲੇ ਲੋਕਾਂ ਵਿੱਚ ਮਿਊਕੋਸਾਈਟਿਸ ਦਾ ਜੋਖਮ ਆਮ ਤੌਰ 'ਤੇ ਵੱਧ ਦੇਖਿਆ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੀਮੋਥੈਰੇਪੀ ਲੈਣ ਵਾਲੇ 35-40% ਲੋਕਾਂ ਨੂੰ ਮਿਊਕੋਸਾਈਟਿਸ ਹੋ ਸਕਦਾ ਹੈ। ਇਸ ਸਥਿਤੀ ਵਿੱਚ ਕੁਝ ਵੀ ਖਾਣਾ ਜਾਂ ਪੀਣਾ ਮੁਸ਼ਕਲ ਹੋ ਜਾਂਦਾ ਹੈ। ਮਿਊਕੋਸਾਈਟਿਸ ਆਮ ਤੌਰ 'ਤੇ ਆਪਣੇ ਆਪ ਜਾਂ ਕਿਸੇ ਸਹਾਇਕ ਇਲਾਜ ਨਾਲ ਹੱਲ ਹੋ ਜਾਂਦੀ ਹੈ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network