Famous Celebs Shot Dead : ਐਨਸੀਪੀ ਨੇਤਾ ਬਾਬਾ ਸਿੱਦੀਕੀ ਦਾ ਸ਼ਨੀਵਾਰ ਦੇਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬਾਬਾ ਸਿੱਦਕੀ ਦੇ ਦਿਹਾਂਤ ਮਗਰੋਂ ਬਾਲੀਵੁੱਡ ਜਗਤ 'ਚ ਸੋਗ ਲਹਿਰ ਛਾਈ ਹੋਈ ਹੈ, ਖਾਸ ਕਰ ਸਲਮਾਨ ਖਾਨ ਆਪਣੇ ਇਸ ਕਰੀਬੀ ਮਿੱਤਰ ਦੇ ਦਿਹਾਂਤ ਮਗਰੋਂ ਸਦਮੇ 'ਚ ਹਨ।
ਮਰਹੂਮ ਨੇਤਾ ਬਾਬਾ ਸਿੱਦਕੀ ਉੱਤੇ ਕਈ ਰਾਉਂਡ ਫਾਇਰ ਕੀਤੇ ਗਏ, ਜਿਨ੍ਹਾਂ 'ਚੋਂ ਇੱਕ ਗੋਲੀ ਉਨ੍ਹਾਂ ਦੀ ਛਾਤੀ 'ਤੇ ਅਤੇ ਦੋ ਗੋਲੀਆਂ ਢਿੱਡ 'ਚ ਲੱਗੀਆਂ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਦੇ ਦਿਹਾਂਤ ਨਾਲ ਰਾਜਨੀਤੀ ਤੋਂ ਲੈ ਕੇ ਬਾਲੀਵੁੱਡ ਤੱਕ ਹਰ ਕੋਈ ਸਦਮੇ 'ਚ ਹੈ। ਇਸ ਦੇ ਨਾਲ ਹੀ ਬਾਬਾ ਸਿੱਦੀਕੀ ਦੀ ਮੌਤ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ, ਜੋ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਚੁੱਕਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਉਨ੍ਹਾਂ ਮਸ਼ਹੂਰ ਹਸਤੀਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਬਾਬਾ ਸਿੱਦੀਕੀ ਤੋਂ ਪਹਿਲਾਂ ਇਸੇ ਤਰ੍ਹਾਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।
1. ਸਿੱਧੂ ਮੂਸੇ ਵਾਲਾ
ਸਾਲ 2022 ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੀ ਕਾਰ 'ਤੇ 30 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਦਾਅਵਾ ਕੀਤਾ ਸੀ ਕਿ ਸਿੱਧੂ ਕਾਰਨ ਉਨ੍ਹਾਂ ਦਾ ਨਿੱਜੀ ਨੁਕਸਾਨ ਹੋਇਆ ਹੈ।
2. ਅਮਰ ਸਿੰਘ ਚਮਕੀਲਾ
ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਆਪਣੀ ਸਟੇਜ ਪਰਫਾਰਮੈਂਸ ਲਈ ਜਾਣੇ ਜਾਂਦੇ ਸਨ। ਸਾਲ 1988 ਵਿੱਚ ਇੱਕ ਵਾਰ ਜਦੋਂ ਉਹ ਪੰਜਾਬ ਦੇ ਮਹਿਸਮਪੁਰ 'ਚ ਆਪਣੇ ਪ੍ਰੋਗਰਾਮ ਦੌਰਾਨ ਸਟੇਜ਼ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਦੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ ਸੀ। ਇਸ ਦੌਰਾਨ ਉਸ ਦੀ ਪਤਨੀ ਨੂੰ ਵੀ ਗੋਲੀ ਮਾਰ ਦਿੱਤੀ ਗਈ। ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਨ੍ਹਾਂ ਨੂੰ ਮਾਰਨ ਵਾਲੇ ਮੁਲਜ਼ਮ ਕੌਣ ਸਨ।
3. ਗੁਲਸ਼ਨ ਕੁਮਾਰ
ਸਾਲ 1997 ਵਿੱਚ, ਟੀ-ਸੀਰੀਜ਼ ਦੇ ਸੰਸਥਾਪਕ ਤੇ ਭਗਤੀ ਗੀਤਾਂ ਲਈ ਪ੍ਰਸਿੱਧ ਗਾਇਕ ਗੁਲਸ਼ਨ ਕੁਮਾਰ ਦਾ ਅੰਡਰ ਵਰਲਡ ਦੇ ਕੁਝ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਲਸ਼ਨ ਕੁਮਾਰ ਨੂੰ ਸ਼ਿਵ ਮੰਦਰ ਦੇ ਸਾਹਮਣੇ ਦਿਨ-ਦਿਹਾੜੇ 16 ਗੋਲੀਆਂ ਮਾਰੀਆਂ ਗਈਆਂ ਸਨ।
4. ਹਰਸ਼ਿਤਾ ਦਹੀਆ
ਹਰਿਆਣਵ ਦੀ ਮਸ਼ਹੂਰ ਗਾਇਕਾ ਤੇ ਡਾਂਸਰ ਹਰਸ਼ਿਤਾ ਦਾਹੀਆ ਦੀ ਸਾਲ 2017 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਗਈ ਸੀ। ਹਰਸ਼ਿਤਾ ਦੇ ਕਤਲ ਪਿੱਛੇ ਉਸ ਦੇ ਜੀਜਾ ਗੈਂਗਸਟਰ ਦਿਨੇਸ਼ ਕਰਾਲਾ ਦਾ ਹੱਥ ਸੀ। ਦਿਨੇਸ਼ ਕਰਾਲਾ ਨੇ ਕਬੂਲ ਕੀਤਾ ਸੀ ਕਿ ਉਸ ਨੇ ਹਰਸ਼ਿਤਾ ਨਾਲ ਬਲਾਤਕਾਰ ਕੀਤਾ ਸੀ ਅਤੇ ਉਸ ਦੀ ਮਾਂ ਦਾ ਕਤਲ ਕੀਤਾ ਸੀ ਅਤੇ ਉਸ ਨੂੰ ਫੜੇ ਜਾਣ ਦਾ ਡਰ ਸੀ, ਇਸ ਲਈ ਉਸ ਨੇ ਇਹ ਕਤਲ ਕੀਤਾ।
ਹੋਰ ਪੜ੍ਹੋ : ਬਾਬਾ ਸਿੱਦਕੀ ਦੇ ਦਿਹਾਂਤ ਮਗਰੋਂ ਸਦਮੇ 'ਚ ਹਨ ਸਲਮਾਨ ਖਾਨ, ਅਦਾਕਾਰ ਦੇ ਪਰਿਵਾਰ ਨੇ ਕੀਤੀ ਇਹ ਅਪੀਲ
5. ਮੋਹਿਤ ਮੋਰ
ਸੋਸ਼ਲ ਮੀਡੀਆ ਪ੍ਰਭਾਵਕ ਅਤੇ ਰੀਲ ਸਟਾਰ ਮੋਹਿਤ ਮੋਰ ਇੱਕ TikTok ਸਟਾਰ ਸੀ। ਜਦੋਂ ਉਹ ਨਜਫਗੜ੍ਹ ਇਲਾਕੇ 'ਚ ਸਥਿਤ ਆਪਣੇ ਦੋਸਤ ਦੀ ਦੁਕਾਨ 'ਤੇ ਗਿਆ ਸੀ ਤਾਂ ਉਸ 'ਤੇ 13 ਗੋਲੀਆਂ ਚਲਾਈਆਂ ਗਈਆਂ ਸਨ।