Voice Of Punjab Chhota Champ-15 Auditions : ਪੀਟੀਸੀ ਪੰਜਾਬੀ ਦੇ ਵੱਲੋਂ ਲੁੱਕੇ ਹੋਏ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੇ ਲਈ ਸਮੇਂ ਸਮੇਂ ‘ਤੇ ਕਈ ਤਰ੍ਹਾਂ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਰਬਾਜ਼ਾਂ ਦੇ ਹੁਨਰ ਨੂੰ ਪਰਖਣ ਦੇ ਲਈ ਵਾਇਸ ਆਫ਼ ਪੰਜਾਬ ਸੀਜ਼ਨ-15 (Voice Of Punjab Chhota Champ-15) ਦਾ ਆਗਾਜ਼ ਹੋ ਚੁੱਕਿਆ ਹੈ।
ਇਸ ਦੇ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਸੁਰਬਾਜ਼ਾਂ ਦੇ ਹੁਨਰ ਨੂੰ ਚੁਣ ਕੇ ਇਸ ਮੰਚ ‘ਤੇ ਲਿਆਂਦਾ ਜਾਂਦਾ ਹੈ। ਇਸ ਤੋਂ ਬਾਅਦ ਜੱਜ ਸਾਹਿਬਾਨਾਂ ਵੱਲੋਂ ਇਨ੍ਹਾਂ ਪ੍ਰਤੀਭਾਗੀਆਂ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖਣਗੇ। ਵਾਇਸ ਆਫ਼ ਪੰਜਾਬ ਸੀਜ਼ਨ-15 ਦੇ ਆਡੀਸ਼ਨ ਅੱਜ ਤੋਂ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ।
ਅੰਮ੍ਰਿਤਸਰ ਤੋਂ ਬਾਅਦ ਇਹ ਆਡੀਸ਼ਨਸ ਜਲੰਧਰ, ਲੁਧਿਆਣਾ, ਪਟਿਆਲਾ ਤੇ ਮੋਹਾਲੀ ਵਿਖੇ ਹੋਣਗੇ। ਪ੍ਰਤਿਭਾਗੀਆਂ ਨੂੰ ਆਡੀਸ਼ਨ ਵਾਲੀ ਥਾਂ ਉੱਤੇ ਸਵੇਰੇ 9 ਵਜੇ ਪਹੁੰਚਣਾ ਹੋਵੇਗਾ। ਇਸ ਦੇ ਨਾਲ ਹੀ ਉਹ ਆਪਣੇ ਨਾਲ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਪਛਾਣ ਪੱਤਰ, 2 ਪਾਸਪੋਰਟ ਸਾਈਜ਼ ਤਸਵੀਰਾਂ, ਇਸ ਦੇ ਨਾਲ ਹੀ ਆਪਣੀ ਉਮਰ ਸਬੰਧੀ ਅਸਲ ਦਸਤਾਵੇਜ਼ ਸਣੇ ਪਹੁੰਚਣ। ਪ੍ਰਤਿਭਾਗੀ ਦੀ ਉਮਰ 18 ਸਾਲ ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ।
ਇਸ ਸ਼ੋਅ ਦੇ ਜੱਜਾਂ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ, ਮਸ਼ਹੂਰ ਗਾਇਕ ਕਮਲ ਖਾਨ , ਮਨੰਤ ਨੂਰ ਦੀ ਪਾਰਖੀ ਨਜ਼ਰ ਵਿੱਚ ਕੁਝ ਨੌਜਵਾਨਾਂ ਦੀ ਹੀ ਚੋਣ ਹੋਈ ਹੈ। ਵਾਇਸ ਆਫ ਪੰਜਾਬ ਸੀਜ਼ਨ-15 ਦੇ ਅੰਮ੍ਰਿਤਸਰ ਆਡੀਸ਼ਨ ਵਿੱਚ ਕਿਸ ਦੀ ਹੋਈ ਚੋਣ ਤੇ ਕੌਣ ਹੋਇਆ ਇਸ ਆਡੀਸ਼ਨ ਵਿੱਚੋਂ ਬਾਹਰ ਜਾਨਣ ਲਈ ਦੇਖੋ ਵਾਇਸ ਆਫ ਪੰਜਾਬ ਸੀਜ਼ਨ-15 ਸਿਰਫ ਤੇ ਸਿਰਫ ਪੀਟੀਸੀ ਪੰਜਾਬੀ 'ਤੇ