Captain Vikram Batra Birth Anniversary: ਕਾਰਗਿਲ ਦੀ ਜੰਗ ਨੂੰ 25 ਸਾਲ ਪੂਰੇ ਹੋ ਗਏ ਹਨ। ਅੱਜ ਇਸ ਜੰਗੀ ਦੇ ਨਾਇਕ ਵਿਕਰਮ ਬੱਤਰਾ ਦਾ ਜਨਮ ਦਿਨ ਹੈ। ਕਾਰਗਿਲ ਯੁੱਧ ਦੌਰਾਨ ਕੈਪਟਨ ਵਿਕਰਮ ਬੱਤਰਾ ਨੇ ਆਪਣੀ ਸਾਥੀ ਫੌਜੀਆਂ ਨਾਲ ਮਿਲ ਕੇ ਇਸ ਜੰਗ ਦੀ ਜਿੱਤ ਲਈ ਅਹਿਮ ਭੂਮਿਕਾ ਅਦਾ ਕੀਤੀ। ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ ਗੱਲਾਂ।
ਕਾਰਗਿਲ ਯੁੱਧ ਦੇ ਹੀਰੋ ਵਿਕਰਮ ਬੱਤਰਾ ਨੂੰ ਕੌਣ ਨਹੀਂ ਜਾਣਦਾ? ਕਰੀਬ 25 ਸਾਲ ਪਹਿਲਾਂ ਹੋਈ ਕਾਰਗਿਲ ਜੰਗ ਵਿੱਚ ਕੈਪਟਨ ਵਿਕਰਮ ਬੱਤਰਾ ਨੇ ਅਦੁੱਤੀ ਸਾਹਸ ਦਾ ਪ੍ਰਦਰਸ਼ਨ ਕਰਦਿਆਂ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਅਤੇ ਇਸ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ। ਅੱਜ ਸ਼ਹੀਦ ਕੈਪਟਨ ਵਿਕਰਮ ਬੱਤਰਾ ਦਾ ਜਨਮ ਦਿਨ ਹੈ। ਵਿਕਰਮ ਬੱਤਰਾ ਦਾ ਜਨਮ 9 ਸਤੰਬਰ 1974 ਨੂੰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਹੋਇਆ ਸੀ। ਉਨ੍ਹਾਂ ਦੇ ਜੀਵਨ 'ਤੇ ਫਿਲਮ ਵੀ ਬਣੀ ਹੈ। ਵਿਕਰਮ ਬੱਤਰਾ ਇੱਕ ਸਾਧਾਰਨ ਪਰਿਵਾਰ ਨਾਲ ਸਬੰਧਤ ਸਨ, ਪਰ ਉਨ੍ਹਾਂ ਨੇ ਕਾਰਗਿਲ ਜੰਗ ਵਿੱਚ ਆਪਣੀ ਬਾਹਦਾਰੀ ਨਾਲ ਸ਼ੇਰਸ਼ਾਹ ਵਜੋਂ ਪਛਾਣ ਬਣਾਈ।
ਕੈਪਟਨ ਵਿਕਰਮ ਬੱਤਰਾ ਨੇ 1999 ਵਿੱਚ ਕਾਰਗਿਲ ਯੁੱਧ ਦੌਰਾਨ ਪਾਕਿਸਤਾਨੀ ਫੌਜ ਨਾਲ ਲੜਦੇ ਹੋਏ 24 ਸਾਲ ਦੀ ਉਮਰ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ। ਉਨ੍ਹਾਂ ਨੂੰ ਮਰਨ ਉਪਰੰਤ ਸਰਵਉੱਚ ਬਹਾਦਰੀ ਪੁਰਸਕਾਰ 'ਪਰਮਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਬਾਹਦਰੀ ਤੇ ਨਿਡਰਤਾ ਕਾਰਨ ਉਨ੍ਹਾਂਨੂੰ 'ਦਰਾਸ ਦਾ ਟਾਈਗਰ', 'ਕਾਰਗਿਲ ਦਾ ਸ਼ੇਰ' ਅਤੇ 'ਕਾਰਗਿਲ ਦਾ ਹੀਰੋ' ਵਰਗੇ ਕਈ ਨਾਮ ਨਾਲ ਜਾਣਿਆ ਜਾਂਦਾ ਹੈ।
ਕਾਰਗਿਲ ਜੰਗ 'ਚ ਕੈਪਟਨ ਵਿਕਰਮ ਬੱਤਰਾ ਦੀ ਅਹਿਮ ਭੂਮਿਕਾ
ਜਦੋਂ ਸਾਲ 1999 ਵਿੱਚ ਕਾਰਗਿਲ ਜੰਗ ਸ਼ੁਰੂ ਹੋਈ ਤਾਂ ਕੈਪਟਨ ਵਿਕਰਮ ਬੱਤਰਾ ਜੰਮੂ ਕਸ਼ਮੀਰ ਰਾਈਫਲਜ਼ ਦੀ 13ਵੀਂ ਬਟਾਲੀਅਨ ਵਿੱਚ ਕੈਪਟਨ ਵਜੋਂ ਤਾਇਨਾਤ ਸਨ। ਕਾਰਗਿਲ ਯੁੱਧ ਵਿਚ ਭਾਰਤ ਦੇ ਇਸ ਸੰਘਰਸ਼ ਨੂੰ ਆਪਰੇਸ਼ਨ ਵਿਜੇ ਵਜੋਂ ਜਾਣਿਆ ਜਾਂਦਾ ਹੈ। ਇਹ ਕਾਰਗਿਲ ਜ਼ਿਲ੍ਹੇ ਅਤੇ ਐਲਓਸੀ ਦੇ ਨਾਲ ਕਈ ਹੋਰ ਥਾਵਾਂ 'ਤੇ ਇੱਕੋ ਸਮੇਂ ਲੜਿਆ ਗਿਆ ਸੀ, ਉਦੋਂ ਹੀ ਭਾਰਤੀ ਫੌਜ ਨੇ ਇਹ ਲੜਾਈ ਜਿੱਤੀ ਸੀ। ਇਸ ਜੰਗ ਨੂੰ ਜਿੱਤਣ ਵਿੱਚ ਕੈਪਟਨ ਵਿਕਰਮ ਬੱਤਰਾ ਨੇ ਅਹਿਮ ਭੂਮਿਕਾ ਨਿਭਾਈ ਸੀ।
