National Cinema Day Special Offer : ਨੈਸ਼ਨਲ ਸਿਨੇਮਾ ਦਿਵਸ ਦੇ ਮੌਕੇ 'ਤੇ ਸਿਨੇਮਾ ਪ੍ਰੇਮੀਆਂ ਲਈ ਇੱਕ ਵਿਸ਼ੇਸ਼ ਆਫਰ ਸਾਹਮਣੇ ਆਇਆ ਹੈ। ਇਸ ਦਿਨ, ਤੁਸੀਂ ਮਹਿਜ਼ 99 ਰੁਪਏ ਵਿੱਚ ਸਿਨੇਮਾਘਰਾਂ ਵਿੱਚ ਸਤ੍ਰੀ 2, ਤੁੰਬਾਡ, ਗੌਟ ਸਣੇ ਕਈ ਬਲਾਕਬਸਟਰ ਫਿਲਮਾਂ ਦਾ ਆਨੰਦ ਲੈ ਸਕਦੇ ਹੋ।
ਸਿਨੇਮਾ ਪ੍ਰੇਮੀਆਂ ਲਈ ਇਸ ਨੈਸ਼ਨਲ ਸਿਨੇਮਾ ਦਿਵਸ ਆਪਣੀ ਮਨਪਸੰਦ ਫ਼ਿਲਮਾਂ ਦੇਖਣ ਦਾ ਸੁਨਹਿਰੀ ਮੌਕਾ ਮਿਲੇਗਾ। ਦਰਅਸਲ, ਨੈਸ਼ਨਲ ਸਿਨੇਮਾ ਦਿਵਸ 20 ਸਤੰਬਰ ਨੂੰ ਮਨਾਇਆ ਜਾਵੇਗਾ। ਇਸ ਮੌਕੇ 'ਤੇ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (MAI) ਨੇ ਰਾਸ਼ਟਰੀ ਸਿਨੇਮਾ ਦਿਵਸ 'ਤੇ ਵੱਡਾ ਐਲਾਨ ਕੀਤਾ ਹੈ। ਜਿਸ ਵਿੱਚ ਦਰਸ਼ਕ ਸਿਰਫ਼ 99 ਰੁਪਏ ਵਿੱਚ ਦੇਸ਼ ਭਰ ਵਿੱਚ 4 ਹਜ਼ਾਰ ਤੋਂ ਵੱਧ ਸਕ੍ਰੀਨਾਂ 'ਤੇ ਆਪਣੀਆਂ ਮਨਪਸੰਦ ਫ਼ਿਲਮਾਂ ਦੇਖ ਸਕਦੇ ਹਨ ਪਰ ਇਸ ਵਿੱਚ ਇੱਕ ਮੋੜ ਹੈ, ਜਿਸ ਬਾਰੇ ਅਸੀਂ ਤੁਹਾਨੂੰ ਦੱਸਾਂਗੇ।
ਮਹਿਜ਼ 99 ਰੁਪਏ 'ਚ ਆਪਣੀਆਂ ਮਨਪਸੰਦ ਫ਼ਿਲਮਾਂ
ਨੈਸ਼ਨਲ ਸਿਨੇਮਾ ਦਿਵਸ 'ਤੇ ਕਿਸੇ ਵੀ ਫਿਲਮ ਦਾ ਆਨੰਦ ਲੈਣ ਲਈ ਤੁਹਾਨੂੰ 500 ਰੁਪਏ ਖਰਚ ਨਹੀਂ ਕਰਨੇ ਪੈਣਗੇ, ਸਗੋਂ ਤੁਸੀਂ ਮਹਿਜ਼ 99 ਰੁਪਏ 'ਚ ਆਪਣੀ ਮਨਪਸੰਦ ਫਿਲਮ ਦੇਖ ਸਕਦੇ ਹੋ, ਪਰ ਇਸ ਵਿੱਚ 3D ਤੇ ਪ੍ਰੀਮੀਅਮ ਫਾਰਮੈਟ ਸ਼ਾਮਲ ਨਹੀਂ ਹਨ।
ਜਾਣੋਂ ਕਿਹੜੀਆਂ -ਕਿਹੜੀਆਂ ਫਿਲਮਾਂ ਵੇਖ ਸਕਦੇ ਹੋ
ਸਿਨੇਮਾਘਰਾਂ ਵਿੱਚ ਦੇਖਣ ਲਈ ਕੁਝ ਫਿਲਮਾਂ ਦੀ ਸੂਚੀ ਵਿੱਚ ਸਤ੍ਰੀ 2, ਤੁੰਬਾਡ, ਗੌਟ ਤੇ ਦਿ ਬਕਿੰਘਮ ਮਰਡਰਜ਼, ਰਹਿਨਾ ਹੈ ਤੇਰੇ ਦਿਲ ਵਿੱਚ, ਵੀਰ ਜ਼ਾਰਾ ਵਰਗੀਆਂ ਫਿਲਮਾਂ ਸ਼ਾਮਲ ਹਨ। ਇਸ ਦਾ ਮਤਲਬ ਹੈ ਕਿ ਤੁਸੀਂ ਮਹਿਜ਼ 99 ਰੁਪਏ ਵਿੱਚ ਕਲਟ ਕਲਾਸਿਕ ਤੋਂ ਲੈ ਕੇ ਹਾਲ ਹੀ ਵਿੱਚ ਰਿਲੀਜ਼ ਹੋਈਆਂ ਨਵੀਆਂ ਫ਼ਿਲਮਾਂ ਤੱਕ ਹਰ ਚੀਜ਼ ਦਾ ਆਨੰਦ ਲੈ ਸਕਦੇ ਹੋ। ਇੰਨਾ ਹੀ ਨਹੀਂ, ਜੇਕਰ ਤੁਸੀਂ ਐਕਸ਼ਨ ਦੇ ਸ਼ੌਕੀਨ ਹੋ, ਤਾਂ ਤੁਸੀਂ 20 ਸਤੰਬਰ ਨੂੰ ਸਿਧਾਂਤ ਚਤੁਰਵੇਦੀ ਦੀ ਫਿਲਮ 'ਯੁਧਰਾ' ਦਾ ਆਨੰਦ ਵੀ ਲੈ ਸਕਦੇ ਹੋ।
ਹੋਰ ਪੜ੍ਹੋ :ਲਾਈਵ ਕੰਸਰਟ ਦੌਰਾਨ ਫੈਨਜ਼ ਨੇ ਸਟੇਜ 'ਤੇ ਰੱਖਿਆ ਖਾਣਾ, ਅਰਿਜੀਤ ਸਿੰਘ ਨੇ ਕਿਹਾ 'ਸਟੇਜ਼ ਮੇਰਾ ਮੰਦਰ ਹੈ', ਵੇਖੋ ਵੀਡੀਓ ਕਿਵੇਂ ਬੁੱਕ ਕਰ ਸਕਦੇ ਹੋ ਟਿਕਟ
ਨੈਸ਼ਨਲ ਸਿਨੇਮਾ ਦਿਵਸ 'ਤੇ 99 ਰੁਪਏ ਦੀ ਟਿਕਟ ਦੀ ਆਫਰ ਦਾ ਲਾਭ ਲੈਣ ਲਈ, ਤੁਸੀਂ ਆਨਲਾਈਨ ਅਤੇ ਆਫਲਾਈਨ ਮੋਡਾਂ ਦੀ ਵਰਤੋਂ ਕਰ ਸਕਦੇ ਹੋ। ਆਨਲਾਈਨ ਟਿਕਟਾਂ ਬੁੱਕ ਕਰਨ ਲਈ, ਪਹਿਲਾਂ ਵੈਬਸਾਈਟ 'ਤੇ ਜਾਓ, ਆਪਣਾ ਸਥਾਨ ਚੁਣੋ ਅਤੇ ਮਿਤੀ ਦੇ ਤੌਰ 'ਤੇ 20 ਸਤੰਬਰ ਦਰਜ਼ ਕਰੋ ਅਤੇ ਫਿਰ ਉਸ ਫਿਲਮ ਦਾ ਨਾਮ ਚੁਣੋ ਜੋ ਤੁਸੀਂ ਦੇਖਣਾ ਚਾਹੁੰਦੇ ਹੋ। ਇਸ ਤੋਂ ਬਾਅਦ, ਆਪਣੀ ਟਿਕਟ ਬੁੱਕ ਵਿਕਲਪ 'ਤੇ ਜਾ ਕੇ ਆਪਣੀ ਸੀਟ ਬੁੱਕ ਕਰੋ ਅਤੇ ਭੁਗਤਾਨ ਲਈ ਅੱਗੇ ਵਧੋ। ਜੇਕਰ ਤੁਸੀਂ ਥੀਏਟਰ ਜਾ ਕੇ ਟਿਕਟ ਬੁੱਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉੱਥੇ ਵੀ ਬੁੱਕ ਕਰ ਸਕਦੇ ਹੋ।