Adnan Sami mother Begum Naureen Sami Death : ਬਾਲੀਵੁੱਡ ਤੋਂ ਹਾਲ ਹੀ ਵਿੱਚ ਦੁਖਦ ਖਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕ ਅਦਨਾਨ ਸਾਮੀ ਦੀ ਮਾਂ ਨੌਰੀਨ ਸਾਮੀ ਖਾਨ ਦਾ ਦਿਹਾਂਤ ਹੋ ਗਿਆ ਹੈ। ਗਾਇਕ ਦੀ ਮਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਬਾਲੀਵੁੱਡ 'ਚ ਸੋਗ ਦੀ ਲਹਿਰ ਛਾ ਗਈ।
ਅਦਨਾਨ ਸਾਮੀ ਨੇ ਸੋਮਵਾਰ ਸਵੇਰੇ ਇੱਕ ਪੋਸਟ ਸ਼ੇਅਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮਾਂ ਬੇਗਮ ਨੌਰੀਨ ਸਾਮੀ ਖਾਨ ਦਾ 7 ਅਕਤੂਬਰ ਨੂੰ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਗਾਇਕ ਨੇ ਇੱਕ ਭਾਵੁਕ ਨੋਟ ਲਿਖਦੇ ਹੋਏ ਆਪਣੀ ਮਾਂ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ।
ਅਦਨਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਉਨ੍ਹਾਂ ਦੇ ਦਿਹਾਂਤ 'ਤੇ ਦੁਖ ਪ੍ਰਗਟਾਇਆ ਹੈ। ਹਾਲਾਂਕਿ ਗਾਇਕ ਨੇ ਉਨ੍ਹਾਂ ਦੀ ਮੌਤ ਦੇ ਕਾਰਨਾਂ ਬਾਰੇ ਕੁਝ ਵੀ ਸਾਂਝਾ ਨਹੀਂ ਕੀਤਾ ਹੈ। ਅਦਨਾਨ ਸਾਮੀ ਨੇ ਲਿਖਿਆ, 'ਬਹੁਤ ਦੁੱਖ ਨਾਲ ਮੈਂ ਤੁਹਾਨੂੰ ਸਭ ਨੂੰ ਆਪਣੀ ਪਿਆਰੀ ਮਾਂ ਬੇਗਮ ਨੌਰੀਨ ਸਾਮੀ ਖਾਨ ਦੇ ਦਿਹਾਂਤ ਬਾਰੇ ਸੂਚਿਤ ਕਰ ਰਿਹਾ ਹਾਂ... ਅਸੀਂ ਬਹੁਤ ਦੁਖੀ ਹਾਂ। ਇਹ ਖ਼ਬਰ ਸੁਣ ਕੇ ਸਾਰਿਆਂ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਉਹ ਇੱਕ ਅਦੁੱਤੀ ਮਹਿਲਾ ਸੀ ਜੋ ਹਰ ਵਿਅਕਤੀ ਨਾਲ ਬਹੁਤ ਸਤਿਕਾਰ ਨਾਲ ਪੇਸ਼ ਆਉਂਦੀ ਸੀ ਅਤੇ ਉਨ੍ਹਾਂ ਨਾਲ ਪਿਆਰ ਅਤੇ ਖੁਸ਼ੀ ਨਾਲ ਰਹਿੰਦੀ ਸੀ। ਅਸੀਂ ਉਨ੍ਹਾਂ ਨੂੰ ਬਹੁਤ ਯਾਦ ਕਰਾਂਗੇ। ਕਿਰਪਾ ਕਰਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰੋ। ਅੱਲ੍ਹਾ ਸਾਡੀ ਪਿਆਰੀ ਮਾਂ ਨੂੰ ਜੰਨਤ-ਉਲ-ਫਿਰਦੌਸ ਵਿੱਚ ਬਰਕਤ ਦੇਵੇ…ਆਮੀਨ।
ਬਾਲੀਵੁੱਡ ਸੈਲਬਸ ਨੇ ਗਾਇਕ ਦੀ ਮਾਂ ਨੂੰ ਦਿੱਤੀ ਸ਼ਰਧਾਂਜਲੀ
ਗਾਇਕ ਵੱਲੋਂ ਇਹ ਦੁਖਦ ਖ਼ਬਰ ਸਾਂਝੀ ਕੀਤੇ ਜਾਣ ਮਗਰੋਂ, ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸਾਥੀ ਕਲਾਕਾਰਾਂ ਨੇ ਸੋਗ ਪ੍ਰਗਟਾਇਆ ਹੈ। ਅਭਿਨੇਤਰੀ ਮਿੰਨੀ ਮਾਥੁਰ ਨੇ ਗਾਇਕ ਦੀ ਪੋਸਟ 'ਤੇ ਕਮੈਂਟ ਕਰਦਿਆਂ ਲਿਖਿਆ, 'ਪਿਆਰੇ ਅਦਨਾਨ, ਰੋਇਆ ਅਤੇ ਮਦੀਨਾ, ਮੈਂ ਤੁਹਾਡੀ ਮਾਂ ਦੀ ਮੌਤ ਤੋਂ ਬਹੁਤ ਦੁਖੀ ਹਾਂ। ਮੈਂ ਪ੍ਰਾਰਥਨਾ ਕਰਾਂਗੀ ਕਿ ਤੁਹਾਡੇ ਪਰਿਵਾਰ ਨੂੰ ਇਸ ਦੁੱਖ ਤੋਂ ਬਾਹਰ ਆਉਣ ਦੀ ਤਾਕਤ ਮਿਲੇ ਅਤੇ ਤੁਹਾਡੀ ਮਾਂ ਨੂੰ ਸਵਰਗ ਮਿਲੇ। ਗਾਇਕ ਰਾਘਵ ਨੇ ਲਿਖਿਆ, 'ਅੱਲ੍ਹਾ ਉਸ ਨੂੰ ਸਵਰਗ 'ਚ ਸਭ ਤੋਂ ਵਧੀਆ ਸਥਾਨ ਦੇਵੇ। ਮਾਂ ਨੂੰ ਗੁਆਉਣ ਤੋਂ ਵੱਡਾ ਕੋਈ ਦੁੱਖ ਨਹੀਂ ਹੈ। ਪ੍ਰਮਾਤਮਾ ਤੁਹਾਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ।'
ਹੋਰ ਪੜ੍ਹੋ : ਆਪਣੀ ਜੁੜਵਾ ਧੀਆਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਕ ਹੋਏ ਰੁਬੀਨਾ ਦਿਲੈਕ ਤੇ ਅਭਿਨਵ ਸ਼ੁਕਲਾ, ਵੇਖੋ ਤਸਵੀਰਾਂ
ਕੌਣ ਸਨ ਅਦਨਾਨ ਸਾਮੀ ਦੇ ਮਾਤਾ-ਪਿਤਾ?
ਅਦਨਾਨ ਸਾਮੀ ਦਾ ਜਨਮ 15 ਅਗਸਤ 1971 ਨੂੰ ਲੰਡਨ ਵਿੱਚ ਹੋਇਆ ਸੀ ਅਤੇ ਉਹ ਉੱਥੇ ਹੀ ਆਪਣਾ ਮੁੱਡਲਾ ਜੀਵਨ ਬਤੀਤ ਕੀਤਾ ਹੈ। ਉਸ ਦੇ ਪਿਤਾ ਅਰਸ਼ਦ ਸਾਮੀ ਖਾਨ ਇੱਕ ਅਫਗਾਨ, ਪਾਕਿਸਤਾਨ ਤੋਂ ਪਸ਼ਤੂਨ ਸਨ, ਜਦੋਂ ਕਿ ਉਸਦੀ ਮਾਂ ਨੌਰੀਨ ਖਾਨ ਜੰਮੂ ਤੋਂ ਸੀ। ਅਦਨਾਨ ਦੇ ਪਿਤਾ ਪਾਕਿਸਤਾਨੀ ਹਵਾਈ ਸੈਨਾ ਵਿੱਚ ਪਾਇਲਟ ਸਨ ਅਤੇ ਬਾਅਦ ਵਿੱਚ 14 ਦੇਸ਼ਾਂ ਵਿੱਚ ਪਾਕਿਸਤਾਨ ਦੇ ਰਾਜਦੂਤ ਵਜੋਂ ਸੇਵਾ ਕਰਦੇ ਹੋਏ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਬਣ ਗਏ।