ਜ਼ਖਮੀ ਹੋਣ ਦੇ ਬਾਅਦ ਵੀ ਵਿਕਰਮ ਬੱਤਰਾ ਜੰਗ ਲੜਦੇ ਰਹੇ
ਵਿਕਰਮ ਬੱਤਰਾ ਦੀ ਬਟਾਲੀਅਨ ਇੱਕ ਮਹੱਤਵਪੂਰਨ ਚੋਟੀ ਨੂੰ ਜਿੱਤਣ ਦੇ ਇਰਾਦੇ ਨਾਲ ਅੱਗੇ ਵਧਦੀ ਹੈ ਜਿਸਨੂੰ ਪਾਕਿਸਤਾਨੀ ਫੌਜ ਨੇ 7 ਜੁਲਾਈ 1999 ਨੂੰ ਕਬਜਾ ਕਰ ਲਿਆ ਸੀ। ਇਸ ਦੌਰਾਨ ਉਨ੍ਹਾਂ ਦੀ ਬਟਾਲੀਅਨ ਨੂੰ ਭਾਰੀ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ। ਵਿਕਰਮ ਬੱਤਰਾ ਨੇ ਆਪਣੀ ਟੀਮ ਦੀ ਅਗਵਾਈ ਕਰਦੇ ਹੋਏ ਸਫਲਤਾਪੂਰਵਕ ਕਾਰਗਿਲ ਦੀ ਚੋਟੀ 'ਤੇ ਕਬਜ਼ਾ ਕੀਤਾ। ਇਸ ਦੌਰਾਨ ਵਿਕਰਮ ਬੱਤਰਾ ਦੁਸ਼ਮਣ ਫੌਜ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ। ਦਰਅਸਲ, ਜਦੋਂ ਵਿਕਰਮ ਬੱਤਰਾ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਇੱਕ ਸਾਥੀ ਸਿਪਾਹੀ ਰਾਈਫਲਮੈਨ ਸੰਜੇ ਕੁਮਾਰ ਨੂੰ ਗੋਲੀ ਲੱਗੀ ਹੈ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੈ।
ਜ਼ਖਮੀ ਹੋਣ ਦੇ ਬਾਵਜੂਦ ਆਪਣੇ ਦੋਸਤ ਨੂੰ ਬਚਾਇਆ
ਫਿਰ ਵਿਕਰਮ ਬੱਤਰਾ ਬਿਨਾਂ ਕਿਸੇ ਦੀ ਪਰਵਾਹ ਕੀਤੇ ਉਸ ਦੀ ਮਦਦ ਲਈ ਅੱਗੇ ਆਏ । ਉਨ੍ਹਾਂ ਦਾ ਸਾਥੀ ਸੰਜੇ ਕੁਮਾਰ ਖੁੱਲ੍ਹੀ ਪਹਾੜੀ 'ਤੇ ਫਸਿਆ ਹੋਇਆ ਸੀ। ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਵਿਕਰਮ ਬੱਤਰਾ ਨੇ ਵਾਪਸ ਜਾਣ ਅਤੇ ਉਸ ਨੂੰ ਬਚਾਉਣ ਦਾ ਫੈਸਲਾ ਕੀਤਾ। ਖ਼ਤਰਨਾਕ ਹਾਲਾਤਾਂ ਵਿੱਚ, ਉਹ ਭਾਰੀ ਗੋਲੀਬਾਰੀ ਦੇ ਵਿਚਕਾਰ ਸੰਜੇ ਕੁਮਾਰ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਤੇ ਉਨ੍ਹਾਂ ਨੇ ਆਪਣੇ ਸਾਥੀ ਨੂੰ ਬਚਾ ਲਿਆ ਹਾਲਾਂਕਿ, ਇਸ ਸਮੇਂ ਦੌਰਾਨ, ਪਹਾੜੀ ਤੋਂ ਹੇਠਾਂ ਆਉਂਦੇ ਸਮੇਂ ਉਨ੍ਹਾਂ ਗੋਲੀ ਲੱਗ ਤੇ ਉਹ ਗੰਭੀਰ ਜ਼ਖਮੀ ਹੋ ਗਏ, ਇਸ ਦੌਰਾਨ ਵੀ ਉਹ ਦੁਸ਼ਮਨ ਫੌਜ ਦਾ ਡੱਟ ਕੇ ਸਾਹਮਣਾ ਕਰਦੇ ਰਹੇ ਅਤੇ ਅੰਤ ਵਿੱਚ ਸ਼ਹੀਦ ਹੋ ਗਏ। ਅੱਜ ਕੈਪਟਨ ਵਿਕਰਮ ਬੱਤਰਾ ਦੇ ਜਨਮਦਿਨ ਉੱਤੇ ਭਾਰਤੀ ਫੌਜ , ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਣੇ ਦੇਸ਼ਵਾਸੀ ਉਨ੍ਹਾਂ ਯਾਦ ਕਰ ਰਹੇ ਹਨ।