ਬੀ ਪ੍ਰਾਕ (B Praak)ਇਨ੍ਹੀਂ ਦਿਨੀਂ ਆਪਣੀ ਪਤਨੀ ਤੇ ਪਰਿਵਾਰ ਸਮੇਤ ਚੰਡੀਗੜ੍ਹ ‘ਚ ਹੋ ਰਹੀ ਸ਼੍ਰੀਮਦ ਭਾਗਵਤ ਕਥਾ ‘ਚ ਪਹੁੰਚੇ ਹੋਏ ਹਨ ।ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਕਥਾ ਦਾ ਲਾਭ ਉਠਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਬੀ ਪ੍ਰਾਕ ਵਰਿੰਦਾਵਨ ‘ਚ ਵੀ ਅਕਸਰ ਕਥਾ ਸੁਣਨ ਦੇ ਲਈ ਜਾਂਦੇ ਰਹਿੰਦੇ ਹਨ ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਆਪਣੀ ਮਾਂ ਦੇ ਨਾਲ ਕੀਤੀ ਮਸਤੀ, ਕਿਹਾ ‘ਪਾਪਾ ਦੇ ਜਾਣ ਤੋਂ ਬਾਅਦ ਮੇਰੀ ਇਹੀ ਕੋਸ਼ਿਸ਼ ਕਿ ਮਾਂ ਨੂੰ ਖੁਸ਼ ਰੱਖ ਸਕਾਂ’
ਜਿਸ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਬੀਤੇ ਦਿਨੀਂ ਵੀ ਉਹ ਜੈਸਮੀਨ ਸੈਂਡਲਾਸ ਦੇ ਨਾਲ ਪ੍ਰੇਮਾਨੰਦ ਮਹਾਰਾਜ ਦੀ ਸ਼ਰਨ ‘ਚ ਪਹੁੰਚੇ ਸਨ। ਜਿੱਥੇ ਉਹ ਰਾਧਾ ਰਾਧਾ ਨਾਮ ਦਾ ਗੁਣਗਾਣ ਕਰਦੇ ਨਜ਼ਰ ਆਏ ਸਨ ।
ਬੀ ਪ੍ਰਾਕ ਦਾ ਵਰਕ ਫ੍ਰੰਟ
ਬੀ ਪ੍ਰਾਕ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਤੇ ਇੱਕ ਗਾਇਕ ਹੋਣ ਦੇ ਨਾਲ-ਨਾਲ ਉਹ ਚੋਟੀ ਦੇ ਮਿਊਜ਼ਿਕ ਡਾਇਰੈਕਟਰ ਵੀ ਹਨ । ਉਹ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਸੁਰਿੰਦਰ ਬੱਚਨ ਦੇ ਭਤੀਜੇ ਹਨ ।
ਜਿਨ੍ਹਾਂ ਨੇ ਅਨੇਕਾਂ ਹੀ ਨਵੇਂ ਗਾਇਕਾਂ ਨੂੰ ਮਿਊਜ਼ਿਕ ਇੰਡਸਟਰੀ ‘ਚ ਲਿਆਂਦਾ ਸੀ। ਬ੍ਰੀ ਪਰਾਕ ਨੇ ਜਿੱਥੇ ਪਾਲੀਵੁੱਡ ਫ਼ਿਲਮਾਂ ਦੇ ਲਈ ਗੀਤ ਗਾਏ । ਉੱਥੇ ਹੀ ਬਾਲੀਵੁੱਡ ਦੇ ਲਈ ਕਈ ਗੀਤ ਗਾਏ ਹਨ । ਜਿਸ ‘ਤੇ ‘ਤੇਰੀ ਮਿੱਟੀ’, ‘ਤੇਰਾ ਹੋ ਜਾਊਂ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